ਗੋਰਾਇਆ: ਨੈਸ਼ਨਲ ਹਾਈਵੇਅ ‘ਤੇ ਪਲਟੀ ਕਾਰ, ਮਸਾਂ ਬਚਿਆ ਪਰਿਵਾਰ

Road Accident

ਗੋਰਾਇਆ: ਨੈਸ਼ਨਲ ਹਾਈਵੇਅ ‘ਤੇ ਪਲਟੀ ਕਾਰ, ਮਸਾਂ ਬਚਿਆ ਪਰਿਵਾਰ,ਗੋਰਾਇਆ: ਪੰਜਾਬ ਭਰ ‘ਚ ਪੈ ਰਹੀ ਸੰਘਣੀ ਧੁੰਦ ਕਾਰਨ ਸੜਕੀ ਹਾਦਸਿਆਂ ਦੀਆਂ ਘਟਨਾਵਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਨ੍ਹਾਂ ‘ਚ ਹੁਣ ਤੱਕ ਅਨੇਕਾਂ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ।

Road Accident ਅਜਿਹਾ ਹੀ ਇੱਕ ਹੋਰ ਭਿਆਨਕ ਸੜਕ ਹਾਦਸਾ ਗੋਰਾਇਆ ਨੈਸ਼ਨਲ ਹਾਈਵੇਅ ‘ਤੇ ਵਾਪਰਿਆ ਹੈ, ਜਿਥੇ ਤੇਜ਼ ਰਫਤਾਰ ਕਾਰ ਜੀ. ਟੀ. ਰੋਡ ਨੂੰ ਕ੍ਰਾਸ ਕਰ ਰਹੀ ਮਹਿਲਾ ਨੂੰ ਬਚਾਉਣ ਦੇ ਚੱਕਰ ‘ਚ ਕੰਟੋਰਲ ਤੋਂ ਬਾਹਰ ਹੋ ਕੇ ਜੀ. ਟੀ. ਰੋਡ ਤੋਂ ਹੇਠਾਂ ਰੇਲਿੰਗ ਨੂੰ ਤੋੜ ਕੇ ਆ ਪਲਟ ਗਈ।

ਹੋਰ ਪੜ੍ਹੋ: ਬਿਆਸ ਜ਼ਬਰ ਜਿਨਾਹ ਮਾਮਲੇ ਨੂੰ ਰਫਾ ਦਫਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਕੀਤਾ ਜਾਵੇ ਬਰਖਾਸਤ: ਹਰਸਿਮਰਤ ਕੌਰ ਬਾਦਲ

ਗਨੀਮਤ ਇਹ ਰਹੀ ਕਿ ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਕਾਰ ਸਵਾਰ ਚਾਰੋਂ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਖਮੀਆਂ ਦੀ ਪਛਾਣ ਵਿਜੇ ਸਚਦੇਵਾ, ਸੀਮਾ, ਮੰਣਨ, ਮਾਧਵੀ ਦੇ ਰੂਪ ‘ਚ ਹੋਈ ਹੈ।

Road Accident ਕਾਰ ਦੀ ਹਾਲਤ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਖਤਰਨਾਕ ਸੀ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News