Fri, Apr 26, 2024
Whatsapp

ਗੁਰਦਾਸਪੁਰ :ਨਾਬਾਲਗ ਲੜਕੀ ਦਾ ਮੋਬਾਈਲ ਚਾਰਜਰ ਦੀ ਤਾਰ ਨਾਲ ਗਲਾ ਘੁੱਟ ਕੇ ਕੀਤੀ ਹੱਤਿਆ

Written by  Shanker Badra -- August 06th 2018 04:47 PM
ਗੁਰਦਾਸਪੁਰ :ਨਾਬਾਲਗ ਲੜਕੀ ਦਾ ਮੋਬਾਈਲ ਚਾਰਜਰ ਦੀ ਤਾਰ ਨਾਲ ਗਲਾ ਘੁੱਟ ਕੇ ਕੀਤੀ ਹੱਤਿਆ

ਗੁਰਦਾਸਪੁਰ :ਨਾਬਾਲਗ ਲੜਕੀ ਦਾ ਮੋਬਾਈਲ ਚਾਰਜਰ ਦੀ ਤਾਰ ਨਾਲ ਗਲਾ ਘੁੱਟ ਕੇ ਕੀਤੀ ਹੱਤਿਆ

ਗੁਰਦਾਸਪੁਰ :ਨਾਬਾਲਗ ਲੜਕੀ ਦਾ ਮੋਬਾਈਲ ਚਾਰਜਰ ਦੀ ਤਾਰ ਨਾਲ ਗਲਾ ਘੁੱਟ ਕੇ ਕੀਤੀ ਹੱਤਿਆ:ਗੁਰਦਾਸਪੁਰ ਦੇ ਪਿੰਡ ਜੋਗੋਵਾਲ ਜੱਟਾਂ ਵਿਖੇ 8 ਸਾਲਾ ਨਾਬਾਲਗ ਲੜਕੀ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸਿਆ ਜਾਂਦਾ ਹੈ ਕਿ ਪਿੰਡ ਦਾ ਇੱਕ ਨਬਾਲਗ ਮੁੰਡਾ ਲੜਕੀ ਨੂੰ ਆਪਣੇ ਨਾਲ ਇੱਕ ਮਕਾਨ 'ਚ ਲੈ ਗਿਆ,ਜਿੱਥੇ ਉਸ ਨੇ ਲੜਕੀ ਦੇ ਪੈਰ ਬੰਨ੍ਹ ਕੇ ਮੋਬਾਈਲ ਚਾਰਜਰ ਦੀ ਤਾਰ ਨਾਲ ਉਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਸਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਜਬਰ-ਜ਼ਨਾਹ ਦਾ ਮਾਮਲਾ ਲੱਗ ਰਿਹਾ ਹੈ,ਜਿਸ ਬਾਰੇ ਪੋਸਟਮਾਰਟ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ। -PTCNews


Top News view more...

Latest News view more...