ਇਸ ਚੈਨਲ ‘ਚ ਐਂਕਰ ਤੋਂ ਲੈ ਕੇ ਗੈਸਟ ਤੱਕ ਸਾਰੇ ਹੋਣਗੇ ਅੰਗਹੀਣ, ਹੋ ਸਕਦੈ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ‘ਚ ਨਾਂਅ ਦਰਜ

divyang news channel
ਇਸ ਚੈਨਲ 'ਚ ਐਂਕਰ ਤੋਂ ਲੈ ਕੇ ਗੈਸਟ ਤੱਕ ਸਾਰੇ ਹੋਣਗੇ ਅੰਗਹੀਣ, ਹੋ ਸਕਦੈ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਨਾਂਅ ਦਰਜ

ਇਸ ਚੈਨਲ ‘ਚ ਐਂਕਰ ਤੋਂ ਲੈ ਕੇ ਗੈਸਟ ਤੱਕ ਸਾਰੇ ਹੋਣਗੇ ਅੰਗਹੀਣ, ਹੋ ਸਕਦੈ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ‘ਚ ਨਾਂਅ ਦਰਜ,ਗੁਜਰਾਤ ਦੇ ਸ਼ਹਿਰ ਸੂਰਤ ‘ਚ ਇੱਕ ਨਵਾਂ ਨਿਊਜ਼ ਚੈਨਲ ਚਲਾਇਆ ਗਿਆ ਹੈ। ਇਸ ਚੈਨਲ ਦਾ ਨਾਮ ਜਾਣ ਕੇ ਤੁਸੀਂ ਹੈਰਾਨ ਹੋ ਜਾਉਗੇ ਇਸ ਚੈਨਲ ਦਾ ਨਾਮ ਅੰਗਹੀਣ ਨਿਊਜ਼ ਚੈਨਲ ਹੈ। ਇਸ ਚੈਨਲ ਨੂੰ ਖਾਸ ਤੌਰ ‘ਤੇ ਅੰਗਹੀਣ ਲੋਕਾਂ ਦੇ ਲਈ ਚਲਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਚੈਨਲ ‘ਚ ਐਂਕਰ ਤੋਂ ਲੈ ਕੇ ਮਹਿਮਾਨ ਤੱਕ ਸਭ ਅੰਗਹੀਣ ਹੋਣਗੇ।

ਇਸ ਚੈਨਲ ਨੂੰ ਗੁਜਰਾਤ ਦੇ ਦੱਖਣੀ ਇਲਾਕੇ ‘ਚ ਪ੍ਰਸਾਰਿਤ ਕੀਤਾ ਜਾਂ ਚੁੱਕਾ ਹੈ ਅਤੇ ਦੇਸ਼ ਦੇ ਬਾਕੀ ਹਿੱਸਿਆਂ ‘ਚ ਵੀ ਬਹੁਤ ਜਲਦੀ ਪ੍ਰਸਾਰਿਤ ਕੀਤਾ ਜਾਵੇਗਾ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਇਸ ਚੈਨਲ ਨੂੰ ਡਿਸੇਬਲ ਵੈਲਫੇਅਰ ਟਰੱਸਟ ਨੇ ਸ਼ੁਰੂ ਕੀਤਾ ਹੈ।

ਚੈਨਲ ਦੀ ਸੰਚਾਲਕ ਕਨੂੰ ਟੇਲਰ ਨੇ ਦੱਸਿਆ ਹੈ ਕਿ ਆਉਣ ਵਾਲੇ ਦਿਨਾਂ ‘ਚ ਇਸ ਚੈਨਲ ਲਈ ਇੰਟਰਵਿਊ ਲੈਣ ਤੋਂ ਲੈ ਕੇ ਐਂਕਰਿੰਗ ਤੱਕ ਸਾਰਾ ਕੰਮ ਅੰਗਹੀਣ ਲੋਕਾਂ ਵਲੋਂ ਕੀਤਾ ਜਾਵੇਗਾ। ਜਲਦ ਹੀ ਉਨਾਂ ਦੇ ਲਈ ਟ੍ਰੇਨਿਗ ਸ਼ੁਰੂ ਕੀਤੀ ਜਾਵੇਗੀ। ਇਸ ਨੂੰ 6 ਮਹੀਨੇ ਲੱਗ ਸਕਦੇ ਹਨ ਇਸ ਤੋਂ ਬਾਅਦ ਇਸ ਚੈਨਲ ਨੂੰ ਅੰਗਹੀਣਾ ਲੋਕਾਂ ਦੇ ਲਈ ਅੰਗਹੀਣਾ ਦੁਆਰਾ ਚਲਾਈਆਂ ਜਾਵੇਗਾ।

ਚੈਨਲ ‘ਚ ਇੰਟਰਵਿਊ ,ਅੰਗਹੀਣਾਂ ਦੇ ਲਈ ਚੱਲਣ ਵਾਲੀਆਂ ਵੱਖ ਵੱਖ ਸਰਕਾਰੀ ਯੋਜਨਾਵਾਂ ਦੀ ਜਾਣਕਰੀ, ਧਾਰਿਮਕ ‘ਤੇ ਸਮਾਜਿਕ ਖ਼ਬਰਾਂ ਤੋਂ ਇਲਾਵਾਂ ਕੁਝ ਹੋਰ ਪ੍ਰਸਾਰਣ ਨਹੀਂ ਹੋਵੇਗਾ। ਅੰਗਹੀਣ ਚੈਨਲ ਦਾ ਪ੍ਰੋਗਰਾਮ ਡਾਇਰੈਕਟਰ ਨਿਤਲ ਸ਼ਾਹ ਨੇ ਗਿਨੀਜ਼ ਬੁੱਕ ਆਫ ਵਰਲਡ ਅਵਾਰਡ ‘ਚ ਚੈਨਲ ਦਾ ਨਾਮ ਦਰਜ਼ ਕਰਵਾਉਣ ਲਈ ਅਰਜੀ ਭੇਜੀ ਹੈ।

ਦੱਸ ਦਈਏ ਕਿ ਗੁਜਰਾਤ ਦੇ ਓ.ਪੀ. ਕੋਹਲੀ ਨੇ ਕਿਹਾ ਹੈ ਕਿ ਸੂਬਾ ਸਰਕਾਰ ‘ਤੇ ਕੇਂਦਰ ਸਰਕਾਰ ਵਲੋਂ ਅੰਗਹੀਣਾਂ ਲੋਕਾਂ ਲਈ ਚਲਾਈਆਂ ਜਾਣ ਵਾਲੀਆਂ ਯੋਜਨਾਵਾਂ ਦੀ ਜਾਣਕਾਰੀ ਇਸ ਚੈਨਲ ਰਾਹੀਂ ਉਹਨਾਂ ਤੱਕ ਅਸਾਨੀ ਨਾਲ ਪਹੁੰਚਾਈ ਜਾ ਸਕਦੀ ਹੈ।

-PTC News