ਹੋਰ ਖਬਰਾਂ

ਗੁਰਦਾਸਪੁਰ 'ਚ ਡਾਇਰੀਆ ਦਾ ਸਾਇਆ, 1 ਦੀ ਮੌਤ ਅਤੇ 65 ਲੋਕ ਗੰਭੀਰ ਸਥਿਤੀ 'ਚ

By Joshi -- October 24, 2018 12:06 pm

ਗੁਰਦਾਸਪੁਰ 'ਚ ਡਾਇਰੀਆ ਦਾ ਸਾਇਆ, 1 ਦੀ ਮੌਤ ਅਤੇ 65 ਲੋਕ ਗੰਭੀਰ ਸਥਿਤੀ 'ਚ, ਗੁਰਦਾਸਪੁਰ: ਪੰਜਾਬ ਦੇ ਜ਼ਿਲ੍ਹਾ ਗੁਰਦਸਪੁਰ ਵਿੱਚ ਦਿਨ ਬ ਦਿਨ ਡਾਇਰੀਆ ਦੀ ਬਿਮਾਰੀ ਅੱਗ ਵਾਂਗ ਫੈਲ ਰਹੀ ਹੈ, ਸਭ ਤੋਂ ਵੱਧ ਇਹ ਬਿਮਾਰੀ ਗੁਰਦਾਸਪੁਰ ਦੇ ਪਿੰਡ ਭੱਟੀਆਂ ਵਿੱਚ ਪਾਈ ਜਾ ਰਹੀ ਹੈ, ਜਿਥੇ ਇਸ ਬਿਮਾਰੀ ਦੇ ਕਾਰਨ 1 ਦੀ ਮੌਤ ਅਤੇ 65 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਬੀਮਾਰ ਹੋ ਗਏ ਹਨ।

ਦੱਸਿਆ ਜਾ ਰਿਹਾ ਹੈ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਘਰ ਘਰ ਜਾ ਕੇ ਮਰੀਜ਼ਾਂ ਦਾ ਨਰੀਖਣ ਅਤੇ ਵਾਟਰ ਸਪਲਾਈ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਇਸ ਬਿਮਾਰੀ ਨਾਲ ਨਜਿੱਠਿਆ ਜਾ ਸਕੇ।

ਹੋਰ ਪੜ੍ਹੋ: ਕਾਂਗਰਸ ਸਰਕਾਰ ਦਾ ਕੈਬਨਿਟ ਵਿਸਥਾਰ ਬਣਿਆ ਕੈਪਟਨ ਲਈ ਮੁਸੀਬਤ

ਡਾਇਰੀਆਂ ਫੈਲਣ ਕਾਰਨ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਹੁਕਮ ਜਾਰੀ ਕੀਤੇ ਗਏ ਹਨ ਕਿ ਕੱਲ ਨੂੰ ਯਾਨੀ ਕਿ 25 ਅਕਤੂਬਰ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਭੱਟੀਆਂ, ਜਾਗੋਵਾਲ ਬਾਂਗਰ ਤੇ ਚਿੱਬ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

—PTC News

  • Share