ਹੋਰ ਖਬਰਾਂ

ਹੁਣ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਵਿਚ ਦੋ ਗਰੁੱਪਾਂ ਵਿਚਾਲੇ ਹੋਈ ਝੜਪ , ਦੋ ਕੈਦੀ ਜ਼ਖ਼ਮੀ

By Shanker Badra -- July 15, 2019 10:07 pm -- Updated:Feb 15, 2021

ਹੁਣ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਵਿਚ ਦੋ ਗਰੁੱਪਾਂ ਵਿਚਾਲੇ ਹੋਈ ਝੜਪ , ਦੋ ਕੈਦੀ ਜ਼ਖ਼ਮੀ:ਗੁਰਦਾਸਪੁਰ : ਪੰਜਾਬ ਦੀਆਂ ਕੇਂਦਰੀ ਜੇਲ੍ਹਾਂ ਇਸ ਵੇਲੇ ਸੁਰੱਖਿਅਤ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਨ੍ਹਾਂ ਜੇਲ੍ਹਾਂ ਵਿੱਚ ਇਸ ਵੇਲੇ ਸਥਿਤੀ ਅਜਿਹੀ ਬਣੀ ਹੋਈ ਹੈ ਕਿ ਕੈਦੀ ਖੁੱਲ੍ਹੇਆਮ ਲੜਾਈਆਂ ਝਗੜੇ ਕਰਦੇ ਹਨ ,ਜਿਸ ਕਰਕੇ ਕੁੱਝ ਕੈਦੀ ਡਰ ਭਰੇ ਮਾਹੌਲ ਅੰਦਰ ਆਪਣੀ ਸਜ਼ਾ ਕੱਟ ਰਹੇ ਹਨ। ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ ਖ਼ੂਨੀ ਝੜਪ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਸੀ ਕਿ ਹੁਣ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਵਿਚ ਝਗੜਾ ਹੋ ਗਿਆ ਹੈ।

Gurdaspur Central Jail two groups Between Clash ,Two prisoners injured ਹੁਣ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਵਿਚ ਦੋ ਗਰੁੱਪਾਂ ਵਿਚਾਲੇ ਹੋਈ ਝੜਪ , ਦੋ ਕੈਦੀ ਜ਼ਖ਼ਮੀ

ਜਿਥੇ ਮਾਮੂਲੀ ਗੱਲ ਨੂੰ ਲੈ ਕੇ ਬੈਰਕ 'ਚ ਬੰਦ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ ਹੈ।ਇਸ ਝਗੜੇ ਦੌਰਾਨ ਦੋ ਕੈਦੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਜੇਲ੍ਹ ਪੁਲਿਸ ਨੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਹੈ। ਇਸ ਘਟਨਾ ਤੋਂ ਬਾਅਦ ਕੇਂਦਰੀ ਜੇਲ੍ਹ ਵਿਚ ਤਣਾਅ ਬਣ ਗਿਆ ਤੇ ਜੇਲ੍ਹ ਪੁਲਿਸ ਵੀ ਹਰਕਤ ਵਿਚ ਆ ਗਈ ਹੈ।

Gurdaspur Central Jail two groups Between Clash ,Two prisoners injured ਹੁਣ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਵਿਚ ਦੋ ਗਰੁੱਪਾਂ ਵਿਚਾਲੇ ਹੋਈ ਝੜਪ , ਦੋ ਕੈਦੀ ਜ਼ਖ਼ਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ

ਇਸ ਦੌਰਾਨ ਹਸਪਤਾਲ ਵਿਚ ਦਾਖ਼ਲ ਸੰਨੀ ਵਾਸੀ ਗੋਹਤ ਪੋਕਰ ਅਤੇ ਅਵਤਾਰ ਸਿੰਘ ਵਾਸੀ ਜੋਗੀ ਚੀਮਾ ਨੇ ਦੱਸਿਆ ਕਿ ਉਹ ਜੇਲ੍ਹ ਦੀ ਬੈਰਕ ਨੰਬਰ-2 ਵਿਚ ਬੰਦ ਹਨ। ਇਸੇ ਬੈਰਕ 'ਚ ਗੋਪੀ ਗੋਲੀ ਅਤੇ ਪਰਮਜੀਤ ਸਿੰਘ ਬੰਦ ਹਨ। ਜਦੋਂ ਉਹ ਦੁਪਹਿਰ ਸਮੇਂ ਖਾਣਾ ਖਾਣ ਤੋਂ ਬਾਅਦ ਆਪਣਾ ਬੈਗ ਬੈਰਕ 'ਚ ਬਣੀ ਗੀਠੀ 'ਤੇ ਰੱਖ ਰਿਹਾ ਸੀ ਤਾਂ ਗੋਪੀ ਗੋਲੀ ਤੇ ਉਸ ਦੇ ਸਾਥੀਆਂ ਨੇ ਮੈਨੂੰ ਮੇਰਾ ਬੈਗ ਨਹੀਂ ਰੱਖਣ ਦਿੱਤਾ। ਜਦੋਂ ਮੈਂ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਸਾਡੇ ਦੋਵਾਂ 'ਤੇ ਕਿਸੇ ਤਿੱਖੀ ਚੀਜ਼ ਨਾਲ ਹਮਲਾ ਕਰਕੇ ਸਾਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ।
-PTCNews

  • Share