ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਹੋਈ ਮੁਸਤੈਦ, ਹੈਰੋਇਨ ਸਮੇਤ 1 ਨੌਜਵਾਨ ਗ੍ਰਿਫਤਾਰ

arres
ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਹੋਈ ਮੁਸਤੈਦ, ਹੈਰੋਇਨ ਸਮੇਤ 1 ਨੌਜਵਾਨ ਗ੍ਰਿਫਤਾਰ

ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਹੋਈ ਮੁਸਤੈਦ, ਹੈਰੋਇਨ ਸਮੇਤ 1 ਨੌਜਵਾਨ ਗ੍ਰਿਫਤਾਰ,ਗੁਰਦਾਸਪੁਰ : ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਮੁਸਤੈਦ ਹੋ ਚੁੱਕੀ ਹੈ। ਜਿਸ ਦੌਰਾਨ ਪੰਜਾਬ ਪੁਲਿਸ ਵੱਲੋਂ ਮੁਹਿੰਮ ਵਿੱਢੀ ਗਈ ਹੈ ਕਿ ਸੂਬੇ ‘ਚ ਨਸ਼ਾ ਤਸਕਰਾਂ ਨੂੰ ਦਬੋਚਿਆ ਜਾ ਰਿਹਾ ਹੈ। ਹੁਣ ਤੱਕ ਪੁਲਿਸ ਅਨੇਕਾਂ ਨਸ਼ਾ ਤਸਕਰ ਨੂੰ ਦਬੋਚ ਚੁੱਕੀ ਹੈ।

arre
ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਹੋਈ ਮੁਸਤੈਦ, ਹੈਰੋਇਨ ਸਮੇਤ 1 ਨੌਜਵਾਨ ਗ੍ਰਿਫਤਾਰ

ਇਸ ਲੜੀ ਤੇ ਤਹਿਤ ਗੁਰਦਾਸਪੁਰ ਪੁਲਿਸ ਨੇ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆ ਗੁਰਦਾਸਪੁਰ ਸਦਰ ਥਾਣਾ ‘ਚ ਤਾਇਨਾਤ ਸਹਾਇਕ ਸਬ-ਇੰਸਪੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਬੱਬਰੀ ਬਾਈਪਾਸ ‘ਤੇ ਨਾਕਾ ਲਾਇਆ ਹੋਇਆ ਸੀ।

ਹੋਰ ਪੜ੍ਹੋ:ਮਾਸੂਮ ਬੱਚਿਆਂ ਦੀ ਇਸ ਸੈਲਫੀ ਨੂੰ ਅਨੁਪਮ ਤੋਂ ਲੈ ਕੇ ਅਮਿਤਾਭ ਨੇ ਕੀਤਾ ਸ਼ੇਅਰ, ਜਾਣੋ ਕਿਉਂ

arres
ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਹੋਈ ਮੁਸਤੈਦ, ਹੈਰੋਇਨ ਸਮੇਤ 1 ਨੌਜਵਾਨ ਗ੍ਰਿਫਤਾਰ

ਇਸੇ ਦੌਰਾਨ 1 ਮੋਟਰਸਾਈਕਲ ਸਵਾਰ ਨੂੰ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਪਾਰਟੀ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ, ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 8 ਗ੍ਰਾਮ ਹੈਰੋਇਨ ਬਰਾਮਦ ਹੋਈ। ਫਿਲਹਾਲ ਪੁਲਿਸ ਨੇ ਨੌਜਵਾਨ ਨੂੰ ਹਿਰਾਸਤ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

-PTC News