ਗੁਆਟੇਮਾਲਾ ‘ਚ 5ਵੀਂ ਵਾਰ ਫਟਿਆ ਜੁਆਲਾਮੁਖੀ, ਲੋਕਾਂ ‘ਚ ਸਹਿਮ ਦਾ ਮਾਹੌਲ

volcanic alert people

ਗੁਆਟੇਮਾਲਾ ‘ਚ 5ਵੀਂ ਵਾਰ ਫਟਿਆ ਜੁਆਲਾਮੁਖੀ, ਲੋਕਾਂ ‘ਚ ਸਹਿਮ ਦਾ ਮਾਹੌਲ,ਗੁਆਟੇਮਾਲਾ: ਗੁਆਟੇਮਾਲਾ ‘ਚ ਫਿਊਜੋ ਜੁਆਲਾਮੁਖੀ 5ਵੀਂ ਵਾਰ ਫਟ ਗਿਆ ਹੈ। ਜਿਸ ਦੌਰਾਨ ਅਧਿਕਾਰੀਆਂ ਵੱਲੋਂ ਰੈੱਡ ਐਲਰਟ ਜਾਰੀ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਤੋਂ ਬਾਅਦ ਸਥਾਨਕ ਅਸ਼ਿਕਾਰੀਆ ਨੇ 4000 ਦੇ ਕਰੀਬ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ।

jwalamukhiਇਸ ਮਾਮਲੇ ਸਬੰਧੀ ਇੰਸਟੀਚਿਊਟ ਆਫ ਵੋਲਕੈਨੋਲੌਜੀ ਦੇ ਨਿਦੇਸ਼ਕ ਪਾਬਲੋ ਓਲੀਆ ਨੇ ਕਿਹਾ ਕਿ ਸੋਮਵਾਰ ਰਾਤ ਤੱਕ ਜੁਆਲਾਮੁਖੀ ਕਾਫੀ ਹੱਦ ਤੱਕ ਸ਼ਾਂਤ ਹੋ ਗਿਆ ਸੀ। ਆਫਤ ਪ੍ਰਬੰਧਨ ਏਜੰਸੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੌਨਰੇਡ ਨੇ ਪਹਿਲਾਂ ਕਿਹਾ ਸੀ ਕਿ ਉਸ ਨੇ ਇਸਕੁਇੰਟਲਾ ਅਤੇ ਦੋ ਹੋਰ ਜ਼ਿਲਿਆਂ ਨੂੰ ਖਾਲੀ ਕਰਾਉਣ ਦਾ ਫੈਸਲਾ ਲਿਆ ਹੈ, ਤਾਂ ਜੋ ਹੋਰ ਨੁਕਸਾਨ ਨਾ ਹੋ ਸਕੇ।

guatemelaਉਥੇ ਹੀ ਬੁਲਾਰੇ ਡੇਵਿਡ ਡੀ ਲਿਓਨ ਨੇ ਦੱਸਿਆ ਕਿ ਐਤਵਾਰ ਦੀ ਸਵੇਰ ਜੁਆਲਾਮੁਖੀ ਕਾਫੀ ਕਿਰਿਆਸ਼ੀਲ ਹੋ ਗਿਆ ਸੀ ਜਿਸ ਨਾਲ ਹਜ਼ਾਰਾਂ ਲੋਕਾਂ ਦੀ ਸੁਰੱਖਿਆ ਖਤਰੇ ‘ਚ ਆ ਗਈ ਸੀ। ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਜੁਆਲਾਮੁਖੀ ਨੂੰ ਲੈ ਕੇ ਸਾਰੇ ਬਹੁਤ ਗੰਭੀਰ ਹਨ ਅਤੇ ਇਸ ਦੇ ਨਾਲ ਨਜਿੱਠਿਆ ਜਾਵੇਗਾ।

—PTC News