Wed, Apr 24, 2024
Whatsapp

ਤਾਂ ਕੀ ਹੁਣ ਨੌਕਰੀਆਂ ਦੇਣੀਆਂ ਸ਼ੁਰੂ ਕਰ ਰਹੀ ਹੈ ਕਾਂਗਰਸ ਸਰਕਾਰ, ਸਰਕਾਰੀ ਵਿਭਾਗ 'ਚ ਭਰਤੀ ਹੋਣਗੇ ਨੌਜਵਾਨ?

Written by  Joshi -- September 30th 2018 02:57 PM
ਤਾਂ ਕੀ ਹੁਣ ਨੌਕਰੀਆਂ ਦੇਣੀਆਂ ਸ਼ੁਰੂ ਕਰ ਰਹੀ ਹੈ ਕਾਂਗਰਸ ਸਰਕਾਰ, ਸਰਕਾਰੀ ਵਿਭਾਗ 'ਚ ਭਰਤੀ ਹੋਣਗੇ ਨੌਜਵਾਨ?

ਤਾਂ ਕੀ ਹੁਣ ਨੌਕਰੀਆਂ ਦੇਣੀਆਂ ਸ਼ੁਰੂ ਕਰ ਰਹੀ ਹੈ ਕਾਂਗਰਸ ਸਰਕਾਰ, ਸਰਕਾਰੀ ਵਿਭਾਗ 'ਚ ਭਰਤੀ ਹੋਣਗੇ ਨੌਜਵਾਨ?

Government Jobs Punjab Youth: ਨਸ਼ਾ ਤੋਂ ਮੁਕਤੀ ਦੇ ਨਾਲ ਨਾਲ ਪੰਜਾਬ ਦੇ ਨੌਜਵਾਨਾਂ ਦੀ ਚਮਕੇਗੀ ਕਿਸਮਤ, ਮਿਲਣੀਆਂ ਸ਼ੁਰੂ ਹੋਣਗੀਆਂ ਸਰਕਾਰੀ ਨੌਕਰੀਆਂ, ਦੇਖੋ ਕੀ ਹੈ ਕਾਂਗਰਸ "ਸਰਕਾਰੀ ਨੌਕਰੀ" ਫਾਰਮੂਲਾ !! ਤਾਂ ਕੀ ਹੁਣ ਨੌਕਰੀਆਂ ਦੇਣੀਆਂ ਸ਼ੁਰੂ ਕਰ ਰਹੀ ਹੈ ਕਾਂਗਰਸ ਸਰਕਾਰ, ਸਰਕਾਰੀ ਵਿਭਾਗ 'ਚ ਭਰਤੀ ਹੋਣਗੇ ਨੌਜਵਾਨ? Government Jobs Punjab Youthਪੰਜਾਬ ਕਾਂਗਰਸ ਵੱਲੋਂ ਨੌਕਰੀਆਂ ਦਾ ਬਾਅਦਾ ਕਰ ਕੇ ਪੰਜਾਬ ਦੀ ਸੱਤਾ 'ਤੇ ਆਪਣਾ ਹੱਕ ਜਤਾਇਆ ਗਿਆ ਸੀ। ਸੱਤਾ 'ਚ ਆਉਂਦੇ ਹੀ ਨਸ਼ਾ ਖਤਮ ਕਰਨਾ ਅਤੇ ਹਰ ਘਰ ਨੌਕਰੀ ਦੇਣਾ ਪੰਜਾਬ ਕਾਂਗਰਸ ਦੇ ਮੁੱਖ ਮੁੱਦਿਆਂ 'ਚੋਂ ਇੱਕ ਸੀ ਪਰ ਅਜੇ ਤੱਕ ਮੌਜੂਦਾ ਸਰਕਾਰ ਵੱਲੋਂ ਅਜਿਹਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ। ਹੁਣ ਪੰਜਾਬ ਕਾਂਗਰਸ ਵੱਲੋਂ ਨਸ਼ਾ ਰੋਕਣ ਲਈ ਇੱਕ ਨਵਾਂ "ਫਾਰਮੂਲਾ" ਕੱਢਿਆ ਜਾ ਰਿਹਾ ਹੈ। ਇਸ ਯੋਜਨਾ ਤਹਿਤ ਕਾਂਗਰਸ ਸਰਕਾਰ "ਇੱਕ ਹੋਰ ਦਾਅਵਾ" ਕਰ ਰਹੀ ਹੈ ਕਿ ਜਿਸ ਅਧੀਨ ਬੇਰੋਜ਼ਗਾਰ ਨੌਜਵਾਨਾਂ "ਨੌਕਰੀਆਂ ਦਾ ਫਾਰਮੂਲਾ" ਦਾ ਫਾਰਮੂਲਾ ਸਿਖਾਇਆ ਜਾਣਾ ਹੈ। Government Jobs Punjab Youthਮੌਜੂਦਾ ਸਰਕਾਰ ਨੌਜਵਾਨਾਂ ਲਈ ਸਰਕਾਰੀ, ਅਰਧ ਸਰਕਾਰੀ ਅਤੇ ਨਿੱਜੀ ਖੇਤਰਾਂ 'ਚ ਅਸਾਮੀਆਂ ਦਵੇਗੀ ਤਾਂ ਜੋ ਉਹ ਨਸ਼ਿਆਂ ਤੋਂ ਦੂਰੀ ਬਣਾ ਕੇ ਰੱਖਣ। ਇਸ ਤੋਂ ਇਲਾਵਾ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ 'ਚ ਵੀ ਵਿਅਸਤ ਕੀਤੇ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਕੁਝ ਅੀਜਹੇ ਹੀ ਵਾਅਦੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਨੌਕਰੀ ਲੈਣ ਤੋਂ ਪਹਿਲਾਂ ਕੀਤੇ ਸਨ ਜੋ ਕਿ ਹੁਣ ਤੱਕ ਪੂਰੇ ਨਹੀਂ ਹੋ ਪਾਏ ਹਨ ਜਿਸ ਕਾਰਨ ਪੰਜਾਬ ਦੇ ਲੋਕਾਂ 'ਚ ਕਾਫੀ ਰੋਸ ਵੀ ਪਾਇਆ ਜਾ ਰਿਹਾ ਹੈ। —PTC News


Top News view more...

Latest News view more...