Advertisment

ਭਾਰਤੀਆਂ ਲਈ ਖੁਸ਼ਖਬਰੀ: US ਸਦਨ 'ਚ ਗ੍ਰੀਨ ਕਾਰਡ ਨੂੰ ਲੈ ਕੇ ਬਿੱਲ ਪਾਸ

author-image
Jashan A
Updated On
New Update
ਭਾਰਤੀਆਂ ਲਈ ਖੁਸ਼ਖਬਰੀ: US ਸਦਨ 'ਚ ਗ੍ਰੀਨ ਕਾਰਡ ਨੂੰ ਲੈ ਕੇ ਬਿੱਲ ਪਾਸ
Advertisment
ਭਾਰਤੀਆਂ ਲਈ ਖੁਸ਼ਖਬਰੀ: US ਸਦਨ 'ਚ ਗ੍ਰੀਨ ਕਾਰਡ ਨੂੰ ਲੈ ਕੇ ਬਿੱਲ ਪਾਸ,ਵਾਸ਼ਿੰਗਟਨ: ਗ੍ਰੀਨ ਕਾਰਡ ਜਾਰੀ ਕਰਨ ਨੂੰ ਲੈ ਕੇ ਯੂ. ਐੱਸ. ਸਦਨ ਨੇ 7 ਫੀਸਦੀ ਕੋਟਾ ਖਤਮ ਕਰਨ ਦਾ ਬਿੱਲ ਪਾਸ ਕਰ ਦਿੱਤਾ ਹੈ। ਜਿਸ ਦੌਰਾਨ ਭਾਰਤੀਆਂ ਨੂੰ ਵੱਡਾ ਫਾਇਦਾ ਮਿਲੇਗਾ। ਗ੍ਰੀਨ ਕਾਰਡ ਮਿਲਣ ਨਾਲ ਜਿੱਥੇ ਅਮਰੀਕਾ 'ਚ ਰਹਿਣ ਦੀ ਮਨਜ਼ੂਰੀ ਮਿਲ ਜਾਂਦੀ ਹੈ, ਉੱਥੇ ਹੀ ਪੱਕੇ ਤੌਰ 'ਤੇ ਕੰਮ ਕਰਨ ਦੀ ਵੀ ਇਜਾਜ਼ਤ ਹੁੰਦੀ ਹੈ। publive-imageਨਵਾਂ ਬਿੱਲ ਪਾਸ ਹੋਣ ਨਾਲ ਹਜ਼ਾਰਾਂ ਉੱਚ ਹੁਨਰਮੰਦ ਭਾਰਤੀ ਆਈ. ਟੀ. ਪੇਸ਼ੇਵਰਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਹੁਣ ਕੋਟੇ ਦੇ ਹਿਸਾਬ ਨਾਲ ਨਹੀਂ ਸਗੋਂ ਤੁਹਾਡਾ ਹੁਨਰ ਹੀ ਤੁਹਾਨੂੰ ਗ੍ਰੀਨ ਕਾਰਡ ਦਿਵਾ ਸਕੇਗਾ। ਹੋਰ ਪੜ੍ਹੋ:
Advertisment
ਬਠਿੰਡਾ: ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ publive-imageਤਕਨਾਲੋਜੀ ਖੇਤਰ ਦੇ ਜਿਨ੍ਹਾਂ ਪੇਸ਼ੇਵਰਾਂ ਨੇ ਪੱਕੇ ਹੋਣ ਲਈ ਅਪਲਾਈ ਕੀਤਾ ਹੈ ਉਨ੍ਹਾਂ ਨੂੰ ਹੁਣ ਗ੍ਰੀਨ ਕਾਰਡ ਲਈ ਲੰਮਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ।ਪੁਰਾਣੀ ਇਮੀਗ੍ਰੇਸ਼ਨ ਪ੍ਰਣਾਲੀ 'ਚ ਕੁੱਲ ਜਾਰੀ ਕੀਤੇ ਜਾਣ ਵਾਲੇ ਵੀਜ਼ਿਆਂ 'ਚ ਹਰ ਦੇਸ਼ ਲਈ ਸਾਲ 'ਚ 7 ਫੀਸਦੀ ਕੋਟਾ ਹੋਣ ਕਾਰਨ ਤਕਨਾਲੋਜੀ ਖੇਤਰ ਦੇ ਉੱਚ ਭਾਰਤੀ ਪੇਸ਼ੇਵਰਾਂ ਨੂੰ ਪੱਕੇ ਹੋਣ ਲਈ ਲੰਮੀ ਉਡੀਕ ਕਰਨੀ ਪੈ ਰਹੀ ਸੀ। publive-imageਇਥੇ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਬਿੱਲ 'ਚ ਪਰਿਵਾਰ ਆਧਾਰਿਤ ਵੀਜ਼ਾ ਲਈ ਕੋਟਾ 7 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰਨ ਦਾ ਪ੍ਰਸਤਾਵ ਹੈ ਤੇ ਰੋਜ਼ਗਾਰ ਵੀਜ਼ਾ ਲਈ 7 ਫੀਸਦੀ ਲਿਮਟ ਖਤਮ ਕਰ ਦਿੱਤੀ ਗਈ ਹੈ। -PTC News-
punjab-news punjabi-news news-in-punjabi us-news latest-us-news us-house-news latest-us-house-news
Advertisment

Stay updated with the latest news headlines.

Follow us:
Advertisment