Tue, Apr 23, 2024
Whatsapp

ਦਾਦੀ ਨੂੰ ਬਿਰਧ ਆਸ਼ਰਮ 'ਚ ਵੇਖ ਭੁੱਬਾਂ ਮਾਰ ਕੇ ਰੋਈ ਵਿਦਿਆਰਥਣ ,ਜਾਣੋ ਪੂਰਾ ਮਾਮਲਾ

Written by  Shanker Badra -- August 22nd 2018 04:51 PM -- Updated: August 22nd 2018 06:32 PM
ਦਾਦੀ ਨੂੰ ਬਿਰਧ ਆਸ਼ਰਮ 'ਚ ਵੇਖ ਭੁੱਬਾਂ ਮਾਰ ਕੇ ਰੋਈ ਵਿਦਿਆਰਥਣ ,ਜਾਣੋ ਪੂਰਾ ਮਾਮਲਾ

ਦਾਦੀ ਨੂੰ ਬਿਰਧ ਆਸ਼ਰਮ 'ਚ ਵੇਖ ਭੁੱਬਾਂ ਮਾਰ ਕੇ ਰੋਈ ਵਿਦਿਆਰਥਣ ,ਜਾਣੋ ਪੂਰਾ ਮਾਮਲਾ

ਦਾਦੀ ਨੂੰ ਬਿਰਧ ਆਸ਼ਰਮ 'ਚ ਵੇਖ ਭੁੱਬਾਂ ਮਾਰ ਕੇ ਰੋਈ ਵਿਦਿਆਰਥਣ ,ਜਾਣੋ ਪੂਰਾ ਮਾਮਲਾ:ਅੱਜ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ।ਇਸ ਤਸਵੀਰ ਵਿੱਚ ਇੱਕ ਸਕੂਲੀ ਵਿਦਿਆਰਥਣ ਇੱਕ ਬੁਜੁਰਗ ਔਰਤ ਦੇ ਨਾਲ ਬੈਠੀ ਦਿਖਾਈ ਦੇ ਰਹੀ ਹੈ।ਇਸ ਤਸਵੀਰ ਵਿਚ ਜੋ ਬਜ਼ੁਰਗ ਔਰਤ ਨਜ਼ਰ ਆ ਰਹੀ ਹੈ ਉਹ ਨਾਲ ਬੈਠੀ ਵਿਦਿਆਰਥਣ ਦੀ ਦਾਦੀ ਹੈ।ਇਸ ਤਸਵੀਰ ਦੇ ਪਿੱਛੇ ਅਸਲੀ ਸੱਚ ਇਹ ਹੈ ਕਿ ਵਿਦਿਆਰਥਣ ਜਿਸ ਸਕੂਲ ਵਿਚ ਪੜ੍ਹਦੀ ਹੈ ,ਉਸ ਸਕੂਲ ਨੇ ਆਪਣੇ ਬੱਚਿਆਂ ਨੂੰ ਇੱਕ ਬਿਰਧ ਆਸ਼ਰਮ ਦੇ ਟੂਰ 'ਤੇ ਭੇਜਿਆ ਸੀ।ਜਦੋਂ ਸਕੂਲ ਦੇ ਬੱਚਿਆਂ ਦੇ ਨਾਲ ਉਹ ਵਿਦਿਆਰਥਣ ਵੀ ਬਿਰਧ ਆਸ਼ਰਮ 'ਚ ਪਹੁੰਚੀ ਤਾਂ ਉੱਥੇ ਜੋ ਉਸ ਨੇ ਦੇਖਿਆ ਤਾਂ ਉਸ ਦੀ ਹੈਰਾਨੀ ਦਾ ਟਿਕਾਣਾ ਨਹੀਂ ਰਿਹਾ। ਦਰਅਸਲ 'ਚ ਇਸ ਦੌਰਾਨ ਸਕੂਲੀ ਵਿਦਿਆਰਥਣ ਨੂੰ ਉਸ ਬਿਰਧ ਆਸ਼ਰਮ ਵਿਚ ਆਪਣੀ ਦਾਦੀ ਮਿਲ ਗਈ।ਜਿਸ ਤੋਂ ਬਾਅਦ ਵਿਦਿਆਰਥਣ ਨੇ ਆਪਣੀ ਦਾਦੀ ਨੂੰ ਦੇਖਕੇ ਉਸਨੂੰ ਜੱਫੀ ਪਾਕੇ ਭੁੱਬਾਂ ਮਾਰ ਕੇ ਰੋਣ ਲੱਗੀ।ਦਾਦੀ ਵੀ ਆਪਣੀ ਪੋਤੀ ਨੂੰ ਰੋਂਦੇ ਦੇਖ ਰੋਣ ਲੱਗੀ।ਇਸ ਭਾਵੁਕ ਪਲ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਬੱਚੀ ਆਪਣੇ ਆਪਣੇ ਮਾਤਾ -ਪਿਤਾ ਕੋਲੋਂ ਅਕਸਰ ਆਪਣੀ ਦਾਦੀ ਬਾਰੇ ਪੁੱਛਿਆ ਕਰਦੀ ਸੀ।ਉਸ ਦੇ ਇਸ ਸਵਾਲ 'ਤੇ ਉਸ ਦੇ ਮਾਤਾ -ਪਿਤਾ ਇਹ ਕਹਿ ਕੇ ਉਸ ਨੂੰ ਚੁੱਪ ਕਰਵਾ ਦਿੰਦੇ ਸਨ ਕਿ ਉਸ ਦੀ ਦਾਦੀ ਕਿਸੇ ਰਿਸ਼ਤੇਦਾਰ ਦੇ ਘਰ ਰਹਿਣ ਚਲੀ ਗਈ ਹੈ।ਜਦਕਿ ਅਸਲ ਸਚਾਈ ਇਹ ਸੀ ਕਿ ਉਸ ਦੇ ਮਾਤਾ -ਪਿਤਾ ਨੇ ਉਸ ਦੀ ਦਾਦੀ ਨੂੰ ਘਰ ਤੋਂ ਬਾਹਰ ਕੱਢਕੇ ਬਿਰਧ ਆਸ਼ਰਮ ਵਿਚ ਛੱਡ ਆਏ ਸਨ। ਇਸ ਵਾਇਰਲ ਪੋਸਟ ਨੂੰ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਵੀ ਸ਼ੇਅਰ ਕੀਤਾ ਹੈ।ਉਨ੍ਹਾਂ ਨੇ ਟਵਿਟਰ 'ਤੇ ਅਜਿਹੇ ਲੋਕਾਂ ਦੇ ਖਿਲਾਫ ਆਪਣਾ ਗੁੱਸਾ ਜ਼ਾਹਰ ਕੀਤਾ ਹੈ।ਉਨ੍ਹਾਂ ਨੇ ਟਵਿਟਰ 'ਤੇ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਅਜਿਹੇ ਲੋਕਾਂ ਨੂੰ ਸ਼ਰਮ ਆਉਣੀ ਚਾਹੀਦਾ ਹੈ। -PTCNews


Top News view more...

Latest News view more...