ਰੋਜ਼ੀ ਰੋਟੀ ਕਮਾਉਣ ਲਈ ਗੁਰਦਾਸਪੁਰ ਤੋਂ ਸਾਊਦੀ ਅਰਬ ਗਏ ਨੌਜਵਾਨ ਨੇ ਲਗਾਈ ਮਦਦ ਦੀ ਗੁਹਾਰ, ਨਿਕਲਿਆ ਇਹ ਨਤੀਜਾ 

gurdaspur boy saudi arabia

ਰੋਜ਼ੀ ਰੋਟੀ ਕਮਾਉਣ ਲਈ ਗੁਰਦਾਸਪੁਰ ਤੋਂ ਸਾਊਦੀ ਅਰਬ ਗਏ ਨੌਜਵਾਨ ਨੇ ਲਗਾਈ ਮਦਦ ਦੀ ਗੁਹਾਰ, ਨਿਕਲਿਆ ਇਹ ਨਤੀਜਾ

ਪਿਛਲੇ ਇੱਕ ਸਾਲ ਤੋਂ ਰੋਜ਼ੀ ਰੋਟੀ ਕਮਾਉਣ ਲਈ ਗੁਰਦਾਸਪੁਰ ਦਾ ਕਮਲ ਮਨਜਿੰਦਰ ਸਿੰਘ ਸਾਊਦੀ ਅਰਬ ਗਿਆ ਸੀ ਜੋ ਕਿ ਪਿਛਲੇ ਇਕ ਮਹੀਨੇ ਤੋਂ ਸਾਊਦੀ ਅਰਬ ਦੀ ਜੇਲ ਵਿਚ ਬੰਦ ਸੀ। ਜੇਲ੍ਹ ਵਿੱਚੋਂ ਮਨਜਿੰਦਰ ਨੇ ਆਪਣੇ ਪਰਿਵਾਰ ਨੂੰ ਇੱਕ ਵੀਡੀਓ ਭੇਜੀ ਸੀ, ਜਿਸ ‘ਚ ਉਸ ਵੱਲੋਂ ਮਦਦ ਦੀ ਗੁਹਾਰ ਲਗਾਈ ਗਈ ਸੀ।

ਇਸ ਵੀਡੀਓ ਨੂੰ ਪੀਟੀਸੀ ਨਿਊਜ਼ ਵੱਲੋਂ ਪ੍ਰਮੁੱਖਤਾ ਨਾਲ ਦਿਖਾਇਆ ਗਿਆ ਸੀ।  ਜਿਸ ਨੂੰ ਪਟਚ ਨeਾਸ ਤੇ ਪ੍ਰਮੁਖਤਾ ਨਾਲ ਦਿਖਯਾ ਗਯਾ ਸੀ ਜਿਸ ਦਾ ਨਤੀਜਾ ਹੈ ਕਿ ਅੱਜ ਮਨਜਿੰਦਰ ਆਪਣੇ ਪਰਿਵਾਰ ਵਿਚ ਹੈ। ਮਨਜਿੰਦਰ ਦੇ ਪਰਿਵਾਰ ਵਾਲਿਆਂ ਵੱਲੋਂ ਪੀਟੀਸੀ ਨਿਊਜ਼ ਦਾ ਦਿਲੋਂ ਧੰਨਵਾਦ ਕੀਤਾ ਗਿਆ ਹੈ।

ਦੱਸ ਦੇਈਏ ਕਿ ਮਨਜਿੰਦਰ ਇੱਕ ਸਾਲ ਪਹਿਲਾਂ ਗੁਰਦਾਸਪੁਰ ਦੇ ਹੀ ਇੱਕ ਏਜੰਟ ਵੱਲੋਂ ਸਾਊਦੀ ਅਰਬ ਗਿਆ ਸੀ ਪਰ ਉਥੇ ਪਹੁੰਚਣ ਤੋਂ ਬਾਅਦ ਉਸਦੀ ਹਾਲਤ ਕਾਫੀ ਬੁਰੀ ਹੋ ਗਈ ਸੀ। ਜਦੋਂ ਮਨਜਿੰਦਰ ਨੇ ਮਾਲਕ ਤੋਂ ਆਪਣੀ ਤਨਖਾਹ ਦੀ ਮੰਗ ਕੀਤੀ ਤਾਂ ਉਸ ‘ਤੇ ਚੋਰੀ ਦਾ  ਇਲਜ਼ਾਮ ਲਗਾ ਕੇ ਉਸਨੂਮ ਜੇਲ ਭਿਜਵਾਇਆ ਗਿਆ।

ਇਸ ਸੰਬੰਧ ਵਿੱਚ ਮਨਜਿੰਦਰ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਸੀ, ਜੋ ਪੀਟੀਸੀ ਨਿਊਜ਼ ‘ਤੇ ਪ੍ਰਮੁੱਖਤਾ ਨਾਲ ਚਲਾਈ ਗਈ ਸੀ।

ਇਸ ਸੰਬੰਧ ‘ਚ ਗੱਲਬਾਤ ਕਰਦਿਆਂ ਪੀੜਤ ਨੇ ਕਿਹਾ ਕਿ  ਮੈਂ ਤਾਂ ਇੱਥੋਂ ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਪਰ ਏਜੰਟ ਨੇ ਮੇਰੇ ਨਾਲ ਬਹੁਤ ਗਲਤ ਕੀਤਾ।

ਜਦੋਂ ਮੈੰ ਉਥੇ ਤਨਖਾਹ ਦੀ ਮੰਗ ਕੀਤੀ ਤਾਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਗਾ ਕੇ ਜੇਲ ਭਿਜਵਾ ਦਿੱਤਾ ਗਿਆ, ਜਿੱਥੇ ਉਸਨੂੰ ਹੋਰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।

—PTC News