ਗੰਨ ਹਾਊਸ ‘ਚੋਂ ਹਥਿਆਰਾਂ ਦਾ ਜ਼ਖੀਰਾਂ ਲੁੱਟਣ ਵਾਲੇ ਚੜ੍ਹੇ ਪੁਲਿਸ ਅੜਿੱਕੇ, ਪੁੱਛਗਿੱਛ ਜਾਰੀ

ਗੰਨ ਹਾਊਸ ‘ਚੋਂ ਹਥਿਆਰਾਂ ਦਾ ਜ਼ਖੀਰਾਂ ਲੁੱਟਣ ਵਾਲੇ ਚੜ੍ਹੇ ਪੁਲਿਸ ਅੜਿੱਕੇ, ਪੁੱਛਗਿੱਛ ਜਾਰੀ,ਜੰਡਿਆਲਾ ਗੁਰੂ: ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅਧੀਨ ਪੈਂਦੇ ਕਸਬਾ ਜੰਡਿਆਲਾ ਗੁਰੂ ਸ਼ਹਿਰ ‘ਚ ਸਰਕੂਲਰ ਰੋਡ ‘ਤੇ ਸਥਿਤ ਐੱਚ. ਬੀ. ਸਿੰਘ ਗੰਨ ਹਾਊਸ ‘ਚ ਹੋਈ ਹਥਿਆਰਾਂ ਦੇ ਜ਼ਖੀਰੇ ਦੀ ਚੋਰੀ ਦੇ ਮਾਮਲੇ ਨੂੰ ਪੁਲਸ ਨੇ ਹੱਲ ਕਰ ਲਿਆ ਹੈ।

ਅੰਮ੍ਰਿਤਸਰ ਦਿਹਾਤੀ ਪੁਲਿਸਨੇ ਇਸ ਚੋਰੀ ਦਾ ਪਰਦਾਫਾਸ਼ ਕਰਦੇ ਹੋਏ ਪਿਸਤੌਲ ਅਤੇ ਰਿਵਾਲਵਰਾਂ ਸਮੇਤ ਕੁੱਲ 44 ਹਥਿਆਰਾਂ ਸਣੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਪੁਲਸ ਨੇ ਮੁਲਜ਼ਮਾਂ ਪਾਸੋਂ ਕਾਰਤੂਸ ਵੀ ਬਰਾਮਦ ਕੀਤੇ ਹਨ।

ਹੋਰ ਪੜ੍ਹੋ: ਪੰਥਕ ਆਗੂ ਤੇ ਐਸ.ਜੀ.ਪੀ.ਸੀ ਦੇ ਸਾਬਕਾ ਸਕੱਤਰ ਮਨਜੀਤ ਸਿੰਘ ਕਲਕੱਤਾ ਨਹੀਂ ਰਹੇ

ਤੁਹਾਨੂੰ ਦੱਸ ਦੇਈਏ ਕਿ ਮੁਲਜ਼ਮਾਂ ਨੇ ਗੰਨ ਲੰਘੀ 17 ਜੂਨ ਨੂੰ ਹਾਊਸ ਵਿਚ ਸੰਨ੍ਹ ਲਗਾ ਕੇ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਐੱਚ. ਬੀ. ਗੰਨ ਹਾਊਸ ਵਿਚ ਲੋਕਾਂ ਦੇ ਲਾਇਸੈਂਸੀ ਹਥਿਆਰ ਸਨ, ਜੋ ਚੋਣਾਂ ਦੌਰਾਨ ਇੱਥੇ ਜਮ੍ਹਾਂ ਕਰਵਾਏ ਗਏ ਸਨ।

-PTC News