ਸਫੈਦ ਹੁੰਦਾ ਲਹੂ : 25 ਸਾਲਾ ਪੋਤਰੇ ਨੇ ਦਾਦੀ ਦਾ ਚਾਕੂ ਮਾਰ ਕੇ ਕੀਤਾ ਕਤਲ

Grandson charged with murder of Walsall woman Anne James
Grandson charged with murder of Walsall woman Anne James

Grandson charged with murder of Walsall woman Anne James: ਯੂ.ਕੇ ‘ਚ ਫਿੱਕੇ ਪੈਂਦੇ ਰਿਸ਼ਤਿਆਂ ਦੀ ਇੱਕ ਹੋਰ ਉਦਾਹਰਣ ਸਾਹਮਣੇ ਉਸ ਸਮੇਂ ਆਈ ਜਦੋਂ 25 ਸਾਲਾ ਪੋਤਰੇ ਨੇ ਆਪਣੀ ਦਾਦੀ ਨੂੰ ਕਤਲ ਕਰ ਦਿੱਤਾ। ਉਸਨੇ ਆਪਣੀ ਦਾਦੀ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਮ੍ਰਿਤਕ ਦੀ ਲਾਸ਼ ਇੱਕ ਗੁਆਂਢੀ ਨੇ ਬੁੱਧਵਾਰ ਸ਼ਾਮ ਨੂੰ ਦੇਖੀ ਜੋ ਕਿ ਖੂਨ ਨਾਲ ਲੱਥਪਥ ਘਰ ‘ਚ ਪਈ ਸੀ। ਮ੍ਰਿਤਕ ਦੀ ਪਹਿਚਾਣ 74 ਸਾਲਾ ਐਂਨੀ ਜੇਮਸ ਵਜੋਂ ਹੋਈ ਹੈ।

ਵਾਲਸ਼ਾਲ ਵੁੱਡ ਤੋਂ ਮ੍ਰਿਤਕ ਦਾਦੀ ਦੇ ਪੋਤੇ ਗ੍ਰੇਗ ਇਰਵਿਨ ਨੂੰ ਐਤਵਾਰ ਨੂੰ ਲਾਸ਼ ਮਿਲਣ ਤੋਂ ਬਾਅਦ ਕਤਲ ਦੇ ਸ਼ੱਕ ਦੇ ਆਧਾਰ ‘ਤੇ ਗ੍ਰਿਫਤਾਰ ਕਰ ਲਿਆ ਗਿਆ ਸੀ।

ਇਰਵਨ ਸੋਮਵਾਰ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਹੋਵੇਗਾ।

ਇਕ ਬਿਆਨ ਵਿਚ ਜੇਮਜ਼ ਦੇ ਪਰਿਵਾਰ ਨੇ ਕਿਹਾ, “ਅਸੀਂ ਸਾਰੇ ਇਕ ਪਿਆਰ ਕਰਨ ਵਾਲੀ ਪਤਨੀ, ਮਾਂ, ਦਾਦੀ ਦੀ ਇੰਝ ਹੋਈ ਮੌਤ ਨਾਲ ਕਾਫੀ ਦੁਖੀ ਹਾਂ”।

—PTC News