Advertisment

Green India ਦਾ ਸੁਨੇਹਾ ਲੈ ਕੇ ਆਏ PM ਮੋਦੀ, ਸੰਸਦ ਭਵਨ 'ਚ ਲਗਾਏ ਰੁੱਖ

author-image
Jashan A
Updated On
New Update
Green India ਦਾ ਸੁਨੇਹਾ ਲੈ ਕੇ ਆਏ PM ਮੋਦੀ, ਸੰਸਦ ਭਵਨ 'ਚ ਲਗਾਏ ਰੁੱਖ
Advertisment
Green India ਦਾ ਸੁਨੇਹਾ ਲੈ ਕੇ ਆਏ PM ਮੋਦੀ, ਸੰਸਦ ਭਵਨ 'ਚ ਲਗਾਏ ਰੁੱਖ,ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕ ਸਭਾ ਸਕੱਤਰੇਤ ਵੱਲੋਂ ਆਯੋਜਿਤ 'ਰੁੱਖ ਲਗਾਓ' ਮੁਹਿੰਮ 'ਚ ਭਾਗ ਲਿਆ। ਇਸ ਮੁਹਿੰਮ 'ਚ ਮੋਦੀ ਸਮੇਤ ਹੋਰ ਨੇਤਾਵਾਂ ਨੇ ਵੀ ਰੁੱਖ ਲਗਾਏ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ, '' ਪ੍ਰਧਾਨ ਮੰਤਰੀ ਨੇ 'ਗ੍ਰੀਨ ਇੰਡੀਆ' ਦਾ ਇੱਕ ਸੁਨੇਹਾ ਦਿੱਤਾ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਦੇਸ਼ ਦੇ ਹਰ ਪਿੰਡ ਅਤੇ ਹਰ ਸ਼ਹਿਰ ਨੂੰ ਹਰਿਆ-ਭਰਿਆ ਬਣਾਵਾਗੇ। ਜੇਕਰ ਅਸੀਂ ਵਾਤਾਵਰਨ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਇਸ ਦੇਸ਼ ਨੂੰ ਹਰਿਆ-ਭਰਿਆ ਬਣਾਉਣਾ ਹੋਵੇਗਾ। ਹੋਰ ਪੜ੍ਹੋ: ਵੀਰੇਂਦਰ ਕੁਮਾਰ ਨੇ ਪ੍ਰੋਟੇਮ ਸਪੀਕਰ ਦੇ ਤੌਰ 'ਤੇ ਚੁੱਕੀ ਸਹੁੰ ਲੋਕ ਸਭਾ ਸਪੀਕਰ ਨੇ ਦੇਸ਼ ਨੂੰ ਤੰਦੁਰੁਸਤ ਰਹਿਣ ਅਤੇ ਹਰੇ ਵਾਤਾਵਰਣ ਦਾ ਇੱਕ ਉਦਾਹਰਣ ਬਣਾਉਣ ਦੀ ਆਪਣੀ ਇੱਛਾ ਵੀ ਜ਼ਾਹਰ ਕੀਤੀ ਹੈ। ਜਦੋਂ ਵੀ ਲੋਕ ਹਰੇ - ਭਰੇ ਹਰੇ ਵਾਤਾਵਰਣ ਦੇ ਬਾਰੇ ਸੋਚਣ ਤਾਂ ਉਨ੍ਹਾਂ ਦੇ ਦਿਮਾਗ ਵਿੱਚ ਭਾਰਤ ਦਾ ਨਾਮ ਆਉਣਾ ਚਾਹੀਦਾ ਹੈ। -PTC News-
narendra-modi national-news news-in-punjabi narendra-modi-news latest-narendra-modi-news green-india-news latest-green-india-news green-india-news-in-punjabi
Advertisment

Stay updated with the latest news headlines.

Follow us:
Advertisment