Advertisment

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਵਲੋਂ ਅਸਤੀਫ਼ਾ

author-image
Baljit Singh
New Update
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਵਲੋਂ ਅਸਤੀਫ਼ਾ
Advertisment
publive-image ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਤੌਰ ਗ੍ਰੰਥੀ ਦੀ ਸੇਵਾ ਨਿਭਾਉਣ ਵਾਲੇ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਸਿਹਤ ਨਾ ਠੀਕ ਹੋਣ ਦਾ ਹਵਾਲਾ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਪੜੋ ਹੋਰ ਖਬਰਾਂ:
Advertisment
ਹੁਣ ਹਜ਼ਾਰਾਂ ਸਾਲ ਜੀਏਗਾ ਇਨਸਾਨ! ਲੈਬ ‘ਚ ਤਿਆਰ ਕੀਤਾ ਜਾਵੇਗਾ ਅਮਰ ਬਣਾਉਣ ਵਾਲਾ ਇੰਜੈਕਸ਼ਨ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਆਪਣੇ ਅਸਤੀਫੇ ਦੇ ਨਾਲ ਸਿਹਤ ਨਾ ਠੀਕ ਹੋਣ ਦੀਆਂ ਮੈਡੀਕਲ ਰਿਪੋਰਟਾਂ ਵੀ ਨੱਥੀ ਕੀਤੀਆਂ ਹਨ। ਆਪਣੇ ਅਸਤੀਫੇ ਵਿਚ ਗਿਆਨੀ ਮਾਨ ਸਿੰਘ ਨੇ ਸਿਹਤ ਨਾ ਠੀਕ ਹੋਣ ਕਾਰਨ ਡਿਊਟੀ ਨੂੰ ਸਹੀ ਢੰਗ ਨਾਲ ਨਾ ਨਿਭਾਉਣ ਦਾ ਹਵਾਲਾ ਦਿੱਤਾ ਹੈ। ਸੂਤਰਾਂ ਮੁਤਾਬਕ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਦਾ ਅਸਤੀਫਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਪਾਸ ਪਹੁੰਚ ਚੁੱਕਾ ਹੈ, ਜਿਸ ਨੂੰ ਪ੍ਰਵਾਨ ਵੀ ਕੀਤਾ ਗਿਆ ਹੈ। ਪੜੋ ਹੋਰ ਖਬਰਾਂ: ਵ੍ਹਟਸਐਪ ਤੋਂ ਇਸ ਤਰ੍ਹਾਂ ਲੀਕ ਹੋ ਸਕਦੀਆਂ ਹਨ ਤੁਹਾਡੀਆਂ ਪ੍ਰਾਈਵੇਟ ਤਸਵੀਰਾਂ ਤੇ ਚੈਟ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਦੇ ਅਸਤੀਫ਼ੇ ਦੀਆਂ ਚਰਚਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਲਿਆਰੇ ਵਿੱਚ ਫੈਲ ਚੁੱਕੀ ਹੈ, ਪਰ ਕਿਸੇ ਵੀ ਅਧਿਕਾਰੀ ਜਾਂ ਸਬੰਧਤ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ, ਪਰ ਸੂਤਰਾਂ ਮੁਤਾਬਕ ਗਿਆਨੀ ਮਾਨ ਸਿੰਘ ਨੇ ਆਪਣਾ ਅਸਤੀਫਾ ਕੁਝ ਦਿਨ ਪਹਿਲਾਂ ਭੇਜ ਦਿੱਤਾ ਸੀ, ਜਿਸ ਨੂੰ ਮੰਗਲਵਾਰ ਨੂੰ ਪ੍ਰਵਾਨ ਕੀਤਾ ਗਿਆ ਹੈ। ਗੌਰਤਲਬ ਹੈ ਕਿ ਸ੍ਰੀ ਹਰੀਮੰਦਰ ਸਾਹਿਬ ਦੇ ਮੌਜੂਦਾ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਜਿਨ੍ਹਾਂ ਦੀ ਸੇਵਾਮੁਕਤੀ ਬੀਤੇ ਵਰ੍ਹੇ ਹੋਣੀ ਸੀ ਪਰ ਸ਼੍ਰੋਮਣੀ ਕਮੇਟੀ ਵਲੋਂ ਉਨ੍ਹਾਂ ਦੀ ਸੇਵਾ ਮੁਕਤੀ ਅਗਲੇ ਹੁਕਮਾਂ ਤੱਕ ਟਾਲ ਦਿੱਤੀ ਸੀ ਅਤੇ ਉਹਨਾਂ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਦਾ ਨਾਮ ਸ੍ਰੀ ਹਰੀਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਦੀ ਪਦਵੀ ਲਈ ਪੰਥਕ ਗਲਿਆਰਿਆਂ ਵਿੱਚ ਘੁੰਮ ਰਿਹਾ ਸੀ। ਪੜੋ ਹੋਰ ਖਬਰਾਂ: ਹਰ ਘੰਟੇ 1 ਲੱਖ ਰੁਪਏ ਕਮਾਉਂਦੇ ਹਨ ਭਾਰਤੀ ਖਿਡਾਰੀ, ਦੋਹਰੇ ਸੈਂਕੜੇ ਉੱਤੇ ਮਿਲਦੀ ਹੈ ਇਹ ਰਕਮ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਇੱਕ ਸੂਝਵਾਨ ਕਥਾਵਾਚਕ ਵੀ ਹਨ। ਗਿਆਨੀ ਮਾਨ ਸਿੰਘ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਗ੍ਰੰ‍ਥੀ ਤੇ ਲੰਮਾਂ ਸਮਾਂ ਬਤੌਰ ਹੈੱਡ ਗ੍ਰੰਥੀ ਵੱਜੋਂ ਸੇਵਾ ਨਿਭਾਈ ਹੈ। ਗਿਆਨੀ ਮਾਨ ਸਿੰਘ ਦੀ ਉਮਰ ਤਕਰੀਬਨ 52 ਵਰ੍ਹੇ ਹੈ ਅਤੇ ਉਨ੍ਹਾਂ ਦੀ ਤਕਰੀਬਨ ਛੇ ਸਾਲ ਸੇਵਾਵਾਂ ਬਾਕੀ ਹਨ। -PTC News publive-image-
granthi-giani-man-singh-resigns
Advertisment

Stay updated with the latest news headlines.

Follow us:
Advertisment