Advertisment

ਦਾਜ ਦੇ ਲਾਲਚ ਅਤੇ ਗਰਭਪਾਤ ਕਰਵਾਉਣ ਲਈ ਗਰਭਵਤੀ ਵਿਆਹੁਤਾ ਨੂੰ ਦਿੱਤਾ ਜ਼ਹਿਰ ,ਹੋਈ ਮੌਤ

author-image
Shanker Badra
Updated On
New Update
ਦਾਜ ਦੇ ਲਾਲਚ ਅਤੇ ਗਰਭਪਾਤ ਕਰਵਾਉਣ ਲਈ ਗਰਭਵਤੀ ਵਿਆਹੁਤਾ ਨੂੰ ਦਿੱਤਾ ਜ਼ਹਿਰ ,ਹੋਈ ਮੌਤ
Advertisment
ਦਾਜ ਦੇ ਲਾਲਚ ਅਤੇ ਗਰਭਪਾਤ ਕਰਵਾਉਣ ਲਈ ਗਰਭਵਤੀ ਵਿਆਹੁਤਾ ਨੂੰ ਦਿੱਤਾ ਜ਼ਹਿਰ ,ਹੋਈ ਮੌਤ:ਗੁਰਦਾਸਪੁਰ : ਇਕ ਪਾਸੇ ਜਿੱਥੇ ਪੰਜਾਬ ਦਾ ਅੰਨਦਾਤਾ ਕਰਜ਼ੇ ਦੀ ਬਲੀ ਚੜ੍ਹ ਰਿਹਾ ਹੈ ਤੇ ਦੂਜੇ ਪਾਸੇ ਦਾਜ ਦੇ ਲੋਬੀਆਂ ਤੋਂ ਤੰਗ ਆ ਕੇ ਮੁਟਿਆਰਾਂ ਦਾਜ ਦੀ ਬਲੀ ਚੜ੍ਹ ਰਹੀਆਂ ਹਨ। ਪੰਜਾਬ ਜਿਸ ਦੀਆਂ ਕਦੇ ਸਿਫਤਾਂ ਹੁੰਦੀਆਂ ਸਨ ਪਰ ਅੱਜ ਇਸ ਪੰਜਾਬ ਵਿਚ ਅਜਿਹੀਆਂ ਬੁਰਾਈਆਂ ਪ੍ਰਚਲਿਤ ਹੋ ਗਈਆਂ ਹਨ, ਜਿਨ੍ਹਾਂ ਨੇ ਦੁਨੀਆਂ ਵਿਚ ਸਾਡਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਹੈ। ਇਨ੍ਹਾਂ ਵਿਚੋਂ ਹੀ ਇਕ ਰੀਤ ਦਾਜ ਪ੍ਰਥਾ ਦੀ ਹੈ, ਜੋ ਕਿ ਵਿਆਹ ਸਮੇਂ ਕੁੜੀ ਦੇ ਮਾਂ-ਬਾਪ ਉਸ ਨੂੰ ਦਿੰਦੇ ਹਨ। ਭਾਵੇਂ ਪ੍ਰਾਚੀਨ ਸਮੇਂ ਵਿਚ ਇਹ ਪ੍ਰਥਾ ਇਕ ਚੰਗੇ ਉਦੇਸ਼ ਨਾਲ ਸ਼ੁਰੂ ਹੋਈ ਸੀ ਪਰ ਅੱਜ ਇਸ ਨੇ ਬਹੁਤ ਹੀ ਭਿਆਨਕ ਰੂਪ ਧਾਰ ਲਿਆ ਹੈ। Gurdaspur Hardhochanni Road pregnant married Woman Poison ਦਾਜ ਦੇ ਲਾਲਚ ਅਤੇ ਗਰਭਪਾਤ ਕਰਵਾਉਣ ਲਈ ਗਰਭਵਤੀ ਵਿਆਹੁਤਾ ਨੂੰ ਦਿੱਤਾ ਜ਼ਹਿਰ ,ਹੋਈ ਮੌਤ ਗੁਰਦਾਸਪੁਰ ਦੇ ਹਰਦੋਛੰਨੀ ਰੋਡ 'ਤੇ ਇੱਕ ਵਿਆਹੁਤਾ ਨੂੰ ਦਾਜ ਦੇ ਲਾਲਚ ਅਤੇ ਗਰਭਪਾਤ ਕਰਵਾਉਣ ਲਈ ਦਿੱਤੀ ਗਈ ਜ਼ਹਿਰ ਦੇ ਦਿੱਤਾ ,ਜਿਸ ਕਾਰਨ ਉਸਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਗਰਭਵਤੀ ਵਿਆਹੁਤਾ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਹੋਇਆ ਸੀ।ਇਸ ਸਬੰਧੀ ਮ੍ਰਿਤਕ ਲੜਕੀ ਦੀ ਮਾਤਾ ਸਰਬਜੀਤ ਕੌਰ ਪਤਨੀ ਗੁਰਦੇਵ ਸਿੰਘ ਵਾਸੀ ਪਿੰਡ ਸੀਰਕੀਆਂ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਨੇ ਬਹੁਤ ਮੁਸ਼ਕਲ ਨਾਲ ਪੈਸਿਆਂ ਦਾ ਪ੍ਰਬੰਧ ਕਰ ਕੇ 18 ਜਨਵਰੀ 2018 ਨੂੰ ਆਪਣੀ ਪੁੱਤਰੀ ਸਿਮਰਨਜੀਤ ਕੌਰ ਦਾ ਵਿਆਹ ਗੁਰਦਾਸਪੁਰ ਦੇ ਹਰਦੋਛੰਨੀ ਰੋਡ ਦੇ ਵਸਨੀਕ ਰਜਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਨਾਲ ਕੀਤਾ ਸੀ। ਉਸ ਨੇ ਬਹੁਤ ਔਖੀ ਹੋ ਕੇ ਧੀ ਨੂੰ ਜ਼ਰੂਰੀ ਸਾਮਾਨ ਦਿੱਤਾ ਸੀ ਪਰ ਇਸ ਦੇ ਬਾਵਜੂਦ ਉਸ ਦੀ ਲੜਕੀ ਦਾ ਸਹੁਰਾ ਪਰਿਵਾਰ ਉਸ ਕੋਲੋਂ ਹੋਰ ਦਾਜ ਦੀ ਮੰਗ ਕਰਨ ਲੱਗ ਪਿਆ ਅਤੇ ਬੁਲਟ ਮੋਟਰਸਾਈਕਲ ਦੀ ਮੰਗ ਕਰ ਕੇ ਉਸ ਨੂੰ ਬੇਹੱਦ ਪ੍ਰੇਸ਼ਾਨ ਕਰਨ ਲੱਗ ਪਿਆ। Gurdaspur Hardhochanni Road pregnant married Woman Poison ਦਾਜ ਦੇ ਲਾਲਚ ਅਤੇ ਗਰਭਪਾਤ ਕਰਵਾਉਣ ਲਈ ਗਰਭਵਤੀ ਵਿਆਹੁਤਾ ਨੂੰ ਦਿੱਤਾ ਜ਼ਹਿਰ ,ਹੋਈ ਮੌਤ ਮ੍ਰਿਤਕ ਲੜਕੀ ਦੀ ਮਾਂ ਨੇ ਦੋਸ਼ ਲਾਏ ਹਨ ਕਿ ਜਦੋਂ ਉਸ ਦੀ ਪੁੱਤਰੀ ਸਿਮਰਨਜੀਤ ਕੌਰ ਕਰੀਬ 6 ਮਹੀਨਿਆਂ ਦੀ ਗਰਭਵਤੀ ਹੋਈ ਤਾਂ ਉਸ ਦੀ ਸੱਸ ਨੇ ਉਸ ਦਾ ਟੈਸਟ ਕਰਵਾ ਕੇ ਪਤਾ ਲਗਵਾ ਲਿਆ ਕਿ ਉਸ ਦੇ ਪੇਟ ਵਿਚ ਲੜਕੀ ਪਲ ਰਹੀ ਹੈ। ਇਸ ਕਾਰਣ ਉਸ ਦਾ ਗਰਭਪਾਤ ਕਰਵਾਉਣ ਲਈ ਸੱਸ ਨੇ ਉਸ ਨੂੰ ਰੋਟੀ ਵਿਚ ਕੋਈ ਜ਼ਹਿਰੀਲੀ ਚੀਜ਼ ਖਵਾ ਦਿੱਤੀ। ਇਸ ਦਵਾਈ ਕਾਰਣ ਸਿਮਰਨ ਦੀ ਹਾਲਤ ਵਿਗੜ ਗਈ, ਜਿਸ ਨੂੰ ਪਹਿਲਾਂ ਗੁਰਦਾਸਪੁਰ ਦੇ ਇਕ ਹਸਪਤਾਲ 'ਚ ਰੱਖਿਆ ਗਿਆ ਅਤੇ ਬਾਅਦ 'ਚ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਪਰ ਸਿਹਤ 'ਚ ਸੁਧਾਰ ਨਾ ਹੋਣ ਕਾਰਣ ਡਾਕਟਰਾਂ ਨੇ ਉਸ ਨੂੰ ਇਕ ਹੋਰ ਪ੍ਰਾਈਵੇਟ ਹਸਪਤਾਲ ਰੈਫਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਜ਼ਹਿਰ ਕਾਰਣ ਉਸ ਦੀ ਲੜਕੀ ਦੀਆਂ ਕਿਡਨੀਆਂ ਖਰਾਬ ਹੋ ਗਈਆਂ ਸਨ, ਜਿਸ ਕਾਰਣ ਕਰੀਬ 4 ਮਹੀਨਿਆਂ ਤੋਂ ਉਸ ਦੀ ਹਾਲਤ ਕਾਫੀ ਵਿਗੜਦੀ ਗਈ। Gurdaspur Hardhochanni Road pregnant married Woman Poison ਦਾਜ ਦੇ ਲਾਲਚ ਅਤੇ ਗਰਭਪਾਤ ਕਰਵਾਉਣ ਲਈ ਗਰਭਵਤੀ ਵਿਆਹੁਤਾ ਨੂੰ ਦਿੱਤਾ ਜ਼ਹਿਰ ,ਹੋਈ ਮੌਤ ਜਿਸ ਤੋਂ ਬਾਅਦ ਸਿਮਰਨ ਅਤੇ ਉਸ ਦੀ ਮਾਂ ਨੇ 19 ਜੂਨ ਨੂੰ ਵੂਮੈਨ ਸੈੱਲ ਗੁਰਦਾਸਪੁਰ ਕੋਲ ਸ਼ਿਕਾਇਤ ਦਰਜ ਕਾਰਵਾਈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਕਿ 9 ਜੁਲਾਈ ਨੂੰ ਸਿਮਰਨ ਦੀ ਸਿਹਤ ਜ਼ਿਆਦਾ ਖਰਾਬ ਹੋਣ ਕਾਰਣ ਉਸ ਦੀ ਮੌਤ ਹੋ ਗਈ। ਹੁਣ ਪੁਲਿਸ ਨੇ ਉਸ ਦੇ ਪਤੀ ਰਜਿੰਦਰ ਸਿੰਘ, ਸੱਸ ਹਰਜੀਤ ਕੌਰ ਅਤੇ ਸਹੁਰਾ ਦਲਜੀਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment