Advertisment

ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਨਹੀਂ ਮਿਲੀਆਂ ਕਿਤਾਬਾਂ ਅਤੇ ਵਰਦੀਆਂ , ਸਿੱਖਿਆ ਮੰਤਰੀ ਦਾ ਹੋਇਆ ਵਿਰੋਧ

author-image
Shanker Badra
Updated On
New Update
ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਨਹੀਂ ਮਿਲੀਆਂ ਕਿਤਾਬਾਂ ਅਤੇ ਵਰਦੀਆਂ , ਸਿੱਖਿਆ ਮੰਤਰੀ ਦਾ ਹੋਇਆ ਵਿਰੋਧ
Advertisment
ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਨਹੀਂ ਮਿਲੀਆਂ ਕਿਤਾਬਾਂ ਅਤੇ ਵਰਦੀਆਂ , ਸਿੱਖਿਆ ਮੰਤਰੀ ਦਾ ਹੋਇਆ ਵਿਰੋਧ:ਜਲੰਧਰ : ਪੰਜਾਬ ਸਰਕਾਰ ਦੇ ਮਿਡਲ ਅਤੇ ਸੀਨੀਅਰ ਸੈਕੇਂਡਰੀ ਸਕੂਲਾਂ ਵਿਚ ਪੜ ਰਹੇ ਵਿਦਿਆਰਥੀਆਂ ਨੂੰ ਸਕੂਲੀ ਵਰਦੀਆਂ ਅਤੇ ਕਿਤਾਬਾਂ ਨਹੀਂ ਮਿਲੀਆਂ ਹਨ।ਜਿਸ ਨੇ ਬੱਚਿਆਂ ਦੇ ਮਾਪਿਆਂ ਨੂੰ ਗੰਭੀਰ ਅਸੁਵਿਧਾ ਵਿਚ ਪਾ ਦਿੱਤਾ ਹੈ।ਇਨ੍ਹਾਂ ਸਰਕਾਰੀ ਸਕੂਲਾਂ 'ਚ ਬੱਚੇ ਬਿਨ੍ਹਾਂ ਕਿਤਾਬਾਂ ਦੇ ਪੜਨ ਲਈ ਮਜਬੂਰ ਹਨ ਅਤੇ ਸੂਬੇ ਦਾ ਸਿੱਖਿਆ ਮੰਤਰੀ ਓਪੀ ਸੋਨੀ ਪਤਾ ਨਹੀਂ ਕਿੱਥੇ ਰੁਝੇਵੇਂ ਹਨ। government schools Children No books and uniforms OP Soni Against Protest ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਨਹੀਂ ਮਿਲੀਆਂ ਕਿਤਾਬਾਂ ਅਤੇ ਵਰਦੀਆਂ , ਸਿੱਖਿਆ ਮੰਤਰੀ ਦਾ ਹੋਇਆ ਵਿਰੋਧ ਇਸ ਤੋਂ ਦੁਖੀ ਹੋਏ ਦਲਿਤ ਭਾਈਚਾਰੇ ਦੇ ਲੋਕਾਂ ਨੇ ਅੱਜ ਪੰਜਾਬ ਦੇ ਸਿੱਖਿਆ ਮੰਤਰੀ ਓਪੀ ਸੋਨੀ ਨੂੰ ਘੇਰ ਲਿਆ ਹੈ।ਪੰਜਾਬ ਦੇ ਸਿੱਖਿਆ ਮੰਤਰੀ ਓਪੀ ਸੋਨੀ ਅੱਜ ਜਲੰਧਰ 'ਚ ਇੱਕ ਸਮਗਮ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ ,ਜਿਥੇ ਦਲਿਤ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਹੈ। government schools Children No books and uniforms OP Soni Against Protest ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਨਹੀਂ ਮਿਲੀਆਂ ਕਿਤਾਬਾਂ ਅਤੇ ਵਰਦੀਆਂ , ਸਿੱਖਿਆ ਮੰਤਰੀ ਦਾ ਹੋਇਆ ਵਿਰੋਧ ਇਸ ਦੌਰਾਨ ਦਲਿਤ ਭਾਈਚਾਰੇ ਦੇ ਲੋਕਾਂ ਨੇ ਕਾਲੇ ਕੱਪੜੇ ਪਹਿਨ ਕੇ ਆਪਣਾ ਰੋਸ ਜ਼ਾਹਿਰ ਕਰਦਿਆਂ ਓਪੀ ਸੋਨੀ ਖਿਲਾਫ਼ ਨਾਅਰੇਬਾਜ਼ੀ ਕੀਤੀ ਹੈ।ਇਸ ਮੌਕੇ ਮੌਜੂਦ ਦਲਿਤ ਭਾਈਚਾਰੇ ਨੇ ਦੋਸ਼ ਲਾਇਆ ਹੈ ਕਿ ਸਰਕਾਰੀ ਸਕੂਲਾਂ 'ਚ ਹਾਲੇ ਤੱਕ ਕਿਤਾਬਾਂ ਅਤੇ ਸਰਦੀਆਂ ਦੀਆਂ ਵਰਦੀਆਂ ਨਾ ਪੁੱਜੀਆਂ ,ਜਿਸ ਕਰਕੇ ਉਨ੍ਹਾਂ ਨੇ ਸਿੱਖਿਆ ਮੰਤਰੀ ਓਪੀ ਸੋਨੀ ਦਾ ਵਿਰੋਧ ਕੀਤਾ ਹੈ। government schools Children No books and uniforms OP Soni Against Protest ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਨਹੀਂ ਮਿਲੀਆਂ ਕਿਤਾਬਾਂ ਅਤੇ ਵਰਦੀਆਂ , ਸਿੱਖਿਆ ਮੰਤਰੀ ਦਾ ਹੋਇਆ ਵਿਰੋਧ ਉਨ੍ਹਾਂ ਨੇ ਕਿਹਾ ਕਿ ਸਰਦੀ ਦੀਆਂ ਹਰ ਸਾਲ ਵਿਦਿਆਰਥੀਆ ਨੂੰ ਸਰਕਾਰ ਵੱਲੋਂ ਆਉਂਦੀਆ ਵਰਦੀਆਂ ਵੀ ਇਸ ਵਾਰ ਨਹੀਂ ਜਾਰੀ ਕੀਤੀਆਂ ਗਈਆਂ ਅਤੇ ਗਰੀਬ ਵਿਦਿਆਰਥੀ ਸਰਦੀ ’ਚ ਠੁਰ-ਠੁਰ ਕਰਦੇ ਹਨ ਅਤੇ ਨਾ ਹੀ ਕਿਤਾਬਾਂ ਮਿਲੀਆਂ ਹਨ। -PTCNews-
latest-news op-soni-news india-latest-news news-in-punjabi news-in-punjab government-schools-news
Advertisment

Stay updated with the latest news headlines.

Follow us:
Advertisment