ਗੁਜਰਾਤ ਦੰਗਿਆਂ ਦੇ 17 ਦੋਸ਼ੀਆਂ ਨੂੰ ਮਿਲੀ ਜ਼ਮਾਨਤ , ਸੁਪਰੀਮ ਕੋਰਟ ਵੱਲੋਂ ਸਮਾਜ ਸੇਵਾ ਦਾ ਆਦੇਸ਼

Gujarat Riots 17 Convicts Get Bail, Supreme Court Orders Social Service
ਗੁਜਰਾਤ ਦੰਗਿਆਂ ਦੇ 17 ਦੋਸ਼ੀਆਂ ਨੂੰ ਮਿਲੀ ਜ਼ਮਾਨਤ , ਸੁਪਰੀਮ ਕੋਰਟ ਵੱਲੋਂ ਸਮਾਜ ਸੇਵਾ ਦਾ ਆਦੇਸ਼

ਗੁਜਰਾਤ ਦੰਗਿਆਂ ਦੇ 17 ਦੋਸ਼ੀਆਂ ਨੂੰ ਮਿਲੀ ਜ਼ਮਾਨਤ , ਸੁਪਰੀਮ ਕੋਰਟ ਵੱਲੋਂ ਸਮਾਜ ਸੇਵਾ ਦਾ ਆਦੇਸ਼:ਨਵੀਂ ਦਿੱਲੀ : ਸੁਪਰੀਮ ਕੋਰਟ ਨੇ2002 ਗੁਜਰਾਤ ਦੰਗਿਆਂ ਦੇ ਮਾਮਲੇ ਵਿਚ ਸਰਦਾਰਪੁਰਾ ਤੇ ਔਧ ਦੰਗਿਆਂ ਦੇ 17 ਦੋਸ਼ੀਆਂ ਨੂੰ ਸ਼ਰਤ ਜਮਾਨਤ ਦੇ ਦਿੱਤੀ ਹੈ। ਇਸ ਘਟਨਾ ਵਿਚ 33 ਮੁਸਲਮਾਨਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ। ਅਦਾਲਤ ਨੇ ਇਕ ਬੈਚ ਨੂੰ ਇੰਦੌਰ ਤੇ ਇਕ ਬੈਚ ਨੂੰ ਜਬਲਪੁਰ ਭੇਜਿਆ ਗਿਆ ਹੈ। ਸੁਪਰੀਮ ਕੋਰਟ ਨੇ ਸਾਰਿਆਂ ਦੋਸ਼ੀਆਂ ਨੂੰ ਕਿਹਾ ਕਿ ਜਮਾਨਤ ‘ਤੇ ਰਹਿਣ ਦੌਰਾਨ ਉਹ ਸਮਾਜਿਕ ਤੇ ਧਾਰਮਿਕ ਕੰਮ ਕਰਨਗੇ।

Gujarat Riots 17 Convicts Get Bail, Supreme Court Orders Social Service
ਗੁਜਰਾਤ ਦੰਗਿਆਂ ਦੇ 17 ਦੋਸ਼ੀਆਂ ਨੂੰ ਮਿਲੀ ਜ਼ਮਾਨਤ , ਸੁਪਰੀਮ ਕੋਰਟ ਵੱਲੋਂ ਸਮਾਜ ਸੇਵਾ ਦਾ ਆਦੇਸ਼

ਚੀਫ਼ ਜਸਟਿਸ ਐਸ.ਏ. ਬੋਬੜੇ, ਜਸਟਿਸ ਬੀ.ਆਰ. ਗਾਵਈ ਅਤੇ ਜਸਟਿਸ ਸੂਰਿਆ ਕਾਂਤ ਦੇ ਬੈਂਚ ਨੇ ਦੋਸ਼ੀਆਂ ਨੂੰ ਦੋ ਸਮੂਹਾਂ ਵਿੱਚ ਵੰਡਿਆ ਅਤੇ ਕਿਹਾ ਕਿ ਇੱਕ ਸਮੂਹ ਗੁਜਰਾਤ ਤੋਂ ਬਾਹਰ ਚਲੇਗਾ ਅਤੇ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਰਹੇਗਾ। ਬੈਂਚ ਨੇ ਕਿਹਾ ਕਿ ਦੋਸ਼ੀ ਦੇ ਦੂਜੇ ਸਮੂਹ ਨੂੰ ਮੱਧ ਪ੍ਰਦੇਸ਼ ਦੇ ਜਬਲਪੁਰ ਜਾਣਾ ਪਏਗਾ।

Gujarat Riots 17 Convicts Get Bail, Supreme Court Orders Social Service
ਗੁਜਰਾਤ ਦੰਗਿਆਂ ਦੇ 17 ਦੋਸ਼ੀਆਂ ਨੂੰ ਮਿਲੀ ਜ਼ਮਾਨਤ , ਸੁਪਰੀਮ ਕੋਰਟ ਵੱਲੋਂ ਸਮਾਜ ਸੇਵਾ ਦਾ ਆਦੇਸ਼

ਸਰਦਾਰਪੁਰਾ ਦੰਗਾ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਪਾਉਣ ਵਾਲੇ ਦੋਸ਼ੀਆਂ ਨੇ ਗੁਜਰਾਤ ਹਾਈਕੋਰਟ ਦੇ ਫੈਸਲੇ ਵਿਰੁੱਧ ਅਪੀਲ ਦਾਇਰ ਕੀਤੀ ਹੈ। ਅਦਾਲਤ ਨੇ ਕਿਹਾ ਕਿ ਜ਼ਮਾਨਤ ਦੀਆਂ ਸ਼ਰਤਾਂ ਤਹਿਤ ਸਾਰੇ ਦੋਸ਼ੀਆਂ ਨੂੰ ਹਰ ਹਫ਼ਤੇ ਛੇ ਘੰਟੇ ਸਮਾਜਿਕ ਤੇ ਧਾਰਮਿਕ ਸੇਵਾ ਕਰਨੀ ਪਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹਰ ਹਫ਼ਤੇ ਸਥਾਨਕ ਥਾਣੇ ਵਿਚ ਪੇਸ਼ ਹੋਣਾ ਪੈਣਾ ਹੈ।

Gujarat Riots 17 Convicts Get Bail, Supreme Court Orders Social Service
ਗੁਜਰਾਤ ਦੰਗਿਆਂ ਦੇ 17 ਦੋਸ਼ੀਆਂ ਨੂੰ ਮਿਲੀ ਜ਼ਮਾਨਤ , ਸੁਪਰੀਮ ਕੋਰਟ ਵੱਲੋਂ ਸਮਾਜ ਸੇਵਾ ਦਾ ਆਦੇਸ਼

ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਕਾਨੂੰਨੀ ਸੇਵਾਵਾਂ ਟ੍ਰਿਬਿਨਲ ਨੂੰ ਤਿੰਨ ਮਹੀਨਿਆਂ ਬਾਅਦ ਰਿਪੋਰਟ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਹਨ ,ਜਿਸ ਵਿੱਚ ਇਹ ਦੱਸਣਾ ਹੋਵੇਗਾ ਹੈ ਕਿ ਦੋਸ਼ੀਆਂ ਨੇ ਸ਼ਰਤਾਂ ਦੀ ਪਾਲਣਾ ਕੀਤੀ ਹੈ ਜਾਂ ਨਹੀਂ। ਇਸ ਤੋਂ ਪਹਿਲਾਂ ਗੁਜਰਾਤ ਹਾਈ ਕੋਰਟ ਨੇ ਗੋਧਰਾ ਕਾਂਡ ਤੋਂ ਬਾਅਦ ਹੋਏ ਸਰਦਾਰਪੁਰ ਦੰਗਿਆਂ ਵਿਚ 14 ਨੂੰ ਬਰੀ ਅਤੇ 17 ਨੂੰ ਦੋਸ਼ੀ ਕਰਾਰ ਦਿੱਤਾ ਸੀ।
-PTCNews