ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਵੀ ਕਈ ਜ਼ਿਲ੍ਹਿਆਂ 'ਚ ਸਰਕਾਰੀ ਮੁਲਾਜ਼ਮ ਤੇ ਅਧਿਕਾਰੀ ਦਫ਼ਤਰਾਂ 'ਚ ਮਿਲੇ ਗੈਰ-ਹਾਜ਼ਰ

By Shanker Badra - September 21, 2021 12:09 pm

ਚੰਡੀਗੜ੍ਹ : ਪੰਜਾਬ ਸਰਕਾਰ ਨੇ ਆਪਣੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਵੇਰੇ 9 ਵਜੇ ਦਫਤਰਾਂ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਉਣ ਦੇ ਆਦੇਸ਼ ਜਾਰੀ ਕੀਤੇ ਸਨ ਅਤੇ ਸਪੱਸ਼ਟ ਕਰ ਦਿੱਤਾ ਸੀ ਕਿ ਵਿਭਾਗਾਂ ਵਿੱਚ ਕਿਸੇ ਵੀ ਸਮੇਂ ਜਾਂਚ ਕੀਤੀ ਜਾ ਸਕਦੀ ਹੈ ਪਰ ਕਈ ਥਾਵਾਂ 'ਤੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਧੱਜੀਆਂ ਉੱਡੀਆਂ ਹਨ।

ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਵੀ ਕਈ ਜ਼ਿਲ੍ਹਿਆਂ 'ਚ ਸਰਕਾਰੀ ਮੁਲਾਜ਼ਮ ਤੇ ਅਧਿਕਾਰੀ ਦਫ਼ਤਰਾਂ 'ਚ ਮਿਲੇ ਗੈਰ-ਹਾਜ਼ਰ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆਦੇਸ਼ਾਂ ਦੀ ਸੋਮਵਾਰ ਨੂੰ ਗੁਰੂ ਨਗਰੀ 'ਚ ਪਾਲਣਾ ਨਹੀਂ ਹੋਈ। ਮੁੱਖ ਮੰਤਰੀ ਵੱਲੋਂ ਸਮੂਹ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਵੇਰੇ 9 ਵਜੇ ਡਿਊਟੀ 'ਤੇ ਹਾਜ਼ਿਰ ਹੋਣ ਦੇ ਨਿਰਦੇਸ਼ ਦਿੱਤੇ ਸਨ ਪਰ ਜਦੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ 'ਚ ਪੀ.ਟੀ.ਸੀ ਨਿਊਜ਼ ਨੇ ਗਰਾਉਂਡ ਰਿਆਲਟੀ ਚੈਕ ਕੀਤੀ ਤਾਂ ਸਾਰੇ ਦਫ਼ਤਰ ਬੰਦ ਸਨ।

ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਵੀ ਕਈ ਜ਼ਿਲ੍ਹਿਆਂ 'ਚ ਸਰਕਾਰੀ ਮੁਲਾਜ਼ਮ ਤੇ ਅਧਿਕਾਰੀ ਦਫ਼ਤਰਾਂ 'ਚ ਮਿਲੇ ਗੈਰ-ਹਾਜ਼ਰ

ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ 'ਚ ਕੋਈ ਵੀ ਅਧਿਕਾਰੀ ਸਮੇ ਸਿਰ ਨਹੀਂ ਪਹੁੰਚਿਆ ਅਤੇ ਮੀਡੀਆ ਦੇ ਪਹੁੰਚਣ ਤੋਂ ਬਾਅਦ 9.20 ਵਜੇ ਡਿਪਟੀ ਕਮਿਸ਼ਨਰ ਪਹੁੰਚੇ। ਇਸ ਮਗਰੋਂ ਉਨ੍ਹਾਂ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਮੇਂ ਦੇ ਪਾਬੰਦ ਹੋਣ ਦੀ ਵਾਰਨਿੰਗ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੈਟ ਹੋਣ ਵਾਲਿਆਂ 'ਤੇ ਸਖ਼ਤ ਕਾਰਵਾਈ ਹੋਵੇਗੀ। ਖੰਨਾ ਨਗਰ ਕੌਂਸਲ ਦੇ ਅਧਿਕਾਰੀ ਵੀ ਸਮੇਂ ਸਿਰ ਨਹੀਂ ਪਹੁੰਚੇ।

ਮੁੱਖ ਮੰਤਰੀ ਦੇ ਹੁਕਮਾਂ ਤੋਂ ਬਾਅਦ ਵੀ ਕਈ ਜ਼ਿਲ੍ਹਿਆਂ 'ਚ ਸਰਕਾਰੀ ਮੁਲਾਜ਼ਮ ਤੇ ਅਧਿਕਾਰੀ ਦਫ਼ਤਰਾਂ 'ਚ ਮਿਲੇ ਗੈਰ-ਹਾਜ਼ਰ

ਇਸ ਦੇ ਇਲਾਵਾ ਪਟਿਆਲਾ ਵਿੱਚ ਸਾਰੇ ਦਫ਼ਤਰ ਸਮੇਂ ਸਿਰ ਖੁੱਲ੍ਹੇ ਹਨ ਅਤੇ ਸਾਰੇ ਅਫ਼ਸਰ ਸਮੇਂ ਸਿਰ ਦਫਤਰਾਂ 'ਚ ਹਾਜ਼ਰ ਹੋਏ ਹਨ। ਮੋਗਾ ਡੀਸੀ ਦਫਤਰ ਦੇ ਜ਼ਿਆਦਾਤਰ ਕਰਮਚਾਰੀ ਸਵੇਰੇ 9:00 ਵਜੇ ਤੋਂ ਬਾਅਦ ਵੀ ਦਫਤਰਾਂ ਤੋਂ ਗੈਰਹਾਜ਼ਰ ਰਹੇ ਹਨ। ਡੀਸੀ ਮੋਗਾ ਨੇ ਗੈਰਹਾਜ਼ਰ ਕਰਮਚਾਰੀਆਂ ਨੂੰ ਨੋਟਿਸ ਭੇਜਣ ਲਈ ਕਿਹਾ ਹੈ। ਮੋਗਾ ਡੀਸੀ ਦਫ਼ਤਰ ਵਿੱਚ ਵੱਖ -ਵੱਖ ਵਿਭਾਗਾਂ ਦੇ ਕਰਮਚਾਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆਦੇਸ਼ਾਂ ਦੀ ਉਲੰਘਣਾ ਕਰਦੇ ਨਜ਼ਰ ਆਏ ਹਨ।
-PTCNews

adv-img
adv-img