Sat, Apr 20, 2024
Whatsapp

ਸਰਕਾਰ ਨੇ ਗੱਲਬਾਤ ਦਾ ਰਸਤਾ ਬੰਦ ਕੀਤਾ ,ਅਸੀਂ ਗੱਲਬਾਤ ਲਈ ਹਮੇਸ਼ਾ ਤਿਆਰ ਹਾਂ :  ਬਲਬੀਰ ਸਿੰਘ ਰਾਜੇਵਾਲ  

Written by  Shanker Badra -- May 22nd 2021 04:32 PM
ਸਰਕਾਰ ਨੇ ਗੱਲਬਾਤ ਦਾ ਰਸਤਾ ਬੰਦ ਕੀਤਾ ,ਅਸੀਂ ਗੱਲਬਾਤ ਲਈ ਹਮੇਸ਼ਾ ਤਿਆਰ ਹਾਂ :  ਬਲਬੀਰ ਸਿੰਘ ਰਾਜੇਵਾਲ  

ਸਰਕਾਰ ਨੇ ਗੱਲਬਾਤ ਦਾ ਰਸਤਾ ਬੰਦ ਕੀਤਾ ,ਅਸੀਂ ਗੱਲਬਾਤ ਲਈ ਹਮੇਸ਼ਾ ਤਿਆਰ ਹਾਂ :  ਬਲਬੀਰ ਸਿੰਘ ਰਾਜੇਵਾਲ  

ਚੰਡੀਗੜ੍ਹ : ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਕੋਰੋਨਾ ਫੈਲਾਉਣ ਦਾ ਦੋਸ਼ ਸਰਕਾਰਾਂ ਕਿਸਾਨਾਂ ਦੇ ਸਿਰ ਮੜ ਰਹੀਆਂ ਹਨ ਜਦਕਿ ਹਕੀਕਤ ਇਹ ਹੈ ਕਿ ਸਰਕਾਰਾਂ ਸਿਹਤ ਸਹੂਲਤਾਂ ਦੇਣ ਵਿਚ ਬੁਰੀ ਤਰ੍ਹਾਂ ਫੇਲ੍ਹ ਹੋ ਰਹੀਆਂ ਹਨ। ਉਨ੍ਹਾਂ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਝੂਠ ਬੋਲਣ ਤੋਂ ਸਿਵਾਏ ਕੁਝ ਨਹੀਂ ਕਰ ਰਹੀ। [caption id="attachment_499427" align="aligncenter" width="300"]Government has blocked the way for talks, we are always ready for talks : Balbir Singh Rajewal ਸਰਕਾਰ ਨੇ ਗੱਲਬਾਤ ਦਾ ਰਸਤਾ ਬੰਦ ਕੀਤਾ ,ਅਸੀਂ ਗੱਲਬਾਤ ਲਈ ਹਮੇਸ਼ਾ ਤਿਆਰ ਹਾਂ :  ਬਲਬੀਰ ਸਿੰਘ ਰਾਜੇਵਾਲ[/caption] ਕਿਸਾਨ ਮੋਰਚੇ ਵਾਲੀਆਂ ਥਾਵਾਂ ’ਤੇ ਕੋਰੋਨਾ ਦੇ ਖ਼ਤਰੇ ਬਾਰੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਇਨ੍ਹਾਂ ਦੋਸ਼ਾਂ ਵਿੱਚ ਕੋਈ ਦਮ ਨਹੀਂ ਕਿ ਕਿਸਾਨ ਕੋਰੋਨਾ ਫੈਲਾਅ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਕਿਸਾਨ ਅੰਦੋਲਨ 'ਚ ਬੈਠੇ ਹਨ, ਉਨ੍ਹਾਂ ਨੇ ਸਾਲਾਂ ਬੱਧੀ ਜਥੇਬੰਦੀਆਂ 'ਚ ਕੰਮ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਕਦੇ ਨਹੀਂ ਚਾਹਾਂਗੇ ਕਿ ਅਸੀਂ ਆਪਣੇ ਉਮਰਾਂ ਦੇ ਸਾਥੀਆਂ ਨੂੰ ਕੋਵਿਡ ਕਰਕੇ ਮਾਰ ਦੇਈਏ। [caption id="attachment_499424" align="aligncenter" width="300"]Government has blocked the way for talks, we are always ready for talks : Balbir Singh Rajewal ਸਰਕਾਰ ਨੇ ਗੱਲਬਾਤ ਦਾ ਰਸਤਾ ਬੰਦ ਕੀਤਾ ,ਅਸੀਂ ਗੱਲਬਾਤ ਲਈ ਹਮੇਸ਼ਾ ਤਿਆਰ ਹਾਂ :  ਬਲਬੀਰ ਸਿੰਘ ਰਾਜੇਵਾਲ[/caption] ਇਸ ਦੇ ਨਾਲ ਹੀ ਬੀਤੇ ਦਿਨੀਂ ਕਿਸਾਨ ਅੰਦੋਲਨ ਵਿੱਚ ਦੋ ਕਿਸਾਨਾਂ ਦੀਆਂ ਹੋਈਆਂ ਮੌਤਾਂ ਬਾਰੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪਟਿਆਲਾ ਦੇ ਕਿਸਾਨ ਬਲਬੀਰ ਸਿੰਘ ਦੀ ਮੌਤ ਸ਼ੂਗਰ ਵਧਨ ਕਾਰਨ ਅਤੇ ਲੁਧਿਆਣਾ ਦੇ ਕਿਸਾਨ ਦੀ ਮੌਤ ਹਾਰਟ ਦੀ ਬਿਮਾਰੀ ਕਾਰਨ ਹੋਈ ਹੈ। ਇਨ੍ਹਾਂ ਦੋਵਾਂ ਕਿਸਾਨਾਂ ਦੀ ਮੌਤ ਨੂੰ ਸੋਨੀਪਤ ਹਸਪਤਾਲ ਪ੍ਰਸ਼ਾਸਨ ਵਲੋਂ ਕੋਵਿਡ ਕਾਰਨ ਹੋਈ ਮੌਤ ਐਲਾਨਿਆ ਗਿਆ ਸੀ। [caption id="attachment_499430" align="aligncenter" width="300"]Government has blocked the way for talks, we are always ready for talks : Balbir Singh Rajewal ਸਰਕਾਰ ਨੇ ਗੱਲਬਾਤ ਦਾ ਰਸਤਾ ਬੰਦ ਕੀਤਾ ,ਅਸੀਂ ਗੱਲਬਾਤ ਲਈ ਹਮੇਸ਼ਾ ਤਿਆਰ ਹਾਂ :  ਬਲਬੀਰ ਸਿੰਘ ਰਾਜੇਵਾਲ[/caption] ਰਾਜੇਵਾਲ ਨੇ ਕਿਹਾ ਕੋਵਿਡ ਕੇਸ ਵਿਚ ਹਸਪਤਾਲ ਪ੍ਰਸ਼ਾਸਨ ਪੋਸਟ ਮਾਰਟਮ ਨਹੀਂ ਕਰ ਸਕਦੇ ਪਰ ਇਨ੍ਹਾਂ ਨੇ ਵਿਸ਼ਵ ਪੱਧਰੀ ਗਾਈਡਲਾਈਨਜ਼ ਦਾ ਉਲੰਘਣ ਕੀਤਾ ਹੈ। ਕਿਸਾਨ ਅੰਦੋਲਨ ਵਿੱਚ ਕੋਰੋਨਾ ਤੋਂ ਬਚਾਅ ਲਈ ਜੋ ਪ੍ਰਬੰਧ ਕਿਸਾਨਾਂ ਨੇ ਕੀਤੇ ਹਨ ,ਉਸ ਤਰ੍ਹਾਂ ਦਾ ਪ੍ਰਬੰਧ ਤਾਂ ਸਰਕਾਰ ਨੇ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਲੱਖਾਂ ਰੁਪਏ ਦਾ ਕਾਹੜਾ ਅਸੀਂ ਕਿਸਾਨਾਂ ਨੂੰ ਅੰਦੋਲਨ ਵਿਚ ਹਰ ਰੋਜ਼ ਆਵਾਜ਼ ਮਾਰ ਕੇ ਪਿਲਾਉਂਦੇ ਹਾਂ। ਪੜ੍ਹੋ ਹੋਰ ਖ਼ਬਰਾਂ : ਸੰਯੁਕਤ ਕਿਸਾਨ ਮੋਰਚੇ ਵੱਲੋਂ PM ਮੋਦੀ ਨੂੰ ਚਿੱਠੀ ਲਿੱਖ ਕੇ ਕਿਸਾਨਾਂ ਨਾਲ ਮੁੜ ਗੱਲਬਾਤ ਕਰਨ ਦੀ ਅਪੀਲ ਉਨ੍ਹਾਂ ਕਿਹਾ ਕਿ ਸਿੰਘੂ ਬਾਰਡਰ ਤੇ ਦਸ ਬਿਸਤਰਿਆਂ ਦਾ ਹਸਪਤਾਲ ਬਣਾਇਆ ਗਿਆ ਹੈ ਅਤੇ ਆਕਸੀਜਨ ਦੇ ਸਿਲੰਡਰ ਵੀ ਰੱਖੇ ਗਏ ਹਨ। ਰੋਜ਼ਾਨਾ ਲੱਖਾਂ ਰੁਪਏ ਦੀਆਂ ਦਵਾਈਆਂ ਵੰਡੀਆਂ ਜਾ ਰਹੀਆਂ ਹਨ ਪਰ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਕੋਵਿਡ ਦੇ ਨਾਂ 'ਤੇ ਅੰਦੋਲਨ ਨੂੰ ਬਦਨਾਮ ਕਰਕੇ ਕਿਸਾਨਾਂ ਨੂੰ ਉੱਥੋਂ ਉਠਾ ਦਿੱਤਾ ਜਾਵੇਗਾ ਤਾਂ ਇਹ ਉਨ੍ਹਾਂ ਦੀ ਗਲਤਫ਼ਹਿਮੀ ਹੈ। [caption id="attachment_499428" align="aligncenter" width="300"]Government has blocked the way for talks, we are always ready for talks : Balbir Singh Rajewal ਸਰਕਾਰ ਨੇ ਗੱਲਬਾਤ ਦਾ ਰਸਤਾ ਬੰਦ ਕੀਤਾ ,ਅਸੀਂ ਗੱਲਬਾਤ ਲਈ ਹਮੇਸ਼ਾ ਤਿਆਰ ਹਾਂ :  ਬਲਬੀਰ ਸਿੰਘ ਰਾਜੇਵਾਲ[/caption] ਰਾਜੇਵਾਲ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਸੋਨੀਪਤ ਪ੍ਰਸ਼ਾਸਨ ਨੇ ਮੀਟਿੰਗ ਬੁਲਾ ਕੇ ਕਿਸਾਨਾਂ ਦੀ ਵੈਕਸੀਨੇਸ਼ਨ ਕਰਨ ਸਬੰਧੀ ਕਿਹਾ ਸੀ ਅਤੇ ਪ੍ਰਸ਼ਾਸਨ ਨੂੰ ਅੰਦੋਲਨ 'ਚ ਟੀਮਾਂ ਭੇਜਣ ਦਾ ਸੱਦਾ ਦਿੱਤਾ ਗਿਆ ਸੀ। ਇੰਨੇ ਦਿਨ ਬੀਤ ਗਏ ਪਰ ਅੱਜ ਤੱਕ ਕੋਈ ਵੀ ਡਾਕਟਰ ਕਿਸੇ ਵੀ ਸਰਹੱਦ 'ਤੇ ਕਿਸਾਨਾਂ ਦੀ ਵੈਕਸੀਨ ਕਰਨ ਨਹੀਂ ਪੁੱਜਿਆ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਲੋਕਾਂ ਦੀ ਮਦਦ ਕਰਨ ਦਾ ਕੋਈ ਸਾਧਨ ਨਹੀਂ ਹੈ। ਰਾਜੇਵਾਲ ਨੇ ਲੋਕਾਂ ਨੂੰ ਕਿਸਾਨ ਅੰਦੋਲਨ 'ਚ ਆਉਣ ਦੀ ਗੱਲ ਕਹੀ ਅਤੇ ਇਹ ਵੀ ਕਿਹਾ ਕਿ ਉੱਥੇ ਉਨ੍ਹਾਂ ਦਾ ਪੂਰਾ ਖ਼ਿਆਲ ਰੱਖਿਆ ਜਾਵੇਗਾ। ਰਾਜੇਵਾਲ ਨੇ ਕਿਹਾ ਕਿ ਉਨ੍ਹਾਂ ਕੋਲ ਕੋਵਿਡ ਖ਼ਿਲਾਫ਼ ਲੜਨ ਲਈ ਸਰਕਾਰ ਨਾਲੋਂ ਹਜ਼ਾਰ ਗੁਣਾ ਜ਼ਿਆਦਾ ਪ੍ਰਬੰਧ ਹਨ। ਉਨ੍ਹਾਂ ਨੇ ਸਰਕਾਰ ਨੂੰ ਲੋਕਾਂ ਨੂੰ ਮੁਫ਼ਤ ਦਵਾਈਆਂ ਵੰਡਣ, ਵੈਕਸੀਨੇਸ਼ਨ ਮੁਫ਼ਤ ਕਰਨ ਅਤੇ ਹੋਰ ਸਹੂਲਤਾਂ ਦੇਣ ਦੀ ਗੱਲ ਕਹੀ ਹੈ। ਕੋਰੋਨਾ ਹੈ ਪਰ ਲੌਕਡਾਊਨ ਇਸ ਦਾ ਹੱਲ ਨਹੀਂ। ਰਾਜਵੇਵਾਲ ਨੇ ਕਿਹਾ,''ਅਸੀਂ ਸਰਕਾਰ ਨੂੰ ਕਿਹਾ ਹੈ ਕਿ ਗੱਲਬਾਤ ਤੁਹਾਡੇ ਵੱਲੋਂ ਬੰਦ ਕੀਤੀ ਗਈ ਹੈ। ਅਸੀਂ ਗੱਲਬਾਤ ਲਈ ਤਿਆਰ ਹਾਂ। ਗੱਲਬਾਤ ਤੋਂ ਟਲਣਾ ਲੋਕਤੰਤਰੀ ਸਰਕਾਰਾਂ ਦਾ ਰਵੱਈਆ ਅਜਿਹਾ ਨਹੀਂ ਹੋਣਾ ਚਾਹੀਦਾ।' ਲੋਕਤੰਤਰ ਵਿੱਚ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਜੇ ਕੋਈ ਪ੍ਰਦਰਸ਼ਨ ਕਰਦਾ ਹੈ ਤਾਂ ਉਸ ਦੀ ਦੁੱਖ-ਤਕਲੀਫ਼ ਪੁੱਛੇ। ਕਿਸਾਨ ਅੰਦੋਲਨ ਨੂੰ ਹੁਣ 6 ਮਹੀਨੇ ਹੋਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਕਰਕੇ ਸੰਘਰਸ਼ ਨੂੰ ਕੁਝ ਹੌਲੀ ਕੀਤਾ ਹੈ ਅਤੇ ਹੁਣ ਅੰਦੋਲਨ ਨੂੰ ਅੱਗੇ ਵਧਾਉਣ ਲਈ ਨੈਸ਼ਨਲ ਕਨਵੈਨਸ਼ਨ ਕਰਨ ਦੀ ਤਿਆਰੀ ਕਰ ਰਹੇ ਹਾਂ। ਕਨਵੈਨਸ਼ਨ ਦੀ ਤਰੀਕ ਕੋਵਿਡ ਕਾਰਨ ਤੈਅ ਨਹੀਂ ਕੀਤੀ ਜਾ ਸਕੀ ਹੈ। ਕੋਵਿਡ ਤੋਂ ਛੁਟਕਾਰਾ ਮਿਲਦਿਆਂ ਹੀ ਇਸ ਬਾਰੇ ਕਾਰਵਾਈ ਕੀਤੀ ਜਾਵੇਗੀ। ਕੋਰੋਨਾ ਖਤਮ ਹੁੰਦਿਆਂ ਹੀ ਪਾਰਲੀਮੈਂਟ ਵੱਲ ਕੂਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਨਹੀਂ ਕਰਦੀ ਤਾਂ ਕਿਸਾਨ ਯੂਪੀ ਅਤੇ ਉਤਰਾਖੰਡ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪ੍ਰਚਾਰ ਕਰਨਗੇ। ਭਾਜਪਾ ਹਾਈ ਕਮਾਂਡ ਨੇ ਹਾਲ ਹੀ ਵਿੱਚ ਹੋਈਆਂ ਪੰਜ ਰਾਜਾਂ ਦੀਆਂ ਚੋਣਾਂ ਵਿੱਚ ਆਪਣਾ ਹਾਲ ਦੇਖ ਹੀ ਲਿਆ ਹੈ। ਉਹਨਾਂ ਕਿਹਾ ਕਿ 26 ਮਈ ਨੂੰ ਦੇਸ਼ ਭਰ ਵਿੱਚ ਕਾਲਾ ਦਿਵਸ ਮਨਾਉਣਗੇ ਤੇ ਲੋਕ ਘਰਾਂ 'ਚ ਕਾਲੇ ਝੰਡੇ ਲਾਉਣਗੇ। -PTCNews


Top News view more...

Latest News view more...