ਗੁਰਦਾਸਪੁਰ ਸਰਹੱਦ ਤੋਂ BSF ਨੇ 22 ਪੈਕਟ ਹੈਰੋਇਨਅਤੇ ਹਥਿਆਰ ਕੀਤੇ ਬਰਾਮਦ

Gurdaspur border BSF 22 packet heroin And Weapons recovered
ਗੁਰਦਾਸਪੁਰ ਸਰਹੱਦ ਤੋਂ BSF ਨੇ 22 ਪੈਕਟ ਹੈਰੋਇਨਅਤੇ ਹਥਿਆਰ ਕੀਤੇ ਬਰਾਮਦ

ਗੁਰਦਾਸਪੁਰ ਸਰਹੱਦ ਤੋਂ BSF ਨੇ 22 ਪੈਕਟ ਹੈਰੋਇਨਅਤੇ ਹਥਿਆਰ ਕੀਤੇ ਬਰਾਮਦ:ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਲੱਗਦੀ ਹਿੰਦ-ਪਾਕਿ ਸਰਹੱਦ ‘ਤੇ ਚੌਤਰਾ ਪੋਸਤ ‘ਤੇ ਤਾਇਨਾਤ ਬੀ.ਐੱਸ.ਐੱਫ. ਦੀ 58 ਬਟਾਲੀਅਨ ਵਲੋਂ ਅੱਜ ਸਵੇਰੇ ਵੱਡੀ ਮਾਤਰਾ ‘ਚ ਹੈਰੋਇਨ ਫੜਨ ‘ਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਦੀ ਗਿਣਤੀ 22 ਪੈਕਟ ਬਣਦੀ ਹੈ। ਕੌਮਾਂਤਰੀ ਬਾਜ਼ਾਰ ਵਿੱਚ ਇਸ ਹੈਰੋਇਨ ਦੀ ਕੀਮਤ 1 ਕਰੋੜ 12.5 ਲੱਖਰੁਪਏ ਦੱਸੀ ਗਈ ਹੈ। ਇਸ ਤੋਂ ਇਲਾਵਾ ਹਥਿਆਰ ਵੀ ਬਰਾਮਦ ਕੀਤੇ ਗਏ ਹਨ।

Gurdaspur border BSF 22 packet heroin And Weapons recovered
ਗੁਰਦਾਸਪੁਰ ਸਰਹੱਦ ਤੋਂ BSF ਨੇ 22 ਪੈਕਟ ਹੈਰੋਇਨਅਤੇ ਹਥਿਆਰ ਕੀਤੇ ਬਰਾਮਦ

ਮਿਲੀ ਜਾਣਕਾਰੀ ਮੁਤਾਬਿਕ ਇਹ ਹੈਰੋਇਨ ਪਾਕਿਸਤਾਨ ਵਲੋਂ ਸੁੱਟੀ ਗਈ ਸੀ। ਗੁਰਦਾਸਪੁਰ ਪੁਲਿਸ ਮੁਤਾਬਿਕ ਅੱਜ ਸਵੇਰੇ ਸੀਮਾ ਸੁਰੱਖਿਆ ਬਲ ਦੀ 58 ਬਟਾਲੀਅਨ ਦੇ ਜਵਾਨ ਚੌਂਤਰਾ ਪੋਸਟ ‘ਤੇ ਡਿਊਟੀ ਦੇ ਰਹੇ ਸਨ ਤਾਂ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਨੇੜੇ ਹਲਚਲ ਹੁੰਦੀ ਦਿਖਾਈ ਦਿੱਤੀ। ਜਿਸ ਤੋਂ ਬਾਅਦ ਜਵਾਨਾਂ ਨੇ ਫਾਇਰਿੰਗ ਕੀਤੀ ਪਰ ਤਸਕਰ ਪਾਕਿਸਤਾਨ ਵਾਲੇ ਪਾਸੇ ਭੱਜਣ ‘ਚ ਸਫਲ ਹੋ ਗਏ।

Gurdaspur border BSF 22 packet heroin And Weapons recovered
ਗੁਰਦਾਸਪੁਰ ਸਰਹੱਦ ਤੋਂ BSF ਨੇ 22 ਪੈਕਟ ਹੈਰੋਇਨਅਤੇ ਹਥਿਆਰ ਕੀਤੇ ਬਰਾਮਦ

ਇਸ ਮਗਰੋਂ ਜਦੋਂ ਬੀਐਸਐਫ ਜਵਾਨਾਂ ਨੇ ਕੰਡਿਆਲੀ ਤਾਰ ਨੇੜੇ ਜਾਂਚ ਪੜਤਾਲ ਕੀਤੀ ਤਾਂ ਉੱਥੋਂ ਬੀਐੱਸਐੱਫ ਦੇ ਜਵਾਨਾਂ ਨੇ 22.5 ਪੈਕੇਟ ਹੈਰੋਇਨ, 90 ਜ਼ਿੰਦਾ ਕਾਰਤੂਸ ਤੇ ਦੋ ਚਾਈਨਾ ਮੇਡ ਪਿਸਟਲਾਂ, 2 ਮੋਬਾਈਲ ਤੇ ਸਮੱਗਲਰਾਂ ਵੱਲੋਂ ਪਾਈਆਂ ਗਈਆਂ ਜੁੱਤੀਆਂ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।ਫਿਲਹਾਲ ਜਵਾਨਾਂ ਵਲੋਂ ਇਲਾਕੇ ‘ਚ ਸਰਚ ਮੁਹਿੰਮ ਚਲਾਈ ਜਾ ਰਹੀ ਹੈ।
-PTCNews