ਰਾਹਤ ਭਰੀ ਖਬਰ! ਪੰਜਾਬ 'ਚ ਕੋਰੋਨਾ ਦੀ ਰਫਤਾਰ 'ਚ ਵੱਡੀ ਗਿਰਾਵਟ, ਇੰਨੇ ਨਵੇਂ ਮਾਮਲੇ ਆਏ ਸਾਹਮਣੇ

By Baljit Singh - June 06, 2021 9:06 pm

ਚੰਡੀਗੜ੍ਹ: ਕੋਰੋਨਾ ਵਾਇਰਸ ਦੀ ਰਫਤਾਰ ਪੰਜਾਬ ਵਿਚ ਲਗਾਤਾਰ ਘਟਦੀ ਜਾ ਰਹੀ ਹੈ। ਬੀਤੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 1593 ਨਵੇਂ ਮਰੀਜ਼ ਸਾਹਮਣੇ ਆਏ ਹਨ ਜਦਕਿ ਇਸ ਮਹਾਮਾਰੀ ਕਾਰਨ 65 ਮਰੀਜ਼ਾਂ ਦੀ ਜਾਨ ਗਈ ਹੈ।

ਪੜੋ ਹੋਰ ਖਬਰਾਂ: ਪਹਿਲਾਂ ਫਾਂਸੀ ਦੇ ਫੰਦੇ ਨਾਲ ਲਈ ਸੈਲਫੀ, ਘਰਵਾਲਿਆਂ ਨੂੰ ਫੋਟੋ ਭੇਜ ਦੇ ਦਿੱਤੀ ਜਾਨ

ਇਸ ਦੇ ਨਾਲ ਹੀ 3790 ਮਰੀਜ਼ ਕੋਰੋਨਾ ਵਾਇਰਸ ਨੂੰ ਮਾਤ ਦੇ ਆਪਣੇ ਘਰਾਂ ਨੂੰ ਪਰਤੇ ਹਨ ਤੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 22,160 ਹੋ ਗਈ ਹੈ। ਕੋਰੋਨਾ ਦੀ ਪਾਜ਼ਟਿਵ ਦਰ ਘੱਟ ਕੇ 2.54 ਫੀਸਦ ‘ਤੇ ਆ ਗਈ ਹੈ।

ਪੜੋ ਹੋਰ ਖਬਰਾਂ: ਅਫਗਾਨਿਸਤਾਨ 'ਚ ਸੜਕ ਕਿਨਾਰੇ ਹੋਇਆ ਬੰਬ ਧਮਾਕਾ, 11 ਹਲਾਕ

ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਵਿਚ ਕੋਰੋਨਾ ਵਾਇਰਸ ਦੇ 1907 ਨਵੇਂ ਮਰੀਜ਼ ਸਾਹਮਣੇ ਆਏ ਸਨ ਤੇ 79 ਮਰੀਜ਼ਾਂ ਨੇ ਆਪਣੀ ਜਾਨ ਗੁਆਈ ਸੀ ਜਦਕਿ 3619 ਇਸ ਮਹਾਮਾਰੀ ਨੂੰ ਮਾਤ ਦੇ ਕੇ ਆਪਣੇ ਘਰਾਂ ਨੂੰ ਪਰਤੇ ਸਨ।

-PTC News

adv-img
adv-img