Thu, Apr 25, 2024
Whatsapp

ਗੁਰਦਾਸਪੁਰ 'ਚ ਬੱਸ ਪਲਟਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ, 8 ਜ਼ਖ਼ਮੀ

Written by  Shanker Badra -- September 05th 2018 01:33 PM -- Updated: September 05th 2018 01:34 PM
ਗੁਰਦਾਸਪੁਰ 'ਚ ਬੱਸ ਪਲਟਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ, 8 ਜ਼ਖ਼ਮੀ

ਗੁਰਦਾਸਪੁਰ 'ਚ ਬੱਸ ਪਲਟਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ, 8 ਜ਼ਖ਼ਮੀ

ਗੁਰਦਾਸਪੁਰ 'ਚ ਬੱਸ ਪਲਟਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ, 8 ਜ਼ਖ਼ਮੀ:ਗੁਰਦਾਸਪੁਰ ਦੇ ਨਜ਼ਦੀਕ ਬੱਬਰੀ ਬਾਈਪਾਸ ਦੇ ਚੌਕ 'ਚ ਬੀਤੀ ਰਾਤ ਇੱਕ ਬੱਸ ਪਲਟਣ ਦੀ ਖ਼ਬਰ ਮਿਲੀ ਹੈ।ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 8 ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਜੰਮੂ ਤੋਂ ਅੰਮ੍ਰਿਤਸਰ ਜਾ ਰਹੀ ਇੱਕ ਬੱਸ ਜਦੋਂ ਗੁਰਦਾਸਪੁਰ ਬਾਈਪਾਸ 'ਤੇ ਪਹੁੰਚੀ ਤਾਂ ਬੱਸ ਦਾ ਅਚਾਨਕ ਸੰਤੁਲਨ ਵਿਗੜ ਗਿਆ ,ਜਿਸ ਕਾਰਨ ਬੱਸ ਪਲਟ ਗਈ। ਇਸ ਹਾਦਸੇ ਦੌਰਾਨ ਬੱਸ 'ਚ ਸਵਾਰ ਧੀਰਜ ਕੁਮਾਰ ਵਾਸੀ ਬਿਹਾਰ ਦੀ ਮੌਕੇ 'ਤੇ ਮੌਤ ਹੀ ਹੋ ਗਈ, ਜਦਕਿ ਬੱਸ 'ਚ ਸਵਾਰ ਹੋਰ 8 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। -PTCNews


Top News view more...

Latest News view more...