ਮੁੱਖ ਖਬਰਾਂ

ਗੋਲਡਨ ਗਰਲ ਹਿਮਾ ਦਾਸ ਨੇ PM ਮੋਦੀ ਤੇ ਸਚਿਨ ਤੇਂਦੁਲਕਰ ਨਾਲ ਕੀਤਾ ਇਹ ਵਾਅਦਾ

By Jashan A -- July 22, 2019 4:07 pm -- Updated:Feb 15, 2021

ਗੋਲਡਨ ਗਰਲ ਹਿਮਾ ਦਾਸ ਨੇ PM ਮੋਦੀ ਤੇ ਸਚਿਨ ਤੇਂਦੁਲਕਰ ਨਾਲ ਕੀਤਾ ਇਹ ਵਾਅਦਾ,ਨਵੀਂ ਦਿੱਲੀ: ਭਾਰਤੀ ਫਰਾਟਾ ਦੌੜਾਕ ਹਿਮਾ ਦਾਸ ਨੇ ਇਸ ਮਹੀਨੇ 'ਚ 5ਵਾਂ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਡਿੰਗ ਐਕਪ੍ਰੈਸ ਦੇ ਨਾਂ ਨਾਲ ਮਸ਼ਹੂਰ ਭਾਰਤ ਦੀ ਨੌਜਵਾਨ ਅਥਲੀਟ ਹਿਮਾ ਦਾਸ ਨੇ ਇਸ ਮਹੀਨੇ ਯੁਰੋਪ ਦੀਆਂ ਵੱਖ-ਵੱਖ ਪ੍ਰਤੀਯੋਗਿਤਾਵਾਂ ਵਿਚ 5 ਸੋਨ ਤਮਗੇ ਜਿੱਤੇ।

ਇਸ ਕਾਮਯਾਬੀ ਤੋਂ ਬਾਅਦ ਹਿਮਾ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ।ਹਿਮਾ ਦਾਸ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਮੇਤ ਕ੍ਰਿਕਟ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਨੇ ਸਲਾਮ ਕੀਤਾ ਹੈ।

ਹੋਰ ਪੜ੍ਹੋ: ਭਾਰਤ ਦੇ ਲੋਕਾਂ ਨੇ ਬਣਾਏ ਵੱਖਰੇ ਦੇਸੀ ਜੁਗਾੜ ! ਦੇਖੋ ਤਸਵੀਰਾਂ

ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵੀ ਟਵੀਟ ਕਰ ਹਿਮਾ ਦਾਸ ਨੂੰ ਵਧਾਈ ਦਿੱਤੀ। ਇਸ 'ਤੇ ਹਿਮਾ ਨੇ ਜਵਾਬ ਦਿੱਤਾ, ''ਅੱਜ ਸ਼ਾਮ ਅਜਿਹਾ ਲੱਗਾ ਰਿਹਾ ਹੈ ਕਿ ਮੇਰਾ ਸੁਪਨਾ ਸੱਚ ਹੋ ਗਿਆ ਹੈ। ਮੈਨੂੰ ਮੇਰੇ ਆਦਰਸ਼ ਅਤੇ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਦਾ ਫੋਨ ਆਇਆ, ਤੁਸੀਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਪ੍ਰੇਰਣਾ ਦੇਣ ਵਾਲੇ ਸ਼ਬਦ ਕਹੇ। ਉਸਦੇ ਲਈ ਧੰਨਵਾਦ। ਮੈਂ ਆਪਣੇ ਮਿਸ਼ਨ ਨੂੰ ਪੂਰਾ ਕਰਨ 'ਚ ਕੋਈ ਕਮੀ ਨਹੀਂ ਛੱਡਾਂਗੀ।''

ਉੱਥੇ ਹੀ ਹਿਮਾ ਨੇ ਤੇਂਦੁਲਕਰ ਨੂੰ 'ਹਾਲ ਆਫ ਫੇਮ' 'ਚ ਚੁਣੇ ਜਾਣ ਲਈ ਵਧਾਈ ਦਿੱਤੀ, ਜਿਸ 'ਤੇ ਤੇਂਦੁਲਕਰ ਨੇ ਉਸ ਨੂੰ ਜਲਦੀ ਹੀ ਮਿਲਣ ਦੀ ਗੱਲ ਕਹੀ। ਹਿਮਾ ਨੇ ਵੀ ਜਵਾਬ 'ਚ ਲਿਖਿਆ, ''ਉਹ ਭਾਰਤ ਪਰਤ ਕੇ ਤੇਂਦੁਲਕਰ ਦੀ ਵਧਾਈ ਲੈਣ ਲਈ ਉਨ੍ਹਾਂ ਨਾਲ ਜ਼ਰੂਰ ਮਿਲੇਗੀ।'' ਇਨ੍ਹਾਂ ਦੋਵਾਂ ਵਿਚਾਲੇ ਹੋਈ ਗੱਲਬਾਤ ਤੁਹਾਡਾ ਦਿਲ ਜਿੱਤ ਲਵੇਗੀ।

ਇਸ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਿਮਾ ਦਾਸ ਦੀ ਇਸ ਉੁਪਲੱਬਧੀ ਲਈ ਉਸ ਨੂੰ ਵਧਾਈ ਦੇ ਚੁੱਕੇ ਹਨ। ਪੀ. ਐਮ. ਮੋਦੀ ਨੇ ਲਿਖਿਆ ਭਾਰਤ ਨੂੰ ਉਸਦੀਆਂ ਇਨ੍ਹਾਂ ਉਪਲੱਬਧੀਆਂ 'ਤੇ ਮਾਣ ਹੈ।

-PTC News

  • Share