ਪੀਟੀਸੀ ਨਿਊਜ਼ ਦੀ ਖ਼ਬਰ ਦਾ ਵੱਡਾ ਅਸਰ, ਗੁਰਦਾਸਪੁਰ ਜ਼ਿਲ੍ਹੇ 'ਚ ਅਧਿਆਪਕਾਂ ਦੀਆਂ ਸ਼ਰਾਬ ਦੀਆਂ ਫ਼ੈਕਟਰੀਆਂ 'ਚ ਲੱਗੀਆਂ ਡਿਊਟੀਆਂ ਰੱਦ

By Shanker Badra - May 21, 2020 5:05 pm

ਪੀਟੀਸੀ ਨਿਊਜ਼ ਦੀ ਖ਼ਬਰ ਦਾ ਵੱਡਾ ਅਸਰ, ਗੁਰਦਾਸਪੁਰ ਜ਼ਿਲ੍ਹੇ 'ਚ ਅਧਿਆਪਕਾਂ ਦੀਆਂ ਸ਼ਰਾਬ ਦੀਆਂ ਫ਼ੈਕਟਰੀਆਂ 'ਚ ਲੱਗੀਆਂ ਡਿਊਟੀਆਂ ਰੱਦ:ਬਟਾਲਾ : ਪੰਜਾਬ ਸਰਕਾਰ ਨੇ ਸ਼ਰਾਬ ਦੀਆਂ ਫ਼ੈਕਟਰੀਆਂ ਦੀ ਨਿਗਰਾਨੀ ਲਈ ਆਧਿਆਪਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਜਿਸ 'ਤੇ ਪਿਛਲੇ ਕੁੱਝ ਘੰਟਿਆਂ 'ਚ ਕਾਫੀ ਵਿਵਾਦ ਚੱਲ ਰਿਹਾ ਸੀ ,ਜਿਸ ਨੂੰ ਤੁਰੰਤ ਰੱਦ ਕਰ ਦਿੱਤਾ ਗਿਆ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਲੋਂ ਸ਼ਰਾਬ ਦੀਆਂ ਫ਼ੈਕਟਰੀਆਂ 'ਤੇ ਲਾਈਆਂ ਗਈਆਂ ਅਧਿਆਪਕਾਂ ਦੀਆਂ ਡਿਊਟੀਆਂ ਨੂੰ ਰੱਦ ਕੀਤਾ ਹੈ।

ਦਰਅਸਲ 'ਚ ਗੁਰਦਾਸਪੁਰ ਪ੍ਰਸ਼ਾਸਨ ਵੱਲੋ ਵੀ ਕਈ ਅਧਿਆਪਕਾਂ ਦੀਆਂ ਡਿਊਟੀਆਂ ਸ਼ਰਾਬ ਦੀਆਂ ਫੈਕਟਰੀਆ ਵਿਚ ਅਲਕੋਹਲ ਦੀ ਸਪਲਾਈ ਉਤੇ ਨਿਗਰਾਨੀ ਰੱਖਣ ਲਈ ਲਗਾ ਦਿੱਤੀ ਸਨ। ਜਿਸ ਦਾ ਆਧਿਆਪਕ ਜਥੇਬੰਦੀਆਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਵਲੋਂ ਤਿੱਖਾ ਵਿਰੋਧ ਕੀਤਾ ਗਿਆ ਸੀ।ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦੇਣ ਵਾਲੇ ਅਧਿਆਪਕ ਸ਼ਰਾਬ ਦੀ ਰਾਖੀ ਕਿਉਂ ਕਰਨ।

ਗੁਰਦਾਸਪੁਰ 'ਚ ਸ਼ਰਾਬ ਫੈਕਟਰੀਆਂ ਦੀ ਨਿਗਰਾਨੀ ਲਈ ਅਧਿਆਪਕ ਦੀਆਂ ਡਿਊਟੀਆਂ 'ਤੇ ਵਿਵਾਦ ਭਖ ਗਿਆ ਹੈ। ਓਧਰ ਡੈਮੋਕਰੇਟਿਕ ਟੀਚਰਜ਼ ਫਰੰਟ ਨੇ ਸਰਕਾਰ ਦੇ ਇਸ ਕੰਮ ਨੂੰ ਸ਼ਰਮਨਾਕ ਕਾਰਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੇ ਰੁਤਬੇ ਅਤੇ ਮਾਨ ਸਨਮਾਣ ਨੂੰ ਢਾਹ ਲਗਾਉਣ ਦੀ ਸਾਜਿਸ਼ ਕਰਾਰ ਦਿੱਤਾ ਹੈ। ਡੀਟੀਐਫ ਇਹਨਾਂ ਡਿਊਟੀਆ ਉਤੇ ਫੌਰੀ ਰੋਕ ਲਗਾਉਣ ਦੀ ਮੰਗ ਕਰ ਰਿਹਾ ਹੈ।
-PTCNews

adv-img
adv-img