ਮੁੱਖ ਖਬਰਾਂ

ਮੁੱਖ ਮੰਤਰੀ ਤੀਰਥ ਸਿੰਘ ਨੇ ਮਹਿਲਾਵਾਂ 'ਤੇ ਕੀਤੀ ਟਿੱਪਣੀ ਤਾਂ ਗੁਲ ਪਨਾਗ ਸਣੇ ਹੋਰਨਾਂ ਅਦਾਕਾਰਾਂ ਨੇ ਇੰਝ ਦਿੱਤਾ ਜਵਾਬ

By Jagroop Kaur -- March 18, 2021 4:53 pm -- Updated:March 18, 2021 4:54 pm

ਹਾਲ ਹੀ 'ਚ ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਬਣੇ ਤੀਰਥ ਸਿੰਘ ਰਾਵਤ ਵੱਲੋਂ ਔਰਤਾਂ ਪ੍ਰਤੀ ਕੀਤਾ ਗਿਆ ਇਕ ਕਮੈਂਟ ਉਹਨਾਂ ਨੂੰ ਇੰਨਾ ਭਾਰੀ ਪੈ ਰਿਹਾ ਹੈ ਕਿ ਉਹਨਾਂ ਨੂੰ ਮਹਿਲਾਵਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਮ ਲੋਕਾਂ ਤੋਂ ਲੈਕੇ ਵੱਡੀਆਂ ਸ਼ਖਸੀਅਤਾਂ ਯਾਨੀ ਕਿ ਬਾਲੀਵੁਡ ਦੀਆਂ ਮਹਿਲਾ ਅਦਾਕਾਰਾਂ ਵੱਲੋਂ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਮੁੱਖਮੰਤਰੀ ਤੀਰਥ ਰਾਵਤ ਬੀਤੇ ਦਿਨੀਂ ਕਿਸੀ ਈਵੈਂਟ 'ਚ ਹਿੱਸਾ ਲੈਣ ਪਹੁੰਚੇ ਸਨ। ਜਿਥੇ ਉਹਨਾਂ ਨੇ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਔਰਤਾਂ ਨੂੰ Ripped Jeans  ’ਚ ਦੇਖ ਕੇ ਹੈਰਾਨੀ ਹੁੰਦੀ ਹੈ।Navya Nanda asks U'khand CM to change mentality over ripped jeans, then  deletes post - Movies News

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ  

‘Ripped Jeans Twitter’ ਉਨ੍ਹਾਂ ਦੇ ਮਨ ’ਚ ਇਹ ਸਵਾਲ ਉੱਠਦਾ ਹੈ ਕਿ ਇਸ ਨਾਲ ਸਮਾਜ ’ਚ ਕੀ ਸੰਦੇਸ਼ ਜਾਵੇਗਾ। ਇਸ ’ਤੇ ਔਰਤਾਂ ਪ੍ਰਤੀਕਿਰਿਆ ਦੇ ਰਹੀਆਂ ਹਨ। ਅਮਿਤਾਭ ਬੱਚਨ ਦੀ ਦੋਹਤੀ ਨਵਿਆ ਨਵੇਲੀ ਨੰਦਾ ਤੋਂ ਬਾਅਦ ਹੁਣ ਅਦਾਕਾਰਾ ਗੁੱਲ ਪਨਾਗ ਨੇ ਵੀ ਮੁੱਖ ਮੰਤਰੀ ਨੂੰ ਕਰਾਰਾ ਜਵਾਬ ਦਿੱਤਾ ਹੈ।

ਇਸ ’ਤੇ ਗੁਲ ਪਨਾਗ ਨੇ ਬਿਨ੍ਹਾਂ ਉਨ੍ਹਾਂ ਦਾ ਨਾਂ ਲਏ ਔਰਤਾਂ ਨੂੰ ਰਿਪਡ ਜੀਨਸ ਪਾਉਣ ਲਈ ਕਿਹਾ ਅਤੇ ਇਕ ਆਪਣੀ ਧੀ ਦੇ ਨਾਲ ਤਸਵੀਰ ਸਾਂਝੀ ਕੀਤੀ। ਇਸ ਤਸਵੀਰ ’ਚ ਗੁਲ ਪਨਾਗ ਅਤੇ ਉਨ੍ਹਾਂ ਦੀ ਧੀ ਨੇ ਰਿਪਡ ਜੀਨਸ ਪਹਿਨੀ ਹੋਈ ਹੈ। ਇਸ ਤਸਵੀਰ ’ਚ ਉਨ੍ਹਾਂ ਨੇ ਅਤੇ ਉਨ੍ਹਾਂ ਦੀ ਧੀ ਨੇ ਪੀਲੇ ਰੰਗ ਦੀ ਟੀ-ਸ਼ਰਟ ਪਹਿਨੀ ਹੋਈ ਹੈ। ਗੁਲ ਨੇ ਦੋ ਟਵੀਟ ਕੀਤੇ। ਪਹਿਲੇ ਟਵੀਟ ’ਚ ਧੀ ਦੇ ਨਾਲ ਸੈਲਫੀ ਸਾਂਝੀ ਕੀਤੀ ਹੈ ਅਤੇ ਦੂਜੇ ਟਵੀਟ ’ਚ ਉਨ੍ਹਾਂ ਨੇ ਲਿਖਿਆ-‘ਰਿਪਡ ਜੀਨਸ ਲੈ ਕੇ ਆਓ’।

#RippedJeansTwitter pic.twitter.com/zwitZiIE9k

ਸੀ.ਐੱਮ. ਤੀਰਥ ਸਿੰਘ ਰਾਵਤ ਦੇਹਰਾਦੂਨ ’ਚ ਇਕ ਵਰਕਸ਼ਾਪ ’ਚ ਸ਼ਾਮਲ ਹੋਏ ਸਨ। ਇਸ ਦੌਰਾਨ ਉਨ੍ਹਾਂ ਨੇ ਔਰਤਾਂ ਦੇ ਰਿਪਡ ਜੀਨਸ ਪਹਿਨਣ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਕਿਹਾ ਕਿ ਉਹ ਬੱਚਿਆਂ ਨੂੰ ਘਰ ’ਚ ਸਹੀ ਮਾਹੌਲ ਨਹੀਂ ਦੇ ਪਾਉਣਗੀਆਂ।protest against Uttarakhand Chief Minister Tirath Singh Rawat's controversial comments

ਪੜ੍ਹੋ ਹੋਰ ਖ਼ਬਰਾਂ : ਹੁਣ ਪੰਜਾਬ ਦੇ ਇਨ੍ਹਾਂ 9 ਜਿਲ੍ਹਿਆਂ ‘ਚ ਅੱਜ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਨਾਈਟ ਕਰਫ਼ਿਊ

ਗੁਲ ਪਨਾਗ ਹੀ ਨਹੀਂ ਹੋਰ ਵੀ ਕਈ ਅਦਾਕਾਰਾਂ ਨੇ ਇਸ ਦਾ ਵਿਰੋਧ ਕੀਤਾ ਹੈ। ਜਿੰਨਾ ਚ ਜਯਾ ਬੱਚਨ ਵੀ ਸ਼ਾਮਿਲ ਹਨ , ਉਹਨਾਂ ਕਿਹਾ ਕਿ ਇੱਕ ਮੁਖ ਮੰਤਰੀ ਹੋਣ ਦੇ ਨਾਤੇ ਤੀਰਥ ਸਿੰਘ ਰਾਵਤ ਨੂੰ ਅਜਿਹੀ ਟਿੱਪਣੀ ਸ਼ੋਭਾ ਨਹੀਂ ਦਿੰਦੀ।

ਗੁਲ ਪਨਾਗ ਵੱਲੋਂ ਪੋਸਟ ਇਸ ਫੋਟੋ ਤੋਂ ਬਾਅਦ ਪ੍ਰਸ਼ੰਸਕਾਂ ਨੇ ਲਿਖਿਆ- ਇਹ ਕਾਫ਼ੀ ਕੰਫਰਟੇਬਲ ਹੁੰਦੀ ਹੈ? ਇਸ ’ਤੇ ਗੁਲ ਪਨਾਗ ਨੇ ਪ੍ਰਤੀਕਿਰਿਆ ਦਿੱਤੀ, ‘ਇਹ 11 ਸਾਲ ਪੁਰਾਣੀ ਜੀਨਸ ਹੈ। ਇਸ ਲਈ ਖ਼ਰਾਬ ਹੋ ਗਈ। ਨਹੀਂ-ਨਹੀਂ ਫਟ ਗਈ। ਗੁਲ ਪਨਾਗ ਦੇ ਨਾਲ ਕਈ ਪ੍ਰਸ਼ੰਸਕਾਂ ਰਿਪਡ ਜੀਨਸ ’ਚ ਆਪਣੀਆਂ ਤਸਵੀਰਾਂ ਟਵਿਟਰ ’ਤੇ ਸਾਂਝੀਆਂ ਕਰ ਰਹੀਆਂ ਹਨ। ਟਵਿਟਰ ’ਤੇ ਅੱਜ ਸਵੇਰੇ ਤੋਂ ‘ਹੈਸ਼ਟੈਗ ਰਿਪਡ ਜੀਨਸ ਟਵਿਟਰ’ ਟਰੈਂਡ ਕਰ ਰਿਹਾ ਹੈ।
  • Share