ਮਾਝਾ

ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਸਰਕਾਰੀ ਹਸਪਤਾਲ ਬਣਿਆ ਚਿੱਟਾ ਹਾਥੀ, ਲੋਕ ਸਿਹਤ ਸਹੂਲਤਾਂ ਤੋਂ ਵਾਂਝੇ

By Ravinder Singh -- September 09, 2022 11:36 am

ਗੁਰਦਾਸਪੁਰ : ਸਿੱਖਿਆ, ਸਿਹਤ ਸਹੂਲਤ ਤੇ ਰੁਜ਼ਗਾਰ ਮੁੱਦੇ ਸਰਕਾਰਾਂ ਲਈ ਹਮੇਸ਼ਾ ਚੁਣੌਤੀ ਬਣੇ ਰਹਿੰਦੇ ਹਨ। ਪੰਜਾਬ ਸਰਕਾਰ ਨੇ ਸਿਹਤ, ਸਿੱਖਿਆ ਤੇ ਰੁਜ਼ਗਾਰ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ ਪਰ ਕਈ ਥਾਵਾਂ ਉਤੇ ਸਿਹਤ ਸਹੂਲਤਾਂ ਦਾ ਬਹੁਤ ਮੰਦਾ ਹਾਲ ਹੈ। ਇਤਿਹਾਸਿਕ ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਸਰਕਾਰੀ ਹਸਪਤਾਲ ਦੀ ਇਮਾਰਤ ਜੋ ਕਦੇ 25 ਬਿਸਰਿਆਂ ਵਾਲਾ ਹਸਪਤਾਲ ਹੁੰਦਾ ਸੀ ਤੇ ਇਥੇ ਐਮਰਜੈਂਸੀ ਦੀ ਸਹੂਲਤ ਵੀ ਮਿਲਦੀ ਸੀ ਤੇ ਇਹ ਹਸਪਤਾਲ ਸ੍ਰੀ ਹਰਗੋਬਿੰਦਪੁਰ ਦੇ ਅਧੀਨ ਪੈਂਦੇ 55 ਪਿੰਡਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਂਦਾ ਸੀ।

ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਸਰਕਾਰੀ ਹਸਪਤਾਲ ਬਣਿਆ ਚਿੱਟਾ ਹਾਥੀ, ਲੋਕ ਸਿਹਤ ਸਹੂਲਤਾਂ ਤੋਂ ਵਾਂਝੇ5 ਏਕੜ ਪੰਚਾਇਤੀ ਜ਼ਮੀਨ ਉਤੇ ਉਸ ਵੇਲੇ ਦੀ ਸਰਕਾਰ ਨੇ ਇਹ ਹਸਪਤਾਲ ਬਣਵਾਇਆ ਸੀ ਪਰ ਹੁਣ ਇਸ ਹਸਪਤਾਲ ਨੂੰ ਤਾਲੇ ਲੱਗ ਚੁੱਕੇ ਹਨ ਤੇ ਇਸ ਦੀ ਕਰੋੜਾਂ ਦੀ ਇਮਾਰਤ ਹੌਲੀ-ਹੌਲੀ ਖੰਡਰ ਬਣ ਰਹੀ ਹੈ। ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਪੰਨੂ ਤੇ ਮੋਹਤਬਰ ਲੋਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਹੱਲਾ ਕਲੀਨਿਕ ਖੋਲ੍ਹਣ ਦੀ ਮੁਹਿੰਮ ਵਿੱਢੀ ਹੋਈ ਹੈ ਉਹ ਇਕ ਵਧੀਆ ਕਦਮ ਹੈ, ਲੋਕਾਂ ਨੂੰ ਸਿਹਤ ਸਹੂਲਤ ਮਿਲਣਗੀਆਂ ਪਰ ਸਰਕਾਰ ਨੂੰ ਅਪੀਲ ਕਰੋੜਾਂ ਰੁਪਏ ਖ਼ਰਚ ਕੇ ਉਸਾਰੇ ਹਸਪਤਾਲਾਂ ਨੂੰ ਤਾਲੇ ਲੱਗ ਚੁੱਕੇ ਹਨ, ਪਹਿਲਾਂ ਉਨ੍ਹਾਂ ਨੂੰ ਸ਼ੁਰੂ ਕਰਕੇ ਸਿਹਤ ਸਹੂਲਤਾਂ ਦਿੱਤੀਆਂ ਜਾਣ।

ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਸਰਕਾਰੀ ਹਸਪਤਾਲ ਬਣਿਆ ਚਿੱਟਾ ਹਾਥੀ, ਲੋਕ ਸਿਹਤ ਸਹੂਲਤਾਂ ਤੋਂ ਵਾਂਝੇਉਨ੍ਹਾਂ ਨੇ ਕਿਹਾ ਕਿ ਇਸ ਹਸਪਤਾਲ ਨੂੰ ਬਣਾਉਣ ਲਈ ਦੋ ਪੰਚਾਇਤਾਂ ਨੇ 5 ਏਕੜ ਪੰਚਾਇਤੀ ਜ਼ਮੀਨ ਦਿੱਤੀ ਸੀ ਜਿਸ ਵਿਚੋਂ ਉਸ ਵੇਲੇ ਢਾਈ ਏਕੜ ਉਤੇ ਹਸਪਤਾਲ ਦੀ ਇਮਾਰਤ ਬਣਾਈ ਗਈ ਸੀ ਅਤੇ ਢਾਈ ਏਕੜ ਜ਼ਮੀਨ ਖ਼ਾਲੀ ਪਈ ਹੈ ਪਰ ਹਸਪਤਾਲ ਨਾ ਚੱਲਣ ਕਾਰਨ ਜਿਥੇ ਇਸਦੀ ਇਮਾਰਤ ਖੰਡਰ ਹੋ ਰਹੀ ਹੈ ਉਥੇ ਹੀ ਕੁਝ ਲੋਕ ਬਾਕੀ ਬਚੀ ਜ਼ਮੀਨ ਉਤੇ ਨਜਾਇਜ਼ ਕਬਜ਼ੇ ਕਰੀ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਇਤਿਹਾਸਕ ਕਸਬਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਤੇ ਇਥੇ ਸਥਿਤ ਹਸਪਤਾਲ ਨੂੰ ਤਾਲੇ ਲੱਗਣੇ ਮੰਦਭਾਗਾ ਹੈ।

ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਸਰਕਾਰੀ ਹਸਪਤਾਲ ਬਣਿਆ ਚਿੱਟਾ ਹਾਥੀ, ਲੋਕ ਸਿਹਤ ਸਹੂਲਤਾਂ ਤੋਂ ਵਾਂਝੇਲੋਕਾਂ ਨੂੰ ਐਮਰਜੈਂਸੀ ਵੇਲੇ ਸਿਹਤ ਸਹੂਲਤਾਂ ਲਈ 70 ਕਿਲੋਮੀਟਰ ਅੰਮ੍ਰਿਤਸਰ ਜਾਣਾ ਪੈਂਦਾ ਹੈ ਜਾਂ ਫਿਰ ਜਲੰਧਰ ਜਾਣਾ ਪੈਂਦਾ ਹੈ ਜਿਸ ਕਾਰਨ ਕਈ ਵਾਰ ਕੀਮਤੀ ਜਾਨਾਂ ਦਾ ਨੁਕਸਾਨ ਵੀ ਹੋ ਚੁੱਕਿਆ ਹੈ। ਉਨ੍ਹਾਂ ਨੇ ਮਾਨ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਇਤਿਹਾਸਕ ਕਸਬੇ ਦੇ ਇਸ ਹਸਪਤਾਲ ਨੂੰ ਦੁਬਾਰਾ ਸ਼ੁਰੂ ਕਰਦੇ ਹੋਏ ਇਥੇ 25 ਬੈਡ ਤੇ ਐਮਰਜੈਂਸੀ ਦੀ ਸਹੂਲਤ ਲਾਗੂ ਕਰਵਾਈ ਜਾਵੇ।

-PTC News

ਇਹ ਵੀ ਪੜ੍ਹੋ : ਸਿੱਖ ਦੀ ਦਸਤਾਰ ਅਤੇ ਕਿਰਪਾਨ ਦੀ ਤੁਲਨਾ ਹਿਜਾਬ ਨਾਲ ਨਹੀਂ ਕੀਤੀ ਜਾ ਸਕਦੀ: ਸੁਪਰੀਮ ਕੋਰਟ

  • Share