ਲੜਕੀ ਨੇ ਪੁੱਛਿਆ ਕੁਝ ਅਜਿਹਾ ਤਾਂ ਲੜਕੇ ਨੇ ਕਰਵਾਈ FIR, ਜਾਣੋ ਮਾਮਲਾ

FIR

ਲੜਕੀ ਨੇ ਪੁੱਛਿਆ ਕੁਝ ਅਜਿਹਾ ਤਾਂ ਲੜਕੇ ਨੇ ਕਰਵਾਈ FIR, ਜਾਣੋ ਮਾਮਲਾ, ਅਹਿਮਦਾਬਾਦ: ਅਹਿਮਦਾਬਾਦ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ, ਜਿਥੇ ਇੱਕ ਲੜਕੀ ਵਲੋਂ ਲੜਕੇ ਨੂੰ ਪੁੱਛਿਆ ਕੀ ਤੁਹਾਡੀ ਕੋਈ ਗਰਲਫ੍ਰੈਂਡ ਹੈ, ਤਾਂ ਇਸ ਤੋਂ ਬਾਅਦ ਲੜਕੇ ਨੇ ਉਸ ‘ਤੇ FIR ਦਰਜ ਕਰਾ ਦਿੱਤੀ।

ਕੁਝ ਸਵਾਲ ਅਜਿਹੇ ਕੀ ਤੁਹਾਡੀ ਕੋਈ ਗਰਲਫ੍ਰੈਂਡ ਹੈ ? ਤੁਸੀ ਸਿੰਗਲ ਹੋ ਜਾਂ ਸ਼ਾਦੀਸ਼ੁਦਾ ? ਤੁਸੀ ਫਰੈਂਡਸ਼ਿਪ ਕਰਨੀ ਹੈ, ਤੁਹਾਨੂੰ ਇੱਕ ਵਾਰ ਤਾਂ ਇਹ ਸਵਾਲ ਅਤੇ ਗੱਲਬਾਤ ਇੱਕੋ ਜਿਹੇ ਲੱਗ ਸਕਦੇ ਹਨ, ਪਰ ਇਨ੍ਹਾਂ ਸਵਾਲਾਂ ਨੇ ਇੱਕ ਲੜਕੀ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ। ਲੜਕੀ ਨੇ ਇਹ ਸਵਾਲ ਜਿਸ ਲੜਕੇ ਤੋਂ ਪੁੱਛੇ, ਉਸ ਨੇ ਲੜਕੀ ਦੇ ਖਿਲਾਫ ਐਫ.ਆਈ.ਆਰ ਦਰਜ ਕਰਾ ਦਿੱਤੀ ਹੈ।

ਹਾਲਾਂਕਿ ਸੋਸ਼ਲ ਮੀਡੀਆ ‘ਤੇ ਅਜਿਹੇ ਹੀ ਮੈਸਜ ਕਈ ਵਾਰ ਤੁਹਾਨੂੰ ਫਸਾਉਣ ਲਈ ਵੀ ਹੋ ਸਕਦੇ ਹਨ। ਇਨ੍ਹਾਂ ਮੈਸਜ ਨੂੰ ਦੇਖਦੇ ਹੋਏ ਅਹਿਮਦਾਬਾਦ ਦੇ ਇੱਕ ਬਿਜਨਸਮੈਨ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਲੜਕੀ ਦੇ ਖਿਲਾਫ ਐਫ.ਆਈ.ਆਰ ਦਰਜ ਕਰਾ ਦਿੱਤੀ ਹੈ।

ਹੋਰ ਪੜ੍ਹੋ: ਪਿਤਾ ਦੀ ਨੌਕਰੀ ਨਹੀਂ ਆਈ ਪੁੱਤ ਨੂੰ ਰਾਸ, ਬੇਰਹਿਮੀ ਨਾਲ ਹੋਇਆ ਕਤਲ

ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਸੈਟਲਾਇਟ ਇਲਾਕੇ ‘ਚ ਰਹਿਣ ਵਾਲਾ 38 ਸਾਲ ਦਾ ਬਿਜਨਸਮੈਨ ਵਿਜੈ ਨਾਰੰਗ ਨੇ ਮੰਗਲਵਾਰ ਨੂੰ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਕਿ ਉਨ੍ਹਾਂ ਨੂੰ ਕੋਈ ਲੜਕੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪ੍ਰੇਸ਼ਾਨ ਕਰ ਰਹੀ ਹੈ। ਇਸ ਮਾਮਲੇ ਸਬੰਧੀ ਵਿਜੈ ਨੇ ਦੱਸਿਆ ਕਿ ਉਹ ਲਗਾਤਾਰ ਪੁੱਛ ਰਹੀ ਹੈ ਕਿ ਕੀ ਮੈਂ ਸਿੰਗਲ ਹਾਂ ? ਵਿਜੈ ਨੇ ਇਹ ਵੀ ਦੱਸਿਆ ਕਿ ਉਸ ਨੇ ਵਾਟਸਐਪ ਉੱਤੇ ਜੋ ਪ੍ਰੋਫਾਇਲ ਫੋਟੋ ਲਗਾਈ ਹੈ, ਉਸ ਵਿੱਚ ਉਹ ਕਾਫ਼ੀ ਖੂਬਸੂਰਤ ਦਿਖਾਈ ਦੇ ਰਹੀ ਹੈ।

—PTC News