ਗੁਰਦਾਸਪੁਰ ‘ਚ ਵਿਅਕਤੀ ਦਾ ਸਿਰ ‘ਚ ਇੱਟਾਂ ਮਾਰ ਕੇ ਕੀਤਾ ਕਤਲ ,ਇਲਾਕੇ ‘ਚ ਫ਼ੈਲੀ ਸਨਸਨੀ !

Gurdaspur man killed by hitting him on the head with a brick
ਗੁਰਦਾਸਪੁਰ 'ਚ ਵਿਅਕਤੀ ਦਾ ਸਿਰ 'ਚ ਇੱਟਾਂ ਮਾਰ ਕੇ ਕੀਤਾ ਕਤਲ ,ਇਲਾਕੇ 'ਚ ਫ਼ੈਲੀ ਸਨਸਨੀ !

ਗੁਰਦਾਸਪੁਰ ‘ਚ ਵਿਅਕਤੀ ਦਾ ਸਿਰ ‘ਚ ਇੱਟਾਂ ਮਾਰ ਕੇ ਕੀਤਾ ਕਤਲ ,ਇਲਾਕੇ ‘ਚ ਫ਼ੈਲੀ ਸਨਸਨੀ !:ਗੁਰਦਾਸਪੁਰ : ਗੁਰਦਾਸਪੁਰ ਦੇ ਪਿੰਡ ਮਾਨਚੌਕ ‘ਚ ਇਕ ਵਿਅਕਤੀ ਦਾ ਸਿਰ ‘ਚ ਇੱਟਾਂ ਮਾਰ-ਮਾਰ ਕੇ ਕਤਲ ਕਰ ਦਿੱਤਾ ਹੈ। ਜਿਸ ਦੀ ਪੁਰਾਣੀ ਡਿਸਪੈਂਸਰੀ ਨੇੜੇ ਹੋਮ ਗਾਰਡ ਦੇ ਪੁਰਾਣੇ ਕੁਆਟਰਾਂ ਵਿੱਚ ਲਾਸ਼ ਬਰਾਮਦ ਹੋਈ ਹੈ। ਜਿਸ ਤੋਂ ਬਾਅਦ ਇਲਾਕੇ ‘ਚ ਸਨਸਨੀ ਫ਼ੈਲ ਗਈ ਹੈ।

Gurdaspur man killed by hitting him on the head with a brick
ਗੁਰਦਾਸਪੁਰ ‘ਚ ਵਿਅਕਤੀ ਦਾ ਸਿਰ ‘ਚ ਇੱਟਾਂ ਮਾਰ ਕੇ ਕੀਤਾ ਕਤਲ ,ਇਲਾਕੇ ‘ਚ ਫ਼ੈਲੀ ਸਨਸਨੀ !

ਇਸ ਦੌਰਾਨ ਪਿੰਡ ਦੇ ਰਹਿਣ ਵਾਲੇ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪਤਾ ਲੱਗਿਆ ਸੀ ਕਿ ਪਿੰਡ ਦੀ ਪੁਰਾਣੀ ਡਿਸਪੈਂਸਰੀ ਕੋਲ ਬਣੇ ਹੋਮ ਗਾਰਡ ਦੇ ਪੁਰਾਣੇ ਕੁਆਟਰਾਂ ਵਿੱਚ ਕਿਸੇ ਦੀ ਲਾਸ਼ ਪਈ ਹੈ। ਜਦੋਂ ਉਨ੍ਹਾਂ ਮੌਕੇ ‘ ਤੇ ਜਾ ਕੇ ਦੇਖਿਆ ਤਾਂ 40 ਸਾਲਾ ਵਿਅਕਤੀ ਦੀ ਲਾਸ਼ ਸੀ।

Gurdaspur man killed by hitting him on the head with a brick
ਗੁਰਦਾਸਪੁਰ ‘ਚ ਵਿਅਕਤੀ ਦਾ ਸਿਰ ‘ਚ ਇੱਟਾਂ ਮਾਰ ਕੇ ਕੀਤਾ ਕਤਲ ,ਇਲਾਕੇ ‘ਚ ਫ਼ੈਲੀ ਸਨਸਨੀ !

ਮ੍ਰਿਤਕ ਦਾ ਨਾਂਅ ਬਿੱਟੂ ਦੱਸਿਆ ਜਾ ਰਿਹਾ ਹੈ ,ਜੋ ਰਾਮਨਗਰ ਦਾ ਰਹਿਣ ਵਾਲਾ ਹੈ ਤੇ ਸੋਫੇ ਬਣਾਉਣ ਦਾ ਕੰਮ ਕਰਦਾ ਸੀ। ਇਸ ਮੌਕੇ ‘ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੂੰ ਮਿਲੀ ਜਾਣਕਾਰੀ ਮੁਤਾਬਕ ਸ਼ਰਾਬ ਪੀਣ ਨੂੰ ਲੈ ਕੇ ਉਸ ਦਾ ਝਗੜਾ ਹੋਇਆ ਸੀ।

Gurdaspur man killed by hitting him on the head with a brick
ਗੁਰਦਾਸਪੁਰ ‘ਚ ਵਿਅਕਤੀ ਦਾ ਸਿਰ ‘ਚ ਇੱਟਾਂ ਮਾਰ ਕੇ ਕੀਤਾ ਕਤਲ ,ਇਲਾਕੇ ‘ਚ ਫ਼ੈਲੀ ਸਨਸਨੀ !

ਪੁਲਿਸ ਮੁਤਾਬਕ ਮ੍ਰਿਤਕ ਦਾ ਕਤਲ ਸਿਰ ‘ ਤੇ ਇੱਟਾਂ ਮਾਰ ਕੇ ਕੀਤਾ ਗਿਆ ਸੀ। ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਜਾਂਚ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਕੋਲ ਸ਼ਰਾਬ ਦੀਆਂ ਬੋਤਲਾਂ ਪਈਆਂ ਹੋਈਆਂ ਸੀ। ਇਸ ਤੋਂ ਲੱਗਦਾ ਹੈ ਕਿ ਸ਼ਰਾਬ ਪੀਣ ਨੂੰ ਲੈ ਕੇ ਝਗੜਾ ਹੋਇਆ ਹੋਏਗਾ।
-PTCNews