Sat, Apr 20, 2024
Whatsapp

ਚੜ੍ਹਦੀ ਗਰਮੀ ਆਈ ਸਰਦੀਆਂ ਦੀ ਵਰਦੀ, ਪੰਜਾਬ ਸਰਕਾਰ ਦੀ ਯੋਜਨਾ ਨੂੰ ਲੱਗੀ ਠੰਡ

Written by  Jashan A -- March 28th 2019 02:49 PM
ਚੜ੍ਹਦੀ ਗਰਮੀ ਆਈ ਸਰਦੀਆਂ ਦੀ ਵਰਦੀ, ਪੰਜਾਬ ਸਰਕਾਰ ਦੀ ਯੋਜਨਾ ਨੂੰ ਲੱਗੀ ਠੰਡ

ਚੜ੍ਹਦੀ ਗਰਮੀ ਆਈ ਸਰਦੀਆਂ ਦੀ ਵਰਦੀ, ਪੰਜਾਬ ਸਰਕਾਰ ਦੀ ਯੋਜਨਾ ਨੂੰ ਲੱਗੀ ਠੰਡ

ਚੜ੍ਹਦੀ ਗਰਮੀ ਆਈ ਸਰਦੀਆਂ ਦੀ ਵਰਦੀ, ਪੰਜਾਬ ਸਰਕਾਰ ਦੀ ਯੋਜਨਾ ਨੂੰ ਲੱਗੀ ਠੰਡ,ਮੋਹਾਲੀ: ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਲਈ ਕਈ ਤਰ੍ਹਾਂ ਦੀਆ ਸੁਵਿਧਾਵਾਂ ਦੇਣ ਦਾ ਐਲਾਨ ਕੀਤਾ ਸੀ। ਇਸ ਦੌਰਾਨ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਕਰੀਬ 13 ਲੱਖ ਬੱਚਿਆਂ ਨੂੰ ਮੁਫ਼ਤ ਸਕੂਲੀ ਵਰਦੀਆਂ ਵੰਡੀਆਂ ਜਾਣੀਆਂ ਸਨ। [caption id="attachment_275522" align="aligncenter" width="300"]uniform ਚੜ੍ਹਦੀ ਗਰਮੀ ਆਈ ਸਰਦੀਆਂ ਦੀ ਵਰਦੀ, ਪੰਜਾਬ ਸਰਕਾਰ ਦੀ ਯੋਜਨਾ ਨੂੰ ਲੱਗੀ ਠੰਡ[/caption] ਪਰ ਹੁਣ ਠੰਡ ਦੇ ਜਾਣ ਤੋਂ ਬਾਅਦ ਬੱਚੇ ਨਹੀਂ ਬਲਕਿ ਅਧਿਆਪਕ ਵੀ ਸਰਕਾਰ ਤੋਂ ਖਫ਼ਾ ਹਨ। ਵਿਭਾਗ ਵੱਲੋਂ ਸਰਦੀਆਂ ਦੀਆਂ ਵਰਦੀਆਂ ਹੁਣ ਵੰਡੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ਵੱਡੇ ਸਾਈਜ਼ ਦੀਆਂ ਵਰਦੀਆਂ ਸਕੂਲਾਂ ਵਿੱਚ ਭੇਜ ਦਿੱਤੀਆਂ ਗਈਆਂ ਹਨ। [caption id="attachment_275523" align="aligncenter" width="300"]uniform ਚੜ੍ਹਦੀ ਗਰਮੀ ਆਈ ਸਰਦੀਆਂ ਦੀ ਵਰਦੀ, ਪੰਜਾਬ ਸਰਕਾਰ ਦੀ ਯੋਜਨਾ ਨੂੰ ਲੱਗੀ ਠੰਡ[/caption] ਇਸ ਕਾਰਨ ਹੁਣ ਵਿਦਿਆਰਥੀਆਂ ਨੂੰ ਆਪਣੇ ਪੈਸੇ ਵਰਦੀਆਂ ਨੂੰ ਠੀਕ ਕਰਵਾਉਣ ਲਈ ਖਰਚ ਕਰਣ ਪੈਣਗੇ। ਸਰਕਾਰ ਵਲੋਂ ਵਰਦੀ ਬਣਾਉਣ ਲਈ ਕੱਪੜਾ ਭੇਜਿਆ ਗਿਆ ਹੈ , ਜੋ ਬਹੁਤ ਹੀ ਘਟੀਆ ਕਵਾਲਿਟੀ ਦਾ ਹੈ।ਇੱਥੇ ਤੱਕ ਦੀ ਸਿਰ ਉੱਤੇ ਲੈਣ ਵਾਲੀ ਚੁੰਨੀ ਦਾ ਕੱਪੜਾ ਵੀ ਘਟੀਆ ਕਿਸਮ ਦਾ ਹੈ। ਹੋਰ ਪੜ੍ਹੋ:ਪੰਜਾਬ ‘ਚ ਹਾਲਾਤ ਖਰਾਬ ਦੀਆਂ ਖੁਫੀਆ ਰਿਪੋਰਟਾਂ ਤੋਂ ਬਾਅਦ ਪੁਲਿਸ ਨੇ ਚੁੱਕਿਆ ਇਹ ਕਦਮ, ਜਾਣੋ ਮਾਮਲਾ [caption id="attachment_275521" align="aligncenter" width="300"]uniform ਚੜ੍ਹਦੀ ਗਰਮੀ ਆਈ ਸਰਦੀਆਂ ਦੀ ਵਰਦੀ, ਪੰਜਾਬ ਸਰਕਾਰ ਦੀ ਯੋਜਨਾ ਨੂੰ ਲੱਗੀ ਠੰਡ[/caption] ਵਿਦਿਆਰਥੀਆਂ ਦੇ ਸਿਰ ਉੱਤੇ ਲੈਣ ਵਾਲਾ ਦੁਪੱਟਾ ਸਵਾ ਦੋ ਮੀਟਰ ਦਾ ਪ੍ਰਯੋਗ ਕੀਤਾ ਜਾਂਦਾ ਹੈ। ਪਰ ਸਵਾ ਦੋ ਮੀਟਰ ਦੀ ਚੁੰਨੀ ਦੀਆਂ ਵਰਦੀਆਂ ਸਪਲਾਈ ਕਰਣ ਵਾਲੇ ਫਰਮ ਨੇ ਤਿੰਨ ਚੁੰਨੀਆਂ ਬਣਾ ਦਿੱਤੀਆਂ ਹਨ। ਉਥੇ ਹੀ ਸਕੂਲ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਇਹ ਵਰਦੀਆਂ ਬੱਚੇ ਗਰਮੀ ਵਿੱਚ ਨਹੀਂ ਪਾ ਸਕਦੇ, ਕਿਉਂਕਿ ਕੱਪੜਾ ਸਰਦੀ 'ਚ ਪਾਉਣ ਵਾਲਾ ਹੈ। -PTC News


Top News view more...

Latest News view more...