ਮੁੱਖ ਖਬਰਾਂ

ਜੀ.ਐਸ.ਟੀ: 70 ਸਾਲ ਵਿਚ ਪਹਿਲੀ ਵਾਰ ਟੈਕਸ ਰਿਫ਼ਾਰਮ ਦੇ ਲਈ ਅੱਜ ਅੱਧੀ ਰਾਤ ਤੱਕ ਸੰਸਦ 'ਚ ਚੱਲੇਗੀ ਕਾਰਵਾਈ!

By Joshi -- June 30, 2017 5:06 pm -- Updated:Feb 15, 2021

ਨਵੀਂ ਦਿੱਲੀ: ਗੁਡਸ ਐਂਡ ਸਰਵਿਸ ਟੈਕਸ 'ਤੇ ਦੇਸ਼ ਭਰ ਵਿਚ ੧ ਜੁਲਾਈ ਤੋਂ ਅਮਲ ਹੋਣ ਜਾ ਰਿਹਾ ਹੈ । ਇਸ ਦੇ ਲਈ ਸ਼ੁਕਰਵਾਰ ਦੀ ਅੱਧੀ ਰਾਤ ਨੂੰ ਪਾਰਲੀਮੈਂਟ ਦੇ ਜੁਆਇੰਟ ਸੈਸ਼ਨ 'ਚ ਕਾਰਵਾਈ ਹੋਵੇਗੀ।

Pic credit: PTI

ਆਜ਼ਾਦ ਭਾਰਤ 'ਚ ਇੰਝ ਚੌਥੀ ਵਾਰ ਹੋਵੇਗਾ ਜਦੋਂ ਪਾਰਲੀਮੈਂਟ ਦੇ ਹਾਲ ਵਿਚ ਅੱਧੀ ਰਾਤ ਨੂੰ ਸੰਸਦ ਖੁਲ੍ਹੇਗਾ । ਇਸ ਤੋਂ ਪਹਿਲਾਂ ਤਿੰਨ ਵਾਰ ਆਜਾਦੀ ਦੇ ਲਈ ਅੱਧੀ ਰਾਤ ਨੂੰ ਸੰਸਦ ਵਿਚ ਬੈਠਕਾਂ ਕੀਤੀਆਂ ਗਈਆਂ ਸਨ । ਪਰ 70 ਸਾਲ ਵਿਚ ਇਹ ਪਹਿਲੀ ਵਾਰ ਹੋਵੇਗਾ ਕਿ ਜਦੋਂ ਕਿਸੇ ਟੈਕਸ ਰਿਫ਼ਾਰਮ 'ਤੇ ਅੱਧੀ ਰਾਤ ਨੂੰ ਸੰਸਦ ਵਿਚ ਕਾਰਵਾਈ ਹੋਵੇਗੀ।ਓਧਰ ਜੀ.ਐਸ.ਟੀ ਦੇ ਵਿਰੋਧ 'ਚ ਉਦਯੋਗਪਤੀ ਅਤੇ ਬਾਜ਼ਾਰ ਮੰਡਲ ਨੇ ਸ਼ੁੱਕਰਵਾਰ ਨੂੰ ਦੇਸ਼ ਭਰ ਵਿਚ ਦੁਕਾਨਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ ।


ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਵਾਰ ਕੀ ਹੈ ਖਾਸ ਅਤੇ ਕਿਉਂ ਹੋ ਰਿਹਾ ਹੈ ਜੀ.ਐਸ.ਟੀ ਦਾ ਵਿਰੋਧ? ਇਸ ਵਾਰ ਅੱਧੀ ਰਾਤ ਨੂੰ ਸੈਸ਼ਨ ਵਿਚ ਕਾਰਵਾਈ ਕਿਉਂ ਹੈ ਜਰੂਰੀ?

ਦਰਅਸਲ, ੧੯੯੧ ਵਿਚ ਦੇਸ ਭਰ ਵਿਚ ਇੰਨਕਮ ਰਿਫ਼ਾਰ੍ਮ ਹੋਏ ਸਨ ਅਤੇ ਉਸ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਦੇਸ਼ ਭਰ ਗੁਡਸ ਐਂਡ ਸਰਵਿਸ ਟੈਕਸ ਲਾਗੂ ਹੋਣ ਦੇ ਰੂਪ ਵਿੱਚ ਅਜਿਹਾ ਦੂਜਾ ਰਿਫ਼ਾਰਮ ਹੋਣ ਜਾ ਰਿਹਾ ਹੈ । ਇਸ ਮੌਕੇ ਨੂੰ ਖਾਸ ਬਣਾਉਣ ਲਈ ਮੋਦੀ ਸਰਕਾਰ ਨੇ ਪਾਰਲੀਮੈਂਟ ਦੇ ਇਤਿਹਾਸਕ ਸੈਂਟ੍ਰਲ ਹਾਲ ਵਿਚ ਸਪੈਸ਼ਲ ਸੈਸ਼ਨ ਸੱਦਣ ਦਾ ਫੈਸਲਾ ਕੀਤਾ ਹੈ । ਇਸ ਪ੍ਰੋਗਰਾਮ ਵਿਚ ਸਾਰੇ ਵਿਧਾਇਕ ,ਸਾਰੇ ਰਾਜਾਂ ਦੇ ਵਿੱਤ ਮੰਤਰੀ ਸ਼ਾਮਲ ਹੋਣ ਗਏ ।
ਇਹ ਮੀਟਿੰਗ ਰਾਤ 11 ਵਜੇ ਤੋਂ ਸ਼ੁਰੂ ਹੋਵੇਗੀ । ਜਿਸ ਵਿਚ ਪਹਿਲਾਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਨਰਿੰਦਰ ਮੋਦੀ ਦਾ ਭਾਸ਼ਣ ਹੋਵੇਗਾ । ਠੀਕ ਰਾਤ 12 ਵਜੇ ਦੀ ਘੰਟੀ ਵਜਣ ਨਾਲ ਹੀ ਜੀ.ਐਸ.ਟੀ ਲਾਗੂ ਹੋ ਜਾਵੇਗਾ ।
—PTC News
  • Share