ਮੁੱਖ ਖਬਰਾਂ

LPG Latest Price : ਅੱਜ ਤੋਂ ਸਸਤਾ ਹੋਇਆ LPG ਸਿਲੰਡਰ, ਜਾਣੋ ਨਵੇਂ ਰੇਟ

By Riya Bawa -- June 01, 2022 7:57 am

LPG Latest Price 1 June 2022: ਤੇਲ ਕੰਪਨੀ ਇੰਡੇਨ ਨੇ ਅੱਜ ਤੋਂ 19 ਕਿਲੋਗ੍ਰਾਮ ਦੇ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ 135 ਰੁਪਏ ਦੀ ਕਟੌਤੀ ਕਰ ਦਿੱਤੀ ਹੈ, ਜੋ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਇੱਕ ਵੱਡੀ ਰਾਹਤ ਹੈ, ਅੱਜ ਤੋਂ ਗੈਸ ਸਿਲੰਡਰ ਦੇ ਨਵੇਂ ਰੇਟ ਜਾਰੀ ਕੀਤੇ ਗਏ ਹਨ। ਇੰਡੇਨ ਦਾ LPG ਗੈਸ ਸਿਲੰਡਰ ਅੱਜ ਤੋਂ 135 ਰੁਪਏ ਸਸਤਾ ਹੋ ਗਿਆ ਹੈ।

LPG Latest Price

ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਨੇ ਕਮਰਸ਼ੀਅਲ ਸਿਲੰਡਰ ਦੇ ਰੇਟਾਂ 'ਚ ਇਹ ਕਟੌਤੀ ਕੀਤੀ ਹੈ, ਜਦਕਿ ਘਰੇਲੂ ਐੱਲਪੀਜੀ ਸਿਲੰਡਰ ਖਪਤਕਾਰਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ। 14.2 ਕਿਲੋ ਦਾ ਘਰੇਲੂ ਸਿਲੰਡਰ ਨਾ ਤਾਂ ਸਸਤਾ ਹੋਇਆ ਹੈ ਅਤੇ ਨਾ ਹੀ ਮਹਿੰਗਾ ਹੋਇਆ ਹੈ। ਪਹਿਲਾਂ ਦੀ ਤਰ੍ਹਾਂ, ਇਹ ਹੁਣ ਵੀ 19 ਮਈ ਨੂੰ ਉਸੇ ਰੇਟ 'ਤੇ ਉਪਲਬਧ ਹੈ।

LPG Latest Price

7 ਮਈ ਨੂੰ ਰਸੋਈ ਗੈਸ ਦੇ ਰੇਟਾਂ 'ਚ ਬਦਲਾਅ ਕਾਰਨ ਜਿੱਥੇ ਘਰੇਲੂ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ, ਉੱਥੇ ਹੀ 19 ਕਿਲੋ ਦਾ ਕਮਰਸ਼ੀਅਲ ਸਿਲੰਡਰ ਕਰੀਬ 10 ਰੁਪਏ ਸਸਤਾ ਹੋ ਗਿਆ। 19 ਮਈ ਨੂੰ ਇਸ ਦਾ ਰੇਟ 8 ਰੁਪਏ ਵਧਾ ਦਿੱਤਾ ਗਿਆ ਸੀ। ਕਮਰਸ਼ੀਅਲ ਭਾਵ 19 ਕਿਲੋ ਦੇ ਐਲਪੀਜੀ ਗੈਸ ਸਿਲੰਡਰ 'ਤੇ ਅੱਜ ਤੋਂ ਭਾਵ 1 ਜੂਨ ਤੋਂ ਲੋਕਾਂ ਨੂੰ 135 ਰੁਪਏ ਤੱਕ ਦੀ ਰਾਹਤ ਮਿਲੀ ਹੈ।

LPG Price Hike

ਇਹ ਵੀ ਪੜ੍ਹੋ: ਲੋਕਾਂ ਲਈ ਚੰਗੀ ਖ਼ਬਰ! ਜਲਦ ਹੀ ਪੰਜਾਬ-ਹਿਮਾਚਲ ਸਮੇਤ 12 ਸੂਬਿਆਂ 'ਚ ਪਵੇਗਾ ਮੀਂਹ

ਹੁਣ 19 ਕਿਲੋ ਦਾ ਸਿਲੰਡਰ ਦਿੱਲੀ 'ਚ 2354 ਦੀ ਬਜਾਏ 2219, ਕੋਲਕਾਤਾ 'ਚ 2454 ਦੀ ਬਜਾਏ 2322, ਕੋਲਕਾਤਾ 'ਚ 2306 ਦੀ ਬਜਾਏ 2171.50 ਰੁਪਏ ਹੈ। ਮੁੰਬਈ ਅਤੇ ਚੇਨਈ 'ਚ ਇਹ 2507 ਦੀ ਬਜਾਏ 2373 ਰੁਪਏ 'ਚ ਵਿਕੇਗਾ।

-PTC News

  • Share