ਗੂਗਲ ਦੇ ਸੀਈਓ ਪਿਚਾਈ ਤੇ ਮਾਈਕਰੋਸੌਫਟ ਨੇ ਕੋਵਿਡ ਸੰਕਟ ਨਾਲ ਜੂਝ ਰਹੇ ਭਾਰਤ ਲਈ ਵਧਾਇਆ ਮਦਦ ਦਾ ਹੱਥ

By Jagroop Kaur - April 26, 2021 6:04 pm

ਭਾਰਤ ਕੋਵਿਡ-19 ਦੀ ਦੂਜੀ ਖੌਫਨਾਕ ਲਹਿਰ ਨਾਲ ਸੰਘਰਸ਼ ਕਰ ਰਿਹਾ ਹੈ। ਦੇਸ਼ ਵਿਚ ਲਗਾਤਾਰ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚਕਾਰ ਹਾਲਾਤ ਚਿੰਤਾਜਨਕ ਬਣੇ ਹੋਏ ਹਨ। ਕਿਤੇ ਆਕਸੀਜਨ ਦੀ ਕਮੀ ਕਾਰਨ ਅਤੇ ਕਿਤੇ ਹਸਪਤਾਲਾਂ ਵਿਚ ਬੈੱਡਾਂ ਦੀ ਘਾਟ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਅਜਿਹੀ ਸਥਿਤੀ ਦਰਮਿਆਨ ਹੁਣ ਵਿਦੇਸ਼ਾਂ ਨੇ ਭਾਰਤ ਦੀ ਮਦਦ ਲਈ ਹੱਥ ਵਧਾਇਆ ਹੈ। ਜਿਥੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਹੋਰਨਾਂ ਦੇਸ਼ਾਂ ਤੋਂ ਮਦਦ ਮਿਲੀ ਹੈ ਉਥੇ ਹੀ ਹੁਣ ਗੂਗਲ ਕੰਪਨੀ ਦੇ ਸੀ.ਈ.ਓ. ਅਤੇ ਭਾਰਤੀ ਮੂਲ ਸੁੰਦਰ ਪਿਚਾਈ ਨੇ ਦੇਸ਼ ਦੀ ਮਦਦ ਲਈ 135 ਕਰੋੜ ਦੀ ਫੰਡਿੰਗ ਦੇਣ ਦਾ ਐਲਾਨ ਕੀਤਾ ਹੈ। ਸੁੰਦਰ ਪਿਚਾਈ ਨੇ ਖ਼ੁਦ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।


Read More : ਆਕਸੀਜਨ ਦੀ ਘਾਟ ਪੈ ਰਹੀ ਜ਼ਿੰਦਗੀਆਂ ‘ਤੇ ਭਾਰੀ, ਗਈਆਂ 5 ਕੋਰੋਨਾ ਮਰੀਜ਼ਾਂ ਦੀਆਂ ਜਾਨਾਂ
ਸੁੰਦਰ ਪਿਚਾਈ ਦੇ ਟਵੀਟ ਮੁਤਾਬਕ , 'ਭਾਰਤ ਵਿਚ ਕੋਰੋਨਾ ਸੰਕਟ ਨੂੰ ਦੇਖਦੇ ਹੋਏ ਗੂਗਲ ਨੇ 135 ਕਰੋੜ ਦਾ ਫੰਡ ਦੇਣ ਦਾ ਐਲਾਨ ਕੀਤਾ ਹੈ। ਇਹ ਫੰਡ 'Give India' ਅਤੇ Unicef ਦੇ ਜ਼ਰੀਏ ਭਾਰਤ ਨੂੰ ਜਾਰੀ ਕੀਤਾ ਜਾਵੇਗਾ।'

Google CEO Sundar Pichai (left) and Microsoft CEO Satya Nadella (right)

Give India ਨੂੰ ਦਿੱਤੇ ਗਏ ਫੰਡ ਨਾਲ ਉਨ੍ਹਾਂ ਲੋਕਾਂ ਦੀ ਆਰਥਿਕ ਸਹਾਇਤਾ ਕੀਤੀ ਜਾਵੇਗੀ ਜਿਹੜੇ ਕੋਰੋਨਾ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ ਤਾਂ ਜੋ ਉਹ ਆਪਣੇ ਰੋਜ਼ਾਨਾ ਦੇ ਖ਼ਰਚਿਆਂ ਨੂੰ ਪੂਰਾ ਕਰ ਸਕਣ। ਇਸ ਤੋਂ ਬਾਅਦ Unicef ਦੇ ਜ਼ਰੀਏ ਆਕਸੀਜਨ ਅਤੇ ਟੈਸਟਿੰਗ ਸਾਜ਼ੋ ਸਮਾਨ ਸਮੇਤ ਹੋਰ ਮੈਡੀਕਲ ਸਪਲਾਈ ਦਿੱਤੀ ਜਾਵੇਗੀ। ਦੂਜੇ ਪਾਸੇ ਗੂਗਲ ਦੇ ਮੁਲਾਜ਼ਮ ਵੀ ਫੰਡ ਇਕੱਠਾ ਕਰਨ ਲਈ ਮੁਹਿੰਮ ਚਲਾ ਰਹੇ ਹਨ। ਹੁਣ ਤੱਕ 900 ਗੂਗਲ ਮੁਲਾਜ਼ਮਾਂ ਨੇ 3.7 ਕਰੋੜ ਰੁਪਏ ਦਾ ਫੰਡ ਇਕੱਠਾ ਕੀਤਾ ਹੈ।

 

Read More : ਅਦਾਕਾਰ ਗੁਰਮੀਤ ਚੌਧਰੀ ਦੀ ਸ਼ਲਾਘਾਯੋਗ ਪਹਿਲ, ਸਾਥੀ ਕਲਾਕਾਰਾਂ ਨੂੰ ਵੀ ਕੀਤੀ...

ਜ਼ਿਕਰਯੋਗ ਹੈ ਕਿ ਭਾਰਤ ਵਿਚ ਕੋਰੋਨਾ ਲਾਗ ਕਾਰਨ ਸਾਢੇ ਤਿੰਨ ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਹੁਣ ਤੱਕ ਕਿਸੇ ਵੀ ਦੇਸ਼ ਵਿਚ ਇਕ ਦਿਨ ਦੇ ਅੰਦਰ ਆਏ ਸਭ ਤੋਂ ਵਧ ਮਾਮਲੇ ਹਨ। ਇਸ ਦੇ ਨਾਲ ਹੀ ਕੋਰੋਨਾ ਨੇ 2800 ਮਰਜ਼ਾਂ ਦੀ ਜਾਨ ਲੈ ਲਈ ਹੈ। ਇਹ ਭਾਰਤ ਵਿਚ ਕੋਰੋਨਾ ਕਾਰਨ ਹੋਣ ਵਾਲੀਆਂ ਸਭ ਤੋਂ ਜ਼ਿਆਦਾ ਮੌਤਾਂ ਹਨ।

ਇਸ ਦੇ ਨਾਲ ਹੀ ਮਾਈਕ੍ਰੋਸਾਫਟ ਦੇ ਸੀ.ਈ.ਓ. ਨਡੇਲਾ ਨੇ ਵੀ ਮਦਦ ਲਈ ਟਵੀਟ ਕਰਕੇ ਕਿਹਾ , 'ਭਾਰਤ ਦੀ ਵਰਤਮਾਨ ਸਥਿਤੀ ਕਾਰਨ ਦੁਖੀ ਹਾਂ। ਮੈਂ ਧੰਨਵਾਦੀ ਹਾਂ ਕਿ ਅਮਰੀਕੀ ਸਰਕਾਰ ਮਦਦ ਲਈ ਤਿਆਰ ਹੋ ਗਈ ਹੈ। ਮਾਈਕ੍ਰੋਸਾਫਟ ਰਾਹਤ ਕਾਰਜਾਂ ਦੀਆਂ ਕੋਸ਼ਿਸ਼ਾਂ ਵਿਚ ਸਹਾਇਤਾ ਲਈ ਆਪਣੀ ਆਵਾਜ਼, ਸਰੋਤਾਂ ਅਤੇ ਤਕਨਾਲੋਜੀ ਦੀ ਵਰਤੋਂ ਕਰਨਾ ਜਾਰੀ ਰੱਖੇਗਾ। ਕ੍ਰਿਟਿਕਲ ਆਕਸੀਜਨ ਕੰਸਨਟ੍ਰੇਸ਼ਨ ਡਿਵਾਈਸ ਖ਼ਰੀਦਣ ਲਈ ਸਹਾਇਤਾ ਕਰੇਗੀ।'

adv-img
adv-img