Advertisment

ਪੂਰੀ ਦੁਨੀਆ ’ਚ ਗੂਗਲ ਸਰਚ ਇੰਜਣ ਹੋਇਆ ਠੱਪ, Gmail ਸਣੇ YouTube ਵੀ ਹੋਈ ਪ੍ਰਭਾਵਿਤ

author-image
Jagroop Kaur
New Update
ਪੂਰੀ ਦੁਨੀਆ ’ਚ ਗੂਗਲ ਸਰਚ ਇੰਜਣ ਹੋਇਆ ਠੱਪ, Gmail ਸਣੇ YouTube ਵੀ ਹੋਈ ਪ੍ਰਭਾਵਿਤ
Advertisment
ਦੁਨੀਆ ਦੇ ਸਭ ਤੋਂ ਵੱਡੇ ਸਰਚ ਇੰਜਣ ਗੂਗਲ ਦਾ ਨੈੱਟਵਰਕ ਸੋਮਵਾਰ ਸ਼ਾਮ ਨੂੰ ਇਕਦਮ ਡਾਊਨ ਹੋ ਗਿਆ ਹੈ। ਇਸ ਦੌਰਾਨ ਜੀਮੇਲ ਅਤੇ ਯੂਟਿਊਬ ਦੀਆਂ ਸੇਵਾਵਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ । ਡਾਊਨਡਿਟੈਕਟਰ ਮੁਤਾਬਕ, 14 ਦਸੰਬਰ 2020 ਨੂੰ ਜੀਮੇਲ ਸ਼ਾਮ ਨੂੰ 4 ਵਜ ਕੇ 43 ਮਿੰਟ ’ਤੇ ਠੱਪ ਹੋ ਗਿਆ। ਇਸ ਤੋਂ ਬਾਅਦ ਕਾਫੀ ਦੇਰ ਤਕ ਯੂਟਿਊਬ ਵੀ ਠੱਪ ਰਿਹਾ। ਉਥੇ ਹੀ ਕਈ ਯੂਜ਼ਰਸ ਨੇ ਗੂਗਲ ਡ੍ਰਈਵ ਵੀ ਠੱਪ ਹੋਣ ਦੀ ਸ਼ਿਕਾਇਤ ਮਿਲੀ । ਇਸ ਸਿਸਟਮ 'ਚ ਜੀਮੇਲ ਠੱਪ ਹੋਣ ਤੋਂ ਬਾਅਦ ਯੂਜ਼ਰਸ ਨੂੰ 500 ਦਾ ਏਰਰ ਮੈਸੇਜ ਮਿਲਿਆ।publive-imageਦੱਸਮਯੋਗ ਹੈ ਕਿ ਡਾਊਨਡਿਟੈਕਟਰ ’ਤੇ ਗੂਗਲ ਦੀਆਂ ਸੇਵਾਵਾਂ ’ਚ ਸਮੱਸਿਆ ਆਉਣ ਤੋਂ ਬਾਅਦ 68 ਫੀਸਦੀ ਲੋਕਾਂ ਨੇ ਲਾਗ-ਇਨ ਦੀ ਸ਼ਿਕਾਇਤ ਕੀਤੀ ਹੈ, ਉਥੇ ਹੀ 8 ਫੀਸਦੀ ਲੋਕਾਂ ਨੇ ਈਮੇਲ ਨਾ ਮਿਲਣ ਦੀ ਸ਼ਿਕਾਇਤ ਕੀਤੀ ਹੈ। ਕਈ ਯੂਜ਼ਰਸ ਨੇ ਅਕਾਊਂਨਟ ਲਾਗ-ਆਊਟ ਹੋਣ ਦੀ ਸ਼ਿਕਾਇਤ ਕੀਤੀ |
Advertisment
ਹਾਲਾਂਕਿ ਗੂਗਲ ਇੰਜਣ ਠੀਕ ਹੋਣ ਤੋਂ ਬਾਅਦ ਯੂਟਿਊਬ ਦੀ ਸੇਵਾ ਹੁਣ ਚਾਲੂ ਹੋ ਗਈ ਹੈ। ਇਸ ਦੇ ਨਾਲ ਹੀ ਬਾਕੀ ਦੇ ਸੋਸ਼ਲ ਐਪ ਵੀ ਚੱਲ ਪਏ ਹਨ।
Advertisment
Google Docs, Gmail, YouTube Start to Return After Global Outage ਗੂਗਲ ਨੇ ਜੀਮੇਲ ਡਾਊਨ ਹੋਣ ਦੀ ਸ਼ਿਕਾਇਤ ’ਤੇ ਇਕ ਯੂਜ਼ਰ ਨੂੰ ਟਵਿਟਰ ’ਤੇ ਜਵਾਬ ਦਿੰਦੇ ਹੋਏ ਕਿਹਾ ਕਿ ਯੂਜ਼ਰਸ ਦੇ ਨੈੱਟਵਰਕ ’ਚ ਹੀ ਸਮੱਸਿਆ ਹੈ। ਦੂਜੇ ਨੈੱਟਵਰਕ ਨਾਲ ਚਲਾਉਣ’ਤੇ ਜੀਮੇਲ ਨਾਲ ਕੋਈ ਸਮੱਸਿਆ ਨਹੀਂ ਆਏਗੀ ਜਦਕਿ ਭਾਰਤ, ਸਾਊਦੀ ਅਰਬ, ਮਲੇਸ਼ੀਆ, ਅਮਰੀਕਾ ਅਤੇ ਬ੍ਰਿਟੇਨ ਵਰਗੇ ਕਈ ਦੇਸ਼ਾਂ ਦੇ ਯੂਜ਼ਰਸ ਨੂੰ ਜੀਮੇਲ ਇਸਤੇਮਾਲ ਕਰਨ ’ਚ ਪਰੇਸ਼ਾਨੀ ਆ ਰਹੀ ਹੈ। Google Reports $15 Billion in YouTube Ad Revenue in Its Latest Earnings ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸੇ ਸਾਲ 20 ਅਗਸਤ ਨੂੰ ਜੀਮੇਲ ਕਰੀਬ 7 ਘੰਟਿਆਂ ਤਕ ਠੱਪ ਰਿਹਾ ਸੀ ਜਿਸ ਤੋਂ ਬਾਅਦ ਭਾਰਤ ਸਮੇਤ ਕਈ ਦੇਸ਼ਾਂ ਦੇ ਯੂਜ਼ਰਸ ਈਮੇਲ ਨਹੀਂ ਭੇਜ ਪਾ ਰਹੇ ਸਨ। ਕਈ ਯੂਜਡਰਸ ਨੇ ਅਟੈਚਮੈਂਟ ਫੇਲ ਹੋਣ ਦੀ ਵੀ ਸ਼ਿਕਾਇਤ ਕੀਤੀ ਸੀ। ਜੀਮੇਲ ਤੋਂ ਇਲਾਵਾ ਗੂਗਲ ਡ੍ਰਾਈਵ, ਗੂਗਲ ਡਾਕਸ, ਗੂਗਲ ਕੀਪ, ਗੂਗਲ ਚੈਟ ਅਤੇ ਗੂਗਲ ਮੀਟ ’ਚ ਵੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ।YouTube Is Doing Great With Fewer People Skipping Ads, Google Says-
india america london hong-kong new-york britain massive-google-outage-hitting-gmail-youtube social-apps
Advertisment

Stay updated with the latest news headlines.

Follow us:
Advertisment