Thu, Apr 25, 2024
Whatsapp

ਸਕੂਲ ਸਟਾਫ ਦੀ ਵੱਡੀ ਲਾਪਰਵਾਹੀ-ਸਕੂਲ ਦੇ ਅੰਦਰ ਹੀ ਰਹਿ ਗਈ ਛੋਟੀ ਕਲਾਸ ਦੀ ਵਿਦਿਆਰਥਣ

Written by  Riya Bawa -- August 14th 2022 07:58 AM -- Updated: August 14th 2022 08:03 AM
ਸਕੂਲ ਸਟਾਫ ਦੀ ਵੱਡੀ ਲਾਪਰਵਾਹੀ-ਸਕੂਲ ਦੇ ਅੰਦਰ ਹੀ ਰਹਿ ਗਈ ਛੋਟੀ ਕਲਾਸ ਦੀ ਵਿਦਿਆਰਥਣ

ਸਕੂਲ ਸਟਾਫ ਦੀ ਵੱਡੀ ਲਾਪਰਵਾਹੀ-ਸਕੂਲ ਦੇ ਅੰਦਰ ਹੀ ਰਹਿ ਗਈ ਛੋਟੀ ਕਲਾਸ ਦੀ ਵਿਦਿਆਰਥਣ

ਬਠਿੰਡਾ: ਬਠਿੰਡਾ ਦੇ ਫੂਲ਼ ਟਾਊਨ ਵਿਖੇ ਬੀਤੇ ਦਿਨੀ ਸਰਕਾਰੀ ਪ੍ਰਾਇਮਰੀ ਲੜਕੀਆਂ ਦੇ ਸਕੂਲ 'ਚ ਛੁੱਟੀ ਹੋਣ ਮਗਰੋਂ ਇਕ ਵਿਦਿਆਰਥਣ ਸਕੂਲ ਦੇ ਅੰਦਰ ਫਸੀ ਰਹਿ ਗਈ। ਬੱਚੀ ਦੀਆਂ ਅਵਾਜਾਂ ਆਉਣ ਮਗਰੋਂ ਮੌਕੇ 'ਤੇ ਲੋਕਾਂ ਨੇ ਬੱਚੀ ਨੂੰ ਕੰਧ ਟਪਾ ਕੇ ਬਾਹਰ ਕੱਢਿਆ। ਸਕੂਲ ਸਟਾਫ਼ ਦੀ ਉਕਤ ਅਣਗਹਿਲੀ ਕਾਰਨ ਵਿਦਿਆਰਥਣ ਵੀ ਜਾਨ ਜਾ ਸਕਦੀ ਸੀ ਪਰ ਨੇੜੇ ਹੀ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇਕ ਵਿਦਿਆਰਥਣ ਨੇ ਬਹਾਦਰੀ ਦਾ ਸਬੂਤ ਦਿੰਦਿਆਂ ਵਿਦਿਆਰਥਣ ਨੂੰ ਸਕੂਟੀ 'ਤੇ ਚੜ੍ਹ ਕੇ ਸਕੂਲ 'ਚੋਂ ਸੁਰੱਖਿਅਤ ਬਾਹਰ ਕੱਢ ਲਿਆ। ਸਕੂਲ ਸਟਾਫ ਦੀ ਵੱਡੀ ਲਾਪਰਵਾਹੀ-ਸਕੂਲ ਦੇ ਅੰਦਰ ਹੀ ਰਹਿ ਗਈ ਛੋਟੀ ਕਲਾਸ ਦੀ ਵਿਦਿਆਰਥਣ ਸਕੂਲ ਸਟਾਫ਼ ਦੀ ਇਸ ਲਾਪ੍ਰਵਾਹੀ ਤੋਂ ਨਿਰਾਸ਼ ਲੜਕੀ ਦੇ ਪਿਤਾ ਨੇ ਐੱਸਡੀਐੱਮ ਫੂਲ ਨੂੰ ਸ਼ਿਕਾਇਤ ਦੇ ਕੇ ਲਾਪਰਵਾਹੀ ਵਰਤਣ ਵਾਲੇ ਸਕੂਲ ਸਟਾਫ਼ ਦੇ ਮੈਂਬਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਫੂਲ ਟਾਊਨ ਵਿਖੇ ਵੀਰਵਾਰ ਦੁਪਹਿਰ ਢਾਈ ਵਜੇ ਛੁੱਟੀ ਹੋਣ ਤੋਂ ਬਾਅਦ ਸਕੂਲ ਸਟਾਫ਼ ਦੇ ਮੈਂਬਰ ਸਕੂਲ ਦਾ ਮੇਨ ਗੇਟ ਬੰਦ ਕਰਕੇ ਚਲੇ ਗਏ। ਛੁੱਟੀ ਹੋਣ ਤੋਂ ਕਰੀਬ ਵੀਹ ਮਿੰਟ ਬਾਅਦ ਬਾਅਦ ਨੇੜਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਲੰਘ ਰਹੀ ਵਿਦਿਆਰਥਣ ਨੇ ਦੂਜੀ ਜਮਾਤ ਦੀ ਵਿਦਿਆਰਥਣ ਸ਼ੁਬਰਿਤ ਕੌਰ ਦੇ ਰੋਣ ਦੀ ਆਵਾਜ਼ ਸੁਣੀ। ਇਹ ਵੀ ਪੜ੍ਹੋ : ਪਨਬੱਸ ਤੇ ਪੀਆਰਟੀਸੀ ਠੇਕਾ ਮੁਲਾਜ਼ਮਾਂ ਵੱਲੋਂ ਹੜਤਾਲ ਦਾ ਸੱਦਾ ਬਰਕਰਾਰ ਆਵਾਜ਼ ਸੁਣ ਕੇ ਸਾਨੀਆ ਨੇ ਲੰਘ ਰਹੇ ਲੋਕਾਂ ਦੀ ਮਦਦ ਨਾਲ ਸੈਕੰਡਰੀ ਸਕੂਲ ਦੀ ਕੰਧ 'ਤੇ ਚੜ੍ਹ ਕੇ ਬੱਚੀ ਨੂੰ ਬਾਹਰ ਕੱਢਿਆ। ਇਸ ਦੌਰਾਨ ਫੂਲ ਟਾਊਨ ਦੇ ਸਾਰੇ ਲੋਕਾਂ ਨੇ ਸਕੂਲ ਸਟਾਫ਼ ਦੀ ਇਸ ਲਾਪ੍ਰਵਾਹੀ 'ਤੇ ਗੁੱਸਾ ਜ਼ਾਹਰ ਕੀਤਾ ਅਤੇ ਬੱਚੀ ਨੂੰ ਸਹੀ ਸਲਾਮਤ ਸਕੂਲ 'ਚੋਂ ਬਾਹਰ ਲਿਆਉਣ 'ਤੇ ਸਾਨੀਆ ਦੀ ਸ਼ਲਾਘਾ ਕੀਤੀ। -PTC News


Top News view more...

Latest News view more...