ਵਿਆਹ ਵਾਲੇ ਮੁੰਡੇ ਨੇ ਬਚਾਈ ਬੱਚੇ ਦੀ ਜਾਨ

By Joshi - September 27, 2017 7:09 pm

Groom saved drowning boy: ਵਿਆਹ ਵਾਲੇ ਇਸ ਮੁੰਡੇ ਨੇ ਕੀਤਾ ਕੁਝ ਖਾਸ, ਹਰ ਕਿਸੇ ਨੇ ਕੀਤੀ ਸਿਫਤ!
ਕਹਿੰਦੇ ਨੇ ਵਿਆਹ ਇੱਕ ਅਜਿਹਾ ਮੌਕਾ ਹੁੰਦਾ ਹੈ, ਜਿਸ ਵਿੱਚ ਜਿੱਥੇ ਇੱਕ ਪਾਸੇ ਲਾੜਾ ਲਾੜੀ ਦੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਨੂੰ ਲੈ ਕੇ ਕੁਝ ਨਵੀਆਂ ਉਮੀਦਾਂ ਅਤੇ ਚਾਅ ਹੁੰਦੇ ਹਨ, ਉਥੇ ਹੀ ਨਵਾਂ ਸਫਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਘਬਰਾਹਟ ਵੀ ਹੁੰਦੀ ਹੈ।
Groom saved drowning boy: ਵਿਆਹ ਵਾਲੇ ਮੁੰਡੇ ਨੇ ਬਚਾਈ ਬੱਚੇ ਦੀ ਜਾਨਅੱਜਕਲ੍ਹ ਵਿਆਹਾਂ ਤੋਂ ਪਹਿਲਾਂ ਫੋਟੋਸ਼ੂਟ ਕਰਵਾਉਣ ਦਾ ਨਵਾਂ ਟ੍ਰੈਂਡ ਚੱਲਿਆ ਹੈ। ਵਿਆਹ ਤੋਂ ਕੁਝ ਦਿਨ ਪਹਿਲਾਂ ਲਾੜਾ ਅਤੇ ਲਾੜੀ ਫੋਟੋਸ਼ੂਟ ਕਰਵਾਉਂਦੇ ਹਨ ਜਿੱਥੇ ਉਹ ਵੱਖੋ ਵੱਖ ਲੋਕੇਸ਼ਨਾਂ 'ਤੇ ਜਾ ਕੇ ਫੋਟੋਆਂ ਖਿਚਵਾਉਂਦੇ ਹਨ।

ਪਰ, ਕੀ ਹੋਵੇ ਜੇਕਰ ਇਸ ਫੋਟੋਸ਼ੂਟ ਦੌਰਾਨ ਕੁਝ ਅਜਿਹੀ ਘਟਨਾ ਘਟੇ ਕਿ ਸ਼ੂਟ ਰੋਕਣਾ ਪੈ ਜਾਵੇ? ਪਰ ਕੈਨੇਡਾ ਦੇ ਇਸ ਜੋੜੇ ਵੱਲੋਂ ਫੋਟੋਸ਼ੂਟ ਰੋਕਣ ਦਾ ਕਾਰਨ ਜਾਣ ਕੇ ਤੁਸੀਂ ਵੀ ਵਾਹ ਵਾਹ ਕੀਤੇ ਬਿਨ੍ਹਾਂ ਨਹੀਂ ਰਹਿ ਸਕੋਗੇ।

ਦਰਅਸਲ, ਹੋਇਆ ਕੁਝ ਇਸ ਤਰ੍ਹਾਂ ਸੀ ਕਿ ਕਲੇਟਨ ਅਤੇ ਬ੍ਰਿਟਿਨੀ ਰੌਸ ਕੁੱਕ ਓਨਟਾਰੀਓ ਵਿਕਟੋਰੀਆ ਪਾਰਕ ਲੇਕ 'ਤੇ ਆਪਣੇ ਵਿਆਹ ਦਾ ਫੋਟੋਸ਼ੂਟ ਕਰਾਉਣ ਲਈ ਪੁੱਜੇ ਸਨ। ਉਹਨਾਂ ਨੇ ਆਪਣੇ ਇਸ ਫੋਟੋਸ਼ੂਟ ਲਈ ਫੋਟੋਗ੍ਰਾਫਰ ਡੈਰੇਨ ਹਾਟ ਨੂੰ ਬੁਲਾਇਆ ਸੀ।
Groom saved drowning boy: ਵਿਆਹ ਵਾਲੇ ਮੁੰਡੇ ਨੇ ਬਚਾਈ ਬੱਚੇ ਦੀ ਜਾਨਫੋਟੋਸ਼ੂਟ ਅਜੇ ਚੱਲ ਹੀ ਰਿਹਾ ਸੀ ਕਿ ਤਾਂ ਉਸੇ ਸਮੇਂ ਕਲੇਟਨ ਨੇ ਦੇਖਿਆ ਕਿ ਨੇੜੇ ਦੀ ਨਦੀ ਵਿਚ ਇਕ ਬੱਚਾ ਡੁੱਬ ਰਿਹਾ ਸੀ।

ਕਲੇਟਨ ਨੇ ਬਿਨ੍ਹਾਂ ਕਿਸੇ ਚੀਜ਼ ਦੀ ਪਰਵਾਹ ਕੀਤੇ ਨਦੀ 'ਚ ਛਾਲ ਮਾਰ ਦਿੱਤੀ ਅਤੇ ਬੱਚੇ ਨੂੰ ਬਚਾ ਕੇ ਬਾਹਰ ਲੈ ਆਇਆ।
ਡੈਰੇਨ ਨੇ ਇਸ ਪੂਰੀ ਘਟਨਾ ਨੂੰ ਆਪਣੇ ਕੈਮਰੇ ਵਿਚ ਕੈਦ ਕੀਤਾ ਅਤੇ ਇਹ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ 'ਤੇ ਪਾ ਦਿੱਤੀਆਂ । ਵੇਖਦਿਆਂ ਹੀ ਵੇਖਦਿਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ।
Groom saved drowning boy: ਵਿਆਹ ਵਾਲੇ ਮੁੰਡੇ ਨੇ ਬਚਾਈ ਬੱਚੇ ਦੀ ਜਾਨਬਾਅਦ 'ਚ ਪਤਾ ਲੱਗਾ ਕਿ ਬੱਚੇ ਦੇ ਦੋਸਤ ਨੇ ਹੀ ਉਸਨੂੰ ਪਾਣੀ 'ਚ ਧੱਕਾ ਦਿੱਤਾ ਸੀ ਅਤੇ ਕਲੇਟਨ ਨੇ ਕਿਹਾ ਬੱਚੇ ਨੂੰ ਦੇਖ ਕੇ ਉਸਨੂੰ ਇੰਝ ਲੱਗਿਆ ਕਿ ਬੱਚੇ ਨੂੰ ਤੈਰਨਾ ਨਹੀਂ ਆਉਂਦਾ ਸੀ, ਤਾਂ ਬੱਚੇ ਦੀ ਜਾਨ ਬਚਾਉਣ ਲਈ ਉਸਨੇ ਨਦੀ ਵਿਚ ਛਾਲ ਮਾਰ ਦਿੱਤੀ ਸੀ।

ਸਾਰੇ ਇਸ ਲਾੜੇ ਦੀ ਜੰਮ ਕੇ ਤਾਰੀਫ ਕਰ ਰਹੇ ਹਨ, ਇੱਥੋਂ ਤੱਕ ਕਿ ਲਾੜੇ ਦੀ ਹੋਣ ਵਾਲੀ ਪਤਨੀ ਵੀ ਆਪਣੇ ਪਤੀ ਦੇ ਇਸ ਬਹਾਦਰੀ ਵਾਲੇ ਕੰਮ ਤੋਂ ਬਹੁਤ ਖੁਸ਼ ਹੈ।

—PTC News

adv-img
adv-img