ਪੰਜਾਬ ਸਰਕਾਰ ਵੱਲੋਂ ਪਹਿਲੀ ਪਾਤਸ਼ਾਹੀ ਦਾ 550ਵਾਂ ਪ੍ਰਕਾਸ਼ ਪੁਰਬ ਰਲ ਕੇ ਮਨਾਉਣ ਦਾ ਫੈਸਲਾ, ਕੈਬਨਿਟ ਮੰਤਰੀਆਂ ਦਾ ਇੱਕ ਵਫਦ SGPC ਨਾਲ ਕਰੇਗਾ ਮੁਲਾਕਾਤ

ਪੰਜਾਬ ਸਰਕਾਰ ਵੱਲੋਂ ਪਹਿਲੀ ਪਾਤਸ਼ਾਹੀ ਦਾ 550ਵਾਂ ਪ੍ਰਕਾਸ਼ ਪੁਰਬ ਰਲ ਕੇ ਮਨਾਉਣ ਦਾ ਫੈਸਲਾ, ਕੈਬਨਿਟ ਮੰਤਰੀਆਂ ਦਾ ਇੱਕ ਵਫਦ SGPC ਨਾਲ ਕਰੇਗਾ ਮੁਲਾਕਾਤ,ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਇੱਕ ਮੀਟਿੰਗ ਹੋਈ, ਜਿਸ ‘ਚ ਪ੍ਰਕਾਸ਼ ਪੁਰਬ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ 550ਵਾਂ ਪ੍ਰਕਾਸ਼ ਪੁਰਬ ਰਲ ਮਿਲ ਕੇ ਮਨਾਉਣ ਦਾ ਫੈਸਲਾ ਕੀਤਾ ਹੈ।

ਇਸ ਮੀਟਿੰਗ ‘ਚ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਕੈਬਿਨਟ ਮੰਤਰੀਆਂ ਦਾ ਇੱਕ ਵਫਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੁਲਾਕਾਤ ਕਰੇਗਾ।

ਹੋਰ ਪੜ੍ਹੋ: ਪਾਕਿਸਤਾਨ ‘ਚ ਤੋੜਿਆ ਗਿਆ ਇਤਿਹਾਸਿਕ ‘ਗੁਰੂ ਨਾਨਕ ਮਹਿਲ’ ‘, ਚੋਰੀ ਕੀਤਾ ਕੀਮਤੀ ਸਮਾਨ

ਜਿਸ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ 550ਵਾਂ ਪ੍ਰਕਾਸ਼ ਪੁਰਬ ਇੱਕ ਸਾਥ ਮਿਲ ਕੇ ਮਨਾਉਣ ਦੀ ਅਪੀਲ ਕੀਤੀ ਜਾਵੇਗੀ।

-PTC News