Fri, Apr 19, 2024
Whatsapp

ਗੁਰਦਾਸਪੁਰ 'ਚ ਸੰਨੀ ਦਿਓਲ ਨੇ ਸੁਨੀਲ ਜਾਖੜ ਦੀ ਲਵਾਈ ਗੋਡਣੀ , ਵੱਡੇ ਫ਼ਰਕ ਨਾਲ ਜੇਤੂ

Written by  Shanker Badra -- May 23rd 2019 03:53 PM -- Updated: May 23rd 2019 05:56 PM
ਗੁਰਦਾਸਪੁਰ 'ਚ ਸੰਨੀ ਦਿਓਲ ਨੇ ਸੁਨੀਲ ਜਾਖੜ ਦੀ ਲਵਾਈ ਗੋਡਣੀ , ਵੱਡੇ ਫ਼ਰਕ ਨਾਲ ਜੇਤੂ

ਗੁਰਦਾਸਪੁਰ 'ਚ ਸੰਨੀ ਦਿਓਲ ਨੇ ਸੁਨੀਲ ਜਾਖੜ ਦੀ ਲਵਾਈ ਗੋਡਣੀ , ਵੱਡੇ ਫ਼ਰਕ ਨਾਲ ਜੇਤੂ

ਗੁਰਦਾਸਪੁਰ 'ਚ ਸੰਨੀ ਦਿਓਲ ਨੇ ਸੁਨੀਲ ਜਾਖੜ ਦੀ ਲਵਾਈ ਗੋਡਣੀ , ਵੱਡੇ ਫ਼ਰਕ ਨਾਲ ਜੇਤੂ:ਗੁਰਦਾਸਪੁਰ : ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਪੂਰਾ ਦੇਸ਼ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ।ਇਸ ਨੂੰ ਲੈ ਕੇ ਵੀਰਵਾਰ 23 ਮਈ ਦਾ ਦਿਨ ਪੰਜਾਬ ਅਤੇ ਦੇਸ਼ ਦੀ ਸਿਆਸਤ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।ਜਿਸ ਕਰਕੇ ਪੰਜਾਬ ਦੇ 278 ਉਮੀਦਵਾਰਾਂ ਦੀ ਕਿਸਮਤ ਦਾ ਪਿਟਾਰਾ ਅੱਜ ਖੁੱਲ੍ਹ ਗਿਆ ਹੈ ਅਤੇ ਨਤੀਜੇ ਲਗਾਤਾਰ ਸਾਹਮਣੇ ਆ ਰਹੇ ਹਨ। [caption id="attachment_299300" align="aligncenter" width="300"]Gurdaspur Lok Sabha constituency Sunny Deol Wins ਗੁਰਦਾਸਪੁਰ 'ਚ ਸੰਨੀ ਦਿਓਲ ਨੇ ਸੁਨੀਲ ਜਾਖੜ ਦੀ ਲਵਾਈ ਗੋਡਣੀ , ਵੱਡੇ ਫ਼ਰਕ ਨਾਲ ਜੇਤੂ[/caption] ਲੋਕ ਸਭਾ ਸੀਟ ਗੁਰਦਾਸਪੁਰ ਤੋਂ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਸੁਨੀਲ ਜਾਖੜ ਦੀ ਗੋਡਣੀ ਲਗਵਾ ਦਿੱਤੀ ਹੈ।ਇਸ ਦੌਰਾਨ ਅਦਾਕਾਰ ਸੰਨੀ ਦਿਓਲ ਨੂੰ  550766  ,ਸੁਨੀਲ ਜਾਖੜ ਨੂੰ 473659 ਵੋਟਾਂ ਮਿਲੀਆਂ ਹਨ।ਲੋਕ ਸਭਾ ਸੀਟ ਗੁਰਦਾਸਪੁਰ ਤੋਂ ਸੰਨੀ ਦਿਓਲ 77107ਵੋਟਾਂ ਦੀ ਵੱਡੀ ਲੀਡ ਨਾਲ ਜਿੱਤੇ ਹਨ। [caption id="attachment_299298" align="aligncenter" width="300"]Gurdaspur Lok Sabha constituency Sunny Deol Wins ਗੁਰਦਾਸਪੁਰ 'ਚ ਸੰਨੀ ਦਿਓਲ ਨੇ ਸੁਨੀਲ ਜਾਖੜ ਦੀ ਲਵਾਈ ਗੋਡਣੀ , ਵੱਡੇ ਫ਼ਰਕ ਨਾਲ ਜੇਤੂ[/caption] ਦੱਸ ਦੇਈਏ ਕਿ ਇਸ ਸੀਟ ਤੋਂ ਮਰਹੁਮ ਬਾਲੀਵੁੱਡ ਅਦਾਕਾਰ ਅਤੇ ਭਾਜਪਾ ਦੇ ਸੰਸਦ ਮੈਂਬਰ ਵਿਨੋਦ ਖੰਨਾ ਲਗਾਤਾਰ ਚਾਰ ਵਾਰ ਸੰਸਦ ਮੈਂਬਰ ਰਹਿ ਚੁੱਕੇ ਸਨ। ਅਪ੍ਰੈਲ 2017 ਚ ਕੈਂਸਰ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।ਖੰਨਾ ਦੇ ਦੇਹਾਂਤ ਮਗਰੋਂ ਅਕਤੂਬਰ 2017 ਚ ਹੋਈਆਂ ਜ਼ਿਮਣੀ ਚੋਣਾਂ ਚ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ 1.92 ਲੱਖ ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ ਸਨ।ਇਸ ਵਾਰ ਫ਼ਿਰ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਸੰਸਦ ਮੈਂਬਰ ਬਣ ਗਏ ਹਨ। [caption id="attachment_299299" align="aligncenter" width="300"]Gurdaspur Lok Sabha constituency Sunny Deol Wins ਗੁਰਦਾਸਪੁਰ 'ਚ ਸੰਨੀ ਦਿਓਲ ਨੇ ਸੁਨੀਲ ਜਾਖੜ ਦੀ ਲਵਾਈ ਗੋਡਣੀ , ਵੱਡੇ ਫ਼ਰਕ ਨਾਲ ਜੇਤੂ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ : ਰਾਜੇ ਲਈ ਮੁੱਛ ਦਾ ਸਵਾਲ ਬਣੀ ਪਟਿਆਲਾ ਸੀਟ ‘ਤੇ ਰਾਣੀ ਨੇ ਕਰਾਈ -ਕਰਾਈ ਬੱਲੇ -ਬੱਲੇ ਜ਼ਿਕਰਯੋਗ ਹੈ ਕਿ ਦੇਸ਼ ‘ਚ 543 ਲੋਕ ਸਭਾ ਸੀਟਾਂ ‘ਤੇ 11 ਅਪ੍ਰੈਲ ਤੋਂ 7 ਪੜਾਅ ‘ਚ ਵੋਟਿੰਗ ਸ਼ੁਰੂ ਹੋਈ ਸੀ, ਜੋ ਪਿਛਲੇ ਦਿਨ 19 ਮਈ ਨੂੰ ਖਤਮ ਹੋਈ ਹੈ।ਜਿਸ ਦੇ ਨਤੀਜੇ ਲੱਗਭਗ ਸਾਰੀਆਂ ਸੀਟਾਂ 'ਤੇ ਸਾਹਮਣੇ ਆ ਚੁੱਕੇ ਹਨ।ਜਿਸ ਤੋਂ ਬਾਅਦ ਸਾਫ਼ ਹੋ ਗਿਆ ਕਿ ਕੇਂਦਰ ਵਿੱਚ ਫ਼ਿਰ ਮੋਦੀ ਦੀ ਸਰਕਾਰ ਬਣ ਗਈ ਹੈ। -PTCNews


Top News view more...

Latest News view more...