ਬਟਾਲਾ ਫੈਕਟਰੀ ਧਮਾਕਾ: ਪੀੜਤਾਂ ਦਾ ਹਾਲ ਜਾਣਨ ਲਈ ਪਹੁੰਚੇ ਸੰਨੀ ਦਿਓਲ

ਬਟਾਲਾ ਫੈਕਟਰੀ ਧਮਾਕਾ: ਪੀੜਤਾਂ ਦਾ ਹਾਲ ਜਾਣਨ ਲਈ ਪਹੁੰਚੇ ਸੰਨੀ ਦਿਓਲ,ਗੁਰਦਾਸਪੁਰ: ਬੀਤੇ ਦਿਨ ਬਟਾਲਾ ਦੇ ਜਲੰਧਰ ਰੋਡ ‘ਤੇ ਹੰਸਲੀ ਨਾਲੇ ਦੇ ਨਜ਼ਦੀਕ ਸਥਿਤ ਇਕ ਪਟਾਕਾ ਬਨਾਉਣ ਵਾਲੀ ਫੈਕਟਰੀ ‘ਚ ਜ਼ਬਰਦਸਤ ਧਮਾਕਾ ਹੋਇਆ। ਜਿਸ ਕਾਰਨ 23 ਲੋਕਾਂ ਦੀ ਮੌਤ ਹੋ ਗਈ ਅਤੇ 50 ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਸਥਾਨਕ, ਗੁਰਦਾਸਪੁਰ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਰਤੀ ਕਰਵਾਇਆ ਗਿਆ ਹੈ।

ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤੇ ਜ਼ਖਮੀਆਂ ਦਾ ਹਾਲ ਚਾਲ ਜਾਨਣ ਲਈ ਕਈ ਰਾਜਨੀਤਿਕ ਨੇਤਾ ਪਹੁੰਚ ਰਹੇ ਹਨ। ਜਿਸ ਦੌਰਾਨ ਅੱਜ ਜ਼ਖਮੀ ਹੋਏ ਪੀੜਤਾਂ ਦਾ ਹਾਲ-ਚਾਲ ਪੁੱਛਣ ਲਈ ਗੁਰਦਾਸਪੁਰ ਤੋਂ ਐੱਮ.ਪੀ. ਸੰਨੀ ਦਿਓਲ ਵੀ ਪਹੁੰਚੇ ਅਤੇ ਪੀੜਤਾਂ ਨਾਲ ਮੁਲਾਕਾਤ ਕੀਤੀ।

ਹੋਰ ਪੜ੍ਹੋ:ਮਹਾਰਾਸ਼ਟਰ ਦੇ ਔਰੰਗਾਬਾਦ ‘ਚ ਪਾਣੀ ਨੂੰ ਲੈ ਕੇ ਹੋਏ ਦੰਗੇ ,1 ਦੀ ਮੌਤ ਅਤੇ 30 ਜ਼ਖਮੀ

ਦੱਸਣਯੋਗ ਹੈ ਕਿ ਇਸ ਹਾਦਸੇ ‘ਚ 23 ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ ਹਨ, ਜਿਨ੍ਹਾਂ ਦਾ ਇਲਾਜ ਅੰਮ੍ਰਿਤਸਰ ਵਿਖੇ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਇਨਾਂ ਜ਼ਬਰਦਸਤ ਸੀ ਕਿ ਲਾਸ਼ਾਂ ਕਈ ਮੀਟਰ ਦੂਰ ਜਾ ਕੇ ਸੜਕ ਤੇ ਨਾਲੇ ‘ਚ ਡਿੱਗੀਆਂ। ਇਸ ਧਮਾਕੇ ਨਾਲ 500 ਮੀਟਰ ਤੱਕ ਦਾ ਇਲਾਕਾ ਦਹਿਲ ਗਿਆ।

ਇਸ ਧਮਾਕੇ ਨੇ ਦਰਜਨਾਂ ਪਰਿਵਾਰ ਉਜਾੜ ਕੇ ਰੱਖ ਦਿੱਤੇ। ਧਮਾਕੇ ਨੇ ਅਜਿਹੀ ਤਬਾਹੀ ਮਚਾਈ ਕਿ ਫੈਕਟਰੀ ਦੇ ਅੰਦਰ ਕੰਮ ਕਰਨ ਵਾਲੇ ਕਈ ਮਜ਼ਦੂਰਾਂ ਦੇ ਚਿੱਥੜੇ ਉੱਡ ਗਏ ਅਤੇ ਕਈਆਂ ਦੀਆਂ ਲਾਸ਼ਾਂ ਫੈਕਟਰੀ ਤੋਂ ਬਾਹਰ ਆ ਡਿੱਗੀਆਂ।

-PTC News