Sat, Apr 20, 2024
Whatsapp

'ਗੋਲਡਨ ਸਟਾਰ' ਮਲਕੀਤ ਸਿੰਘ ਜਨਮ ਦਿਨ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

Written by  Jashan A -- October 10th 2019 08:52 PM -- Updated: October 10th 2019 08:56 PM
'ਗੋਲਡਨ ਸਟਾਰ' ਮਲਕੀਤ ਸਿੰਘ ਜਨਮ ਦਿਨ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

'ਗੋਲਡਨ ਸਟਾਰ' ਮਲਕੀਤ ਸਿੰਘ ਜਨਮ ਦਿਨ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

'ਗੋਲਡਨ ਸਟਾਰ' ਮਲਕੀਤ ਸਿੰਘ ਜਨਮ ਦਿਨ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ,ਸ੍ਰੀ ਅੰਮ੍ਰਿਤਸਰ ਸਾਹਿਬ: ਦੁਨੀਆ ਭਰ 'ਚ 'ਗੋਲਡਨ ਸਟਾਰ' ਦੇ ਨਾਂ ਨਾਲ ਜਾਣੇ ਜਾਂਦੇ ਮਲਕੀਤ ਸਿੰਘ ਦਾ ਅੱਜ ਜਨਮ ਦਿਨ ਹੈ। ਮਲਕੀਤ ਸਿੰਘ ਦਾ ਜਨਮ 1963 'ਚ ਜਲੰਧਰ ਦੇ ਪਿੰਡ ਹੁਸੈਨਪੁਰ 'ਚ ਹੋਇਆ ਹੈ। Malkit Singh ਆਪਣੇ ਜਨਮ ਦਿਨ ਮੌਕੇ ਗਾਇਕ ਮਲਕੀਤ ਸਿੰਘ ਅੰਮ੍ਰਿਤਸਰ ਪਹੁੰਚੇ, ਜਿਥੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰ ਆਪਣਾ ਜੀਵਨ ਸਫ਼ਲ ਬਣਾਇਆ। ਹੋਰ ਪੜ੍ਹੋ:ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਵੀ ਅੰਮ੍ਰਿਤਸਰ ਆਉਂਦਾ ਹਾਂ ਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਰੂਰ ਨਤਮਸਤਕ ਹੁੰਦਾ ਹਾਂ, ਕਿਉਂਕਿ ਇਹ ਸਭ ਸਾਡੇ 'ਤੇ ਵਾਹਿਗੁਰੂ ਦੀ ਮੇਹਰ ਹੈ, ਉਨ੍ਹਾਂ ਦੀ ਕਿਰਪਾ ਨਾਲ਼ ਅੱਜ ਅਸੀਂ ਇਸ ਮੁਕਾਮ 'ਤੇ ਹਾਂ। Malkit Singh ਅੱਗੇ ਉਹਨਾਂ ਕਿਹਾ ਕਿ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਆ ਰਿਹਾ ਹੈ ਤੇ ਸਭ ਨੂੰ ਮਿਲ ਕੇ ਮਨਾਉਣ ਦੀ ਅਪੀਲ ਵੀ ਕੀਤੀ। -PTC News


Top News view more...

Latest News view more...