ਗੁਜਰਾਤ ਦੇ ਭਾਵਨਗਰ ‘ਚ ਲਗਾਈ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਅੱਜ ਹਟਾਈ ਜਾਵੇਗੀ: ਡਾ ਰੂਪ ਸਿੰਘ

sgpc
ਸ਼੍ਰੋਮਣੀ ਕਮੇਟੀ ਦੇ ਵਿਰੋਧ ਗੁਜਰਾਤ ਦੇ ਭਾਵਨਗਰ 'ਚ ਲਗਾਈ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਅੱਜ ਹਟਾਈ ਜਾਵੇਗੀ: ਡਾ ਰੂਪ ਸਿੰਘ

ਗੁਜਰਾਤ ਦੇ ਭਾਵਨਗਰ ‘ਚ ਲਗਾਈ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਅੱਜ ਹਟਾਈ ਜਾਵੇਗੀ: ਡਾ ਰੂਪ ਸਿੰਘ,ਭਾਵਨਗਰ: ਗੁਜਰਾਤ ਦੇ ਸ਼ਹਿਰ ਭਾਵਨਗਰ ਦੇ ਇਕ ਚੌਂਕ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬੁੱਤ ਸਥਾਪਿਤ ਕਰਨ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਖ਼ਤ ਇਤਰਾਜ਼ ਪ੍ਰਗਟ ਕੀਤਾ ਗਿਆ ਹੈ। ਗੁਜਰਾਤ ਵਿਖੇ ਲਗਾਏ ਗਏ ਇਸ ਬੁੱਤ ਕਾਰਨ ਸਿੱਖ ਜਗਤ ਅੰਦਰ ਭਾਰੀ ਰੋਸ ਤੇ ਰੋਹ ਪੈਦਾ ਹੋਣ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਸਖ਼ਤ ਪ੍ਰਤੀਕਿਰਿਆ ਦਿੱਤੀ ਗਈ ਹੈ। ਜਿਸ ਤੋਂ ਬਾਅਦ ਇਸ ਸਥਾਨ ਤੋਂ ਮੂਰਤੀ ਹਟਾਈ ਜਾਵੇਗੀ। ਜਿਸ ਦੀ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦਿੱਤੀ।ਉਹਨਾਂ ਕਿਹਾ ਕਿ ਰੋਸ ਤੋਂ ਬਾਅਦ ਸਥਾਨਕ ਲੋਕਾਂ ਨੇ ਮੂਰਤੀ ਨੂੰ ਹਟਾਉਣ ਦਾ ਫੈਸਲਾ ਲਿਆ ਹੈ।

sgpc
ਸ਼੍ਰੋਮਣੀ ਕਮੇਟੀ ਦੇ ਵਿਰੋਧ ਗੁਜਰਾਤ ਦੇ ਭਾਵਨਗਰ ‘ਚ ਲਗਾਈ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਅੱਜ ਹਟਾਈ ਜਾਵੇਗੀ: ਡਾ ਰੂਪ ਸਿੰਘ

ਉਨ੍ਹਾਂ ਸਪੱਸ਼ਟ ਕੀਤਾ ਕਿ ਸਿੱਖ ਧਰਮ ਅੰਦਰ ਮੂਰਤੀ ਪੂਜਾ, ਬੁੱਤਪ੍ਰਸਤੀ ਨੂੰ ਕੋਈ ਥਾਂ ਨਹੀਂ ਹੈ ਅਤੇ ਗੁਰੂ ਸਾਹਿਬਾਨ ਦੀਆਂ ਮੂਰਤੀਆਂ ਸਥਾਪਿਤ ਕਰਨੀਆਂ ਸਿੱਖ ਸਿਧਾਂਤਾਂ ਦੇ ਬਿਲਕੁਲ ਉਲਟ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਸਿੱਖ ਇਤਿਹਾਸ, ਸਿੱਖ ਮਾਨਤਾਵਾਂ, ਸਿੱਖ ਪ੍ਰੰਪਰਾਵਾਂ, ਰਵਾਇਤਾਂ ਅਤੇ ਸਿਧਾਂਤਾਂ ਨੂੰ ਰਲਗਡ ਕਰਨ ਦੀ ਕੋਝੀ ਚਾਲ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

sgpc
ਸ਼੍ਰੋਮਣੀ ਕਮੇਟੀ ਦੇ ਵਿਰੋਧ ਗੁਜਰਾਤ ਦੇ ਭਾਵਨਗਰ ‘ਚ ਲਗਾਈ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਅੱਜ ਹਟਾਈ ਜਾਵੇਗੀ: ਡਾ ਰੂਪ ਸਿੰਘ

ਉਨ੍ਹਾਂ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਭਾਰਤ ਸਮੇਤ ਪੂਰੇ ਵਿਸ਼ਵ ’ਚ ਘਟਗਿਣਤੀ ਸਿੱਖਾਂ ਦੀ ਹੋਂਦ ਹਸਤੀ, ਪਹਿਚਾਣ ਅਤੇ ਅਦੁੱਤੀ ਵਿਚਾਰਧਾਰਾ ’ਤੇ ਬਹੁ-ਦਿਸ਼ਾਵੀ ਹਮਲੇ ਕੀਤੇ ਜਾ ਰਹੇ ਹਨ। ਆਪਣੇ ਹੀ ਦੇਸ਼ ਅੰਦਰ ਹਰਿਦੁਆਰ, ਸਿੱਕਮ ਆਦਿ ਥਾਵਾਂ ‘ਤੇ ਇਤਿਹਾਸਕ ਗੁਰ-ਅਸਥਾਨਾਂ ਦੇ ਮਾਮਲੇ ਅਜੇ ਤੱਕ ਹੱਲ ਨਹੀਂ ਕੀਤੇ ਗਏ, ਜਦਕਿ ਹੁਣ ਇਕ ਵਾਰ ਫਿਰ ਗੁਰੂ ਸਾਹਿਬਾਨ ਦੀ ਮੂਰਤੀ ਸਥਾਪਿਤ ਕਰਕੇ ਸਿੱਖਾਂ ’ਤੇ ਸਿਧਾਂਤਕ ਵਾਰ ਕੀਤਾ ਗਿਆ।

sgpc
ਸ਼੍ਰੋਮਣੀ ਕਮੇਟੀ ਦੇ ਵਿਰੋਧ ਗੁਜਰਾਤ ਦੇ ਭਾਵਨਗਰ ‘ਚ ਲਗਾਈ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਅੱਜ ਹਟਾਈ ਜਾਵੇਗੀ: ਡਾ ਰੂਪ ਸਿੰਘ

ਡਾ. ਰੂਪ ਸਿੰਘ ਨੇ ਆਖਿਆ ਕਿ ਸਿੱਖ ਕੇਵਲ ਇਕ ਅਕਾਲ ਪੁਰਖ ਦੀ ਹੀ ਅਰਾਧਨਾ ਕਰਦੇ ਹਨ ਅਤੇ ਬੁੱਤਾਂ ਦੀ ਪੂਜਾ ਸਿੱਖ ਰਹਿਣੀ ਦਾ ਹਿੱਸਾ ਨਹੀਂ। ਸਿੱਖ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਤੋਂ ਅਗਵਾਈ ਪ੍ਰਾਪਤ ਕਰਦੇ ਹਨ, ਜਿਸ ਅੰਦਰ ਮੂਰਤੀ ਪੂਜਾ ਦਾ ਸਖ਼ਤ ਵਿਰੋਧ ਕੀਤਾ ਗਿਆ ਹੈ। ਗੁਰੂ ਸਾਹਿਬਾਨ ਦੀਆਂ ਮੂਰਤੀਆਂ ਸਥਾਪਿਤ ਕਰਨ ਦਾ ਸਿੱਧਾ ਅਰਥ ਸਿੱਖਾਂ ਨੂੰ ਉਨ੍ਹਾਂ ਦੇ ਸਿਧਾਂਤ ਨਾਲੋਂ ਤੋੜਨਾ ਹੈ।

sgpc
ਸ਼੍ਰੋਮਣੀ ਕਮੇਟੀ ਦੇ ਵਿਰੋਧ ਗੁਜਰਾਤ ਦੇ ਭਾਵਨਗਰ ‘ਚ ਲਗਾਈ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਅੱਜ ਹਟਾਈ ਜਾਵੇਗੀ: ਡਾ ਰੂਪ ਸਿੰਘ

ਸਿੱਖ ਕੌਮ ਨੂੰ ਅਜਿਹੇ ਹਮਲਿਆਂ ਤੋਂ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਸਿੱਖ ਜਥੇਬੰਦੀਆਂ, ਧਾਰਮਿਕ ਸਭਾ-ਸੁਸਾਇਟੀਆਂ ਨੂੰ ਅਪੀਲ ਕੀਤੀ ਕਿ ਸੰਗਤਾਂ ਨੂੰ ਅਜਿਹੇ ਹਮਲਿਆਂ ਪ੍ਰਤੀ ਜਾਗਰੂਕ ਕਰਨ ਲਈ ਜਥੇਬੰਦਕ ਰੂਪ ਅਖ਼ਤਿਆਰ ਕਰਨ। ਉਨ੍ਹਾਂ ਕਿਹਾ ਕਿ ਗੁਜਰਾਤ ਮਾਮਲੇ ਦੇ ਸਬੰਧ ਵਿਚ ਸ਼੍ਰੋਮਣੀ ਕਮੇਟੀ ਗੁਰੂ ਬਖ਼ਸ਼ੇ ਸਿਧਾਂਤਾਂ, ਪ੍ਰੰਪਰਾਵਾਂ ਤੇ ਇਤਿਹਾਸ ਦੀ ਰੌਸ਼ਨੀ ਵਿਚ ਕਾਰਵਾਈ ਕਰੇਗੀ।

-PTC News