ਦੇਸ਼

ਵੱਡੀ ਵਾਰਦਾਤ: ਅਣਪਛਾਤਿਆਂ ਨੇ ਗੋਲੀਆਂ ਨਾਲ ਭੁੰਨਿਆ ਪੈਟਰੋਲ ਪੰਪ ਮੈਨੇਜਰ, ਲੁੱਟੇ 11 ਲੱਖ ਰੁਪਏ

By Jashan A -- November 18, 2019 8:08 pm

ਵੱਡੀ ਵਾਰਦਾਤ: ਅਣਪਛਾਤਿਆਂ ਨੇ ਗੋਲੀਆਂ ਨਾਲ ਭੁੰਨਿਆ ਪੈਟਰੋਲ ਪੰਪ ਮੈਨੇਜਰ, ਲੁੱਟੇ 11 ਲੱਖ ਰੁਪਏ,ਨਵੀਂ ਦਿੱਲੀ: ਗੋਰਖਪੁਰ ਦੇ ਬੇਲੀਪਾਰ ਖੇਤਰ 'ਚ ਅੱਜ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਅੱਜ ਅਣਪਛਾਤੇ ਲੋਕਾਂ ਨੇ ਪੈਟਰੋਲ ਪੰਪ ਦੇ ਮੈਨੇਜਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਉਸ ਤੋਂ 11 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ।

Firingਮਿਲੀ ਜਾਣਕਾਰੀ ਮੁਤਾਬਕ ਪੈਟਰੋਲ ਪੰਪ ਦੇ ਮੈਨੇਜਰ ਆਨੰਦ ਸਵਰੂਪ ਮਿਸ਼ਰਾ 11.22 ਲੱਖ ਰੁਪਏ ਜਮਾਂ ਕਰਨ ਲਈ ਆਪਣੇ ਸਾਥੀਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਮਹਾਵੀਰ ਛਪਰਾ ਇਲਾਕੇ ਵਿਚ ਸਥਿਤ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਵੱਲ ਜਾ ਰਹੇ ਸਨ ਤੇ ਰਸਤੇ 'ਚ ਲੋਕਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਪੈਸਿਆਂ ਦਾ ਭਰਿਆ ਬੈਗ ਲੈ ਕੇ ਦੌੜ ਗਏ।

ਹੋਰ ਪੜ੍ਹੋ: ਜਦੋਂ ਗੁਰੂ ਰੰਧਾਵਾ ਨੇ ਅਮਰਿੰਦਰ ਗਿੱਲ ਦੇ ਗਾਣਿਆਂ ‘ਤੇ ਪਾਇਆ ਸ਼ਾਨਦਾਰ ਭੰਗੜਾ, ਤੁਸੀਂ ਵੀ ਦੇਖੋ ਵੀਡੀਓ

Firingਉਧਰ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News

  • Share