ਗੁਰਾਇਆ ਨੇੜਲੇ ਪਿੰਡ ਮਾਹਲ ਵਿੱਚ ਇੱਕ ਖੂਹ 'ਚੋਂ ਮਿਲੀ ਔਰਤ ਦੀ ਗਲੀ-ਸੜੀ ਲਾਸ਼
ਗੁਰਾਇਆ ਨੇੜਲੇ ਪਿੰਡ ਮਾਹਲ ਵਿੱਚ ਇੱਕ ਖੂਹ 'ਚੋਂ ਮਿਲੀ ਔਰਤ ਦੀ ਗਲੀ-ਸੜੀ ਲਾਸ਼:ਗੁਰਾਇਆ ਨੇੜਲੇ ਪਿੰਡ ਮਾਹਲ ਵਿਖੇ ਇੱਕ ਖੂਹ ਵਿੱਚੋਂ ਇੱਕ ਔਰਤ ਦੀ ਗਲੀ-ਸੜੀ ਲਾਸ਼ ਬਰਾਮਦ ਹੋਈ ਹੈ।ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਸਵੇਰੇ ਮੋਟਰ 'ਤੇ ਇੱਕ ਕੁੱਤੇ ਦੇ ਰੋਣ ਦੀ ਆਵਾਜ਼ ਆ ਆਈ ਸੀ। ਜਦੋਂ ਪਿੰਡ ਵਾਲਿਆਂ ਨੇ ਕੋਲ ਜਾ ਕੇ ਦੇਖਿਆ ਤਾਂ ਕੁੱਤਾ ਖੂੰਹ 'ਚ ਡਿੱਗਾ ਹੋਇਆ ਸੀ।ਇਸ ਦੇ ਨਾਲ ਹੀ ਖੂਹ ਦੇ ਅੰਦਰ ਇੱਕ ਮ੍ਰਿਤਕ ਔਰਤ ਦੀ ਗਲੀ-ਸੜੀ ਲਾਸ਼ ਪਈ ਸੀ।ਜਿਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਪੁਲਿਸ ਦੇ ਸਹਿਯੋਗ ਨਾਲ ਕੁੱਤੇ ਸਮੇਤ ਮ੍ਰਿਤਕ ਔਰਤ ਦੀ ਲਾਸ਼ ਨੂੰ ਬਾਹਰ ਕੱਢਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਹਿਲਾ ਦੇ ਪੈਰ ਅਤੇ ਗਲਾ ਚੁੰਨੀ ਨਾਲ ਬੰਨ੍ਹੇ ਹੋਏ ਸਨ।ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -PTCNews