Fri, Apr 19, 2024
Whatsapp

ਸੋਨਾ ਖਰੀਦਣ ਵਾਲਿਆਂ ਲਈ ਖ਼ੁਸ਼ਖ਼ਬਰੀ, ਕੀਮਤਾਂ 'ਚ ਆਈ ਗਿਰਾਵਟ

Written by  Jagroop Kaur -- March 25th 2021 05:37 PM
ਸੋਨਾ ਖਰੀਦਣ ਵਾਲਿਆਂ ਲਈ ਖ਼ੁਸ਼ਖ਼ਬਰੀ, ਕੀਮਤਾਂ 'ਚ ਆਈ ਗਿਰਾਵਟ

ਸੋਨਾ ਖਰੀਦਣ ਵਾਲਿਆਂ ਲਈ ਖ਼ੁਸ਼ਖ਼ਬਰੀ, ਕੀਮਤਾਂ 'ਚ ਆਈ ਗਿਰਾਵਟ

ਵੀਰਵਾਰ ਨੂੰ ਸੋਨੇ ਵਿਚ ਗਿਰਾਵਟ ਆਈ ਹੈ ਨਾਲ ਹੀ ਚਾਂਦੀ ਵਿਚ 600 ਰੁਪਏ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਮੁਤਾਬਕ, ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 44 ਰੁਪਏ ਮਾਮੂਲੀ ਵੱਧ ਕੇ 44,347 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਰੁਪਏ ਵਿਚ ਗਿਰਾਵਟ ਤੇ ਬੀਤੀ ਰਾਤ ਗਲੋਬਲ ਪੱਧਰ 'ਤੇ ਬਹੁਮੁੱਲੀ ਧਾਤਾਂ ਵਿਚ ਤੇਜ਼ੀ ਕਾਰਨ ਕੀਮਤਾਂ ਨੂੰ ਸਮਰਥਨ ਮਿਲਿਆ। ਪਿਛਲੇ ਸੈਸ਼ਨ ਵਿਚ ਸੋਨਾ 44,303 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਰਿਹਾ ਸੀ।Gold and silver rates today surges in Bangalore, Hyderabad, Kerala,  Visakhapatnam 3 October 2020 REA MORE : Bharat Bandh : ਭਲਕੇ ਭਾਰਤ ਬੰਦ ਦੌਰਾਨ ਦੇਸ਼ ’ਚ ਕੀ-ਕੀ ਖੁੱਲ੍ਹਿਆ… ਉਂਝ ਭਾਵੇਂ ਘਰੇਲੂ ਬਾਜ਼ਾਰ ’ਚ ਸੋਨੇ ਵਿੱਚ 0.05 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਤੇ ਇਹ 44,883 ਰੁਪਏ ’ਤੇ ਪੁੱਜ ਗਿਆ। ਉਂਝ ਚਾਂਦੀ ਵਿੱਚ 0.15 ਫ਼ੀ ਸਦੀ ਦੀ ਹਲਕੀ ਗਿਰਾਵਟ ਆਈ ਤੇ ਉਹ 95 ਰੁਪਏ ਡਿੱਗ ਕੇ 65,110 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਆ ਗਿਆ।ਅੱਜ ਅਹਿਮਦਾਬਾਦ ਦੀ ਗੋਲਡ ਮਾਰਕਿਟ ਵਿੱਚ ਗੋਲਡ ਸਪੌਟ 44,679 ਰੁਪਏ ਪ੍ਰਤੀ 10 ਗ੍ਰਾਮ (ਤੋਲ਼ਾ) ਦੀ ਕੀਮਤ ਉੱਤੇ ਵਿਕਿਆ ਤੇ ਗੋਲਡ ਫ਼ਿਊਚਰ 44,823 ਰੁਪਏ ਪ੍ਰਤੀ 10 ਗ੍ਰਾਮ ਉੱਤੇ ਵਿਕਿਆ। Gold and silver rates today rises in Bangalore, Hyderabad, Kerala, Vizag -  25 April 2020 READ MORE : ਹੈਂਡ ਸੈਨੀਟਾਈਜ਼ਰਜ਼ ‘ਚ ਪਾਇਆ ਗਿਆ ਕਾਰਸਿਨੋਜਨ ,ਜਿਸ ਨਾਲ ਕੈਂਸਰ ਦਾ ਖ਼ਤਰਾ … ਬੁੱਧਵਾਰ ਨੂੰ ਦਿੱਲੀ ਦੇ ਬਾਜ਼ਾਰ ਵਿੱਚ ਸੋਨਾ 149 ਰੁਪਏ ਡਿੱਗ ਕੇ 44,350 ਰੁਪਏ ਪ੍ਰਤੀ 10 ਗ੍ਰਾਮ ਉੱਤੇ ਪੁੱਜ ਗਿਆ ਤੇ ਚਾਂਦੀ ਵਿੱਚ 866 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਤੇ ਇਹ 64,607 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਪੁੱਜ ਗਈ। ਘਰੇਲੂ ਬਾਜ਼ਾਰ ਵਿੱਚ ਸੋਨੇ ਨੂੰ 44,600 ਰੁਪਏ ਉੱਤੇ ਸਪੋਰਟ ਮਿਲ ਰਹੀ ਹੈ ਤੇ 45,100 ਉੱਤੇ ਰਜ਼ਿਸਟੈਂਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਲੋਬਲ ਮਾਰਕਿਟ ’ਚ ਸੋਨੇ ਵਿੱਚ ਹਲਕੀ ਤਬਦੀਲੀ ਦਿਸੀ ਤੇ ਇਹ 1734.81 ਡਾਲਰ ਪ੍ਰਤੀ ਔਂਸ ਵਿਕਿਆ ਤੇ ਉੱਥੇ ਯੂਐੱਸ ਗੋਲਡ ਫ਼ਿਊਚਰ ਦੀ ਕੀਮਤ ਰਹੀ 1732.90 ਡਾਲਰ ਪ੍ਰਤੀ ਔਂਸ। ਦੁਨੀਆ ਦੇ ਸਭ ਤੋਂ ਵੱਡੇ ਗੋਲਡ ਈਟੀਐੱਫ਼ SPDR ਗੋਲਡ ਟ੍ਰੱਸਟ ਦੀ ਹੋਲਡਿੰਗ 0.2 ਫ਼ੀ ਸਦੀ ਡਿੱਗ ਕੇ 1043.03 ਡਾਲਰ ਪ੍ਰਤੀ ਟਨ ਉੱਤੇ ਪੁੱਜ ਗਈ। ਚਾਂਦੀ ਕੀਮਤ ਵੀਰਵਾਰ ਨੂੰ ਥੋੜ੍ਹਾ ਵਧ ਕੇ 25.10 ਡਾਲਰ ਪ੍ਰਤੀ ਔਂਸ ਉੱਤੇ ਪੁੱਜ ਗਈ।


Top News view more...

Latest News view more...