Advertisment

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਜਾਣੋ ਕਿੰਨਾ ਹੋਇਆ ਸਸਤਾ

author-image
PTC NEWS
New Update
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਜਾਣੋ ਕਿੰਨਾ ਹੋਇਆ ਸਸਤਾ
Advertisment
publive-image
Advertisment
ਨਵੀਂ ਦਿੱਲੀ - ਲੌਕਡਾਊਨ ਤੇ ਅਰਥਵਿਵਸਥਾ ਦੇ ਚਰਚਿਆਂ ਨੂੰ ਦੇਖਦੇ ਹੋਏ ਨਿਵੇਸ਼ਕਾਂ ਦੀਆਂ ਨਜ਼ਰਾਂ ਸੋਨਾ ਚਾਂਦੀ ਦੀਆਂ ਕੀਮਤਾਂ 'ਤੇ ਲਗਾਤਾਰ ਟਿਕੀਆਂ ਹੋਈਆਂ ਹਨ। ਬੁਧਵਾਰ ਦੇ ਦਿਨ ਵਾਅਦਾ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਐੱਸਸੀਐਕਸ ਐਕਸਚੇਂਜ 'ਤੇ 5 ਅਗਸਤ 2020 ਦੀ ਸੋਨੇ ਦੀ ਵਾਅਦਾ ਕੀਮਤ ਬੁੱਧਵਾਰ ਸਵੇਰੇ 9:34 ਵਜੇ 27 ਰੁਪਏ ਦੀ ਗਿਰਾਵਟ ਨਾਲ 46,567 ਰੁਪਏ ਪ੍ਰਤੀ 10 ਗ੍ਰਾਮ 'ਤੇ ਟ੍ਰੈਂਡ ਕਰ ਰਹੀ ਸੀ। ਉੱਥੇ ਹੀ ਬੁੱਧਵਾਰ ਨੂੰ ਹੀ ਪੰਜ ਅਕਤੂਬਰ 2020 ਦੇ ਸੋਨੇ ਦਾ ਵਾਅਦਾ ਭਾਅ ਸਵੇਰੇ 9:43 ਵਜੇ 8 ਰੁਪਏ ਦੀ ਗਿਰਾਵਟ ਨਾਲ 46,750 ਰੁਪਏ ਪ੍ਰਤੀ 10 ਗ੍ਰਾਮ 'ਤੇ ਟ੍ਰੈਂਡ ਕਰ ਰਿਹਾ ਸੀ। silver rates falls ਸੋਨੇ ਦੇ ਨਾਲ ਨਾਲ ਵਾਅਦਾ ਬਾਜ਼ਾਰ 'ਚ ਚਾਂਦੀ ਦੇ ਭਾਅ 'ਚ ਵੀ ਬੁੱਧਵਾਰ ਸਵੇਰੇ ਗਿਰਾਵਟ ਦੇਖਣ ਨੂੰ ਮਿਲੀ ਹੈ। ਐੱਮਸੀਐਕਸ 'ਤੇ ਤਿੰਨ ਜੁਲਾਈ 2020 ਦੀ ਚਾਂਦੀ ਦੀ ਵਾਅਦਾ ਕੀਮਤ ਬੁੱਧਵਾਰ ਸਵੇਰੇ 9:36 ਵਜੇ 27 ਰੁਪਏ ਦੀ ਗਿਰਾਵਟ ਨਾਲ 48,072 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟ੍ਰੈਂਡ ਕਰ ਰਹੀ ਸੀ। ਇਸ ਤੋਂ ਇਲਾਵਾ ਚਾਰ ਸਤੰਬਰ 2020 ਦੀ ਚਾਂਦੀ ਵਾਅਦਾ ਭਾਅ ਦੀ ਗੱਲ ਕਰੀਏ ਤਾਂ ਇਹ ਬੁੱਧਵਾਰ ਸਵੇਰੇ 10 ਵਜੇ 48,885 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਟ੍ਰੈਂਡ ਕਰ ਰਿਹਾ ਸੀ। silver rates falls ਇਨ੍ਹਾਂ ਟ੍ਰੈਂਡਜ਼ ਦੇ ਨਾਲ, ਅੰਤਰਰਾਸ਼ਟਰੀ ਬਾਜ਼ਾਰ 'ਚ ਬੁੱਧਵਾਰ ਸਵੇਰੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਹੈ। ਬਲੂਮਬਰਗ ਅਨੁਸਾਰ ਬੁੱਧਵਾਰ ਕਾਮੈਕਸ 'ਤੇ ਸੋਨੇ ਦਾ ਵਿਸ਼ਵ ਵਾਅਦਾ ਭਾਅ 0.14 ਫੀਸਦੀ ਜਾਂ 2.40 ਡਾਲਰ ਦੇ ਵਾਧੇ ਨਾਲ 1724.30 ਡਾਲਰ ਪ੍ਰਤੀ ਔਂਸ 'ਤੇ ਟ੍ਰੈਂਡ ਕਰ ਰਿਹਾ ਸੀ। ਉੱਥੇ ਹੀ ਇਸ ਸਮੇਂ ਸੋਨੇ ਦਾ ਵਿਸ਼ਵ ਰੇਟ 0.13 ਫੀਸਦੀ ਜਾਂ 2.29 ਡਾਲਰ ਦੇ ਵਾਧੇ ਨਾਲ 1,717.62 ਡਾਲਰ ਪ੍ਰਤੀ ਔਂਸ 'ਤੇ ਟ੍ਰੈਂਡ ਕਰ ਰਿਹਾ ਸੀ।-
Advertisment

Stay updated with the latest news headlines.

Follow us:
Advertisment