Fri, Apr 26, 2024
Whatsapp

ਸਰਕਾਰੀ ਸਕੂਲਾਂ ਵਿੱਚ ਬਣੇ ਪ੍ਰੀਖਿਆ ਕੇਂਦਰਾਂ ਵਿੱਚ ਬੱਚੇ ਖੁੱਲੇ ਆਸਮਾਨ ਥੱਲੇ ਬਿਨਾਂ ਕਿਸੇ ਬੈਂਚਾਂ ਜਾਂ ਮੈਟ ਤੋਂ ਜਮੀਨ ਤੇ ਬੈਠ ਕੇ ਪੇਪਰ ਦੇਣ ਲਈ ਮਜ਼ਬੂਰ

Written by  Joshi -- March 19th 2018 10:16 PM
ਸਰਕਾਰੀ ਸਕੂਲਾਂ ਵਿੱਚ ਬਣੇ ਪ੍ਰੀਖਿਆ ਕੇਂਦਰਾਂ ਵਿੱਚ ਬੱਚੇ ਖੁੱਲੇ ਆਸਮਾਨ ਥੱਲੇ ਬਿਨਾਂ ਕਿਸੇ ਬੈਂਚਾਂ ਜਾਂ ਮੈਟ ਤੋਂ ਜਮੀਨ ਤੇ ਬੈਠ ਕੇ ਪੇਪਰ ਦੇਣ ਲਈ ਮਜ਼ਬੂਰ

ਸਰਕਾਰੀ ਸਕੂਲਾਂ ਵਿੱਚ ਬਣੇ ਪ੍ਰੀਖਿਆ ਕੇਂਦਰਾਂ ਵਿੱਚ ਬੱਚੇ ਖੁੱਲੇ ਆਸਮਾਨ ਥੱਲੇ ਬਿਨਾਂ ਕਿਸੇ ਬੈਂਚਾਂ ਜਾਂ ਮੈਟ ਤੋਂ ਜਮੀਨ ਤੇ ਬੈਠ ਕੇ ਪੇਪਰ ਦੇਣ ਲਈ ਮਜ਼ਬੂਰ

ਸਰਕਾਰੀ ਸਕੂਲਾਂ ਵਿੱਚ ਬਣੇ ਪ੍ਰੀਖਿਆ ਕੇਂਦਰਾਂ ਵਿੱਚ ਬੱਚੇ ਖੁੱਲੇ ਆਸਮਾਨ ਥੱਲੇ ਬਿਨਾਂ ਕਿਸੇ ਬੈਂਚਾਂ ਜਾਂ ਮੈਟ ਤੋਂ ਜਮੀਨ ਤੇ ਬੈਠ ਕੇ ਪੇਪਰ ਦੇਣ ਲਈ ਮਜ਼ਬੂਰ -ਕਮਰਿਆਂ ਦੀ ਕਮੀ ਕਾਰਨ ਅਤੇ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਦੀ ਕਮੀ ਦੇ ਚਲਦੇ ਬੱਚੇ ਬਾਹਰ ਬੈਠਣ ਲਈ ਮਜਬੂਰ ਸਰਕਾਰੀ ਸਕੂਲਾਂ ਦਾ ਮਿਆਰ ਪ੍ਰਾਇਵੇਟ ਸਕੂਲਾਂ ਦੇ ਬਰਾਬਰ ਰੱਖਣ ਦੇ ਸਰਕਾਰ ਦੇ ਦਾਅਵੇ ਖੋਖਲੇ ਨਿਕਲਦੇ ਨਜ਼ਰ ਆ ਰਹੇ ਹਨ।ਜ਼ਮੀਨੀ ਹਕੀਕਤ ਇਹ ਹੈ ਕੇ ਅੱਜ ਵੀ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਦੀ ਕਮੀ ਦੇ ਚਲਦੇ ਇਹ ਸਕੂਲ ਪ੍ਰਾਈਵੇਟ ਸਕੂਲਾਂ ਤੋਂ ਕਾਫੀ ਪਿੱਛੇ ਹਨ ਅਤੇ ਇੱਥੇ ਪੜਾਈ ਦਾ ਮਿਆਰ ਕਾਫੀ ਨੀਵਾਂ ਹੈ, ਜਿਸ ਕਾਰਨ ਬੱਚਿਆਂ ਨੂੰ ਪੜਾਈ ਵਾਲਾ ਮਾਹੌਲ ਉਸ ਤਰ੍ਹਾਂ ਦਾ ਨਹੀਂ ਮਿਲਦਾ ਜੋ ਮਿਲਣਾ ਚਾਹੀਦਾ ਹੈ। ਅਜਿਹਾ ਹੀ ਦੇਖਣ ਨੂੰ ਮਿਲਿਆ ਫ਼ਰੀਦਕੋਟ ਦੇ ਕਸਬੇ ਜੈਤੋ ਦੇ ਇੱਕ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿੱਚ ਜਿੱਥੇ ਦਸਵੀ ਦੇ ਬੋਰਡ ਦੀਆ ਪ੍ਰੀਖਿਆਵਾਂ ਚੱਲ ਰਹੀਆਂ ਹਨ ਪਰ ਸਿੱਖਿਆ ਵਿਭਾਗ ਵੱਲੋਂ ਪ੍ਰੀਖਿਆ ਕੇਂਦਰ ਬਣਾਉਣ ਤੋਂ ਪਹਿਲਾਂ ਉਥੋਂ ਦੇ ਸਕੂਲ ਦੀ ਇਮਾਰਤ ਦੀ ਸਮਰੱਥਾ ਵੱਲ ਕੋਈ ਧਿਆਨ ਦਿਤੇ ਬਿਨਾਂ ਸਕੂਲ ਵਿੱਚ ਸਮਰੱਥਾ ਤੋਂ ਵੱਧ ਬੱਚਿਆਂ ਲਈ ਪ੍ਰੀਖਿਆ ਕੇਂਦਰ ਬਣਾ ਦਿੱਤਾ ਗਿਆ, ਜਿਸ ਕਾਰਨ ਸਕੂਲ ਦੇ ਕਮਰੇ ਭਰ ਜਾਣ ਤੋਂ ਬਾਅਦ ਬੱਚਿਆਂ ਨੂੰ ਖੁਲ੍ਹੇ ਆਸਮਾਨ ਦੇ ਥੱਲੇ ਹੀ ਬਿਠਾਉਣਾ ਪਿਆ। ਇੱਥੇ ਨਾ ਤਾਂ ਕੋਈ ਬੈਂਚ ਕੁਰਸੀਆਂ ਆਦਿ ਸਨ ਅਤੇ ਨਾ ਹੀ ਕੋਈ ਮੈਟ ਦਾ ਪ੍ਰਬੰਧ ਕੀਤਾ ਗਿਆ ਸੀ, ਅਤੇਬੱਚੇ ਮਜਬੂਰੀ ਵੱਸ ਜ਼ਮੀਨ 'ਤੇ ਬੈਠ ਕੇ ਪ੍ਰੀਖਿਆ ਦੇਣ ਲਈ ਮਜ਼ਬੂਰ ਸਨ। ਸਿਰਫ ਇੰਨ੍ਹਾਂ ਹੀ ਨਹੀਂ, ਬੋਰਡ ਦੀ ਪ੍ਰੀਖਿਆ ਦੌਰਾਨ ਕੋਈ ਵੀ ਸੁਰੱਖਿਆ ਕਰਮੀ ਸੈਂਟਰ ਤੇ ਮੌਜੂਦ ਨਹੀਂ ਸੀ ਜੋ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕ ਸਕੇ। ਜਦ ਇਸ ਸਬੰਧ ਵਿੱਚ ਸਕੂਲ ਦੇ ਪ੍ਰਿੰਸੀਪਲ ਜਸਵੰਤ ਸਿੰਘ ਤੋਂ ਜਾਨਣ ਦੀ ਕੋਸ਼ਿਸ ਕੀਤੀ ਤਾਂ ਉਹ ਜਵਾਬ ਦੇਣ ਦੀ ਬਜਾਏ ਭੱਜਦੇ ਹੋਏ ਨਜ਼ਰ ਆਏ। ਸਰਕਾਰੀ ਸਕੂਲਾਂ ਵਿੱਚ ਬਣੇ ਪ੍ਰੀਖਿਆ ਕੇਂਦਰਾਂ ਵਿੱਚ ਬੱਚੇ ਖੁੱਲੇ ਆਸਮਾਨ ਥੱਲੇ ਜਮੀਨ ਤੇ ਬੈਠ ਕੇ ਪੇਪਰ ਦੇਣ ਲਈ ਮਜ਼ਬੂਰ—PTC News


Top News view more...

Latest News view more...