Sat, Apr 20, 2024
Whatsapp

ਗੁਰਦਾਸਪੁਰ : ਕੜੀ ਚੌਲ ਵੇਚ ਕੇ ਗੁਜ਼ਾਰਾ ਕਰਨ ਵਾਲੀ ਗਰਭਵਤੀ ਮਹਿਲਾ ਨੂੰ ਮਿਲਣ ਪਹੁੰਚੀ ਮਨੀਸ਼ਾ ਗੁਲਾਟੀ

Written by  Shanker Badra -- August 28th 2021 05:55 PM
ਗੁਰਦਾਸਪੁਰ : ਕੜੀ ਚੌਲ ਵੇਚ ਕੇ ਗੁਜ਼ਾਰਾ ਕਰਨ ਵਾਲੀ ਗਰਭਵਤੀ ਮਹਿਲਾ ਨੂੰ ਮਿਲਣ ਪਹੁੰਚੀ ਮਨੀਸ਼ਾ ਗੁਲਾਟੀ

ਗੁਰਦਾਸਪੁਰ : ਕੜੀ ਚੌਲ ਵੇਚ ਕੇ ਗੁਜ਼ਾਰਾ ਕਰਨ ਵਾਲੀ ਗਰਭਵਤੀ ਮਹਿਲਾ ਨੂੰ ਮਿਲਣ ਪਹੁੰਚੀ ਮਨੀਸ਼ਾ ਗੁਲਾਟੀ

ਗੁਰਦਾਸਪੁਰ : ਬੀਤੇ ਕੁਝ ਦਿਨ ਪਹਿਲਾਂ ਪੀਟੀਸੀ ਨਿਊਜ਼ ਵੱਲੋਂ ਇਕ ਗਰਭਵਤੀ ਮਹਿਲਾ ਦੀ ਖ਼ਬਰ ਪ੍ਰਮੁੱਖਤਾ ਦੇ ਨਾਲ ਦਿਖਾਈ ਗਈ ਸੀ, ਜਿਸ ਵਿੱਚ 8 ਮਹੀਨਿਆਂ ਦੀ ਗਰਭਵਤੀ ਮਹਿਲਾ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਗੁਰਦਾਸਪੁਰ ਦੇ ਬਟਾਲਾ ਰੋਡ 'ਤੇ ਕੜੀ ਚਾਵਲ ਵੇਚਣ ਲਈ ਮਜਬੂਰ ਸੀ। [caption id="attachment_528094" align="aligncenter" width="300"] ਗੁਰਦਾਸਪੁਰ : ਕੜੀ ਚੌਲ ਵੇਚ ਕੇ ਗੁਜ਼ਾਰਾ ਕਰਨ ਵਾਲੀ ਗਰਭਵਤੀ ਮਹਿਲਾ ਨੂੰ ਮਿਲਣ ਪਹੁੰਚੀ ਮਨੀਸ਼ਾ ਗੁਲਾਟੀ[/caption] ਦੱਸਣਯੋਗ ਹੈ ਕਿ ਇਸ ਗਰਭਵਤੀ ਮਹਿਲਾ ਰਜਨੀ ਦੇ ਪਤੀ ਦੀ ਮੌਤ ਹੋਣ ਤੋਂ ਬਾਅਦ ਪਰਿਵਾਰ ਦਾ ਗੁਜਾਰਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਸੀ ,ਜਿਸ ਦੇ ਚਲਦਿਆਂ ਕੜੀ ਚਾਵਲ ਵੇਚਣ ਦਾ ਕੰਮ ਸ਼ੁਰੂ ਕਰਕੇ ਹੌਸਲੇ ਦੀ ਮਿਸਾਲ ਪੈਦਾ ਕੀਤੀ ਸੀ ਅਤੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਸ ਦੀ ਮਾਲੀ ਸਹਾਇਤਾ ਕੀਤੀ ਜਾਵੇ ਤਾਂ ਜੋ ਉਹ ਆਪਣੇ ਬੱਚੇ ਅਤੇ ਪਰਿਵਾਰ ਦਾ ਗੁਜਾਰਾ ਕਰ ਸਕੇ। [caption id="attachment_528093" align="aligncenter" width="300"] ਗੁਰਦਾਸਪੁਰ : ਕੜੀ ਚੌਲ ਵੇਚ ਕੇ ਗੁਜ਼ਾਰਾ ਕਰਨ ਵਾਲੀ ਗਰਭਵਤੀ ਮਹਿਲਾ ਨੂੰ ਮਿਲਣ ਪਹੁੰਚੀ ਮਨੀਸ਼ਾ ਗੁਲਾਟੀ[/caption] ਇਹ ਮਾਮਲਾ ਮਹਿਲਾ ਕਮਿਸ਼ਨ ਪੰਜਾਬ ਮਨੀਸ਼ਾ ਗੁਲਾਟੀ ਦੇ ਧਿਆਨ ਵਿੱਚ ਆਇਆ ,ਜਿਸ ਦੇ ਚਲਦਿਆਂ ਅੱਜ ਉਨ੍ਹਾਂ ਨੇ ਗੁਰਦਾਸਪੁਰ ਦੇ ਬਟਾਲਾ ਰੋਡ 'ਤੇ ਪਹੁੰਚ ਕੇ ਉਕਤ ਗਰਭਵਤੀ ਮਹਿਲਾ ਨਾਲ ਗੱਲਬਾਤ ਕੀਤੀ ਅਤੇ ਉਸ ਦਾ ਹਾਲ ਜਾਣਿਆ। ਉਨ੍ਹਾਂ ਦੱਸਿਆ ਕਿ ਮਹਿਲਾ ਦੀ 20 ਹਜ਼ਾਰ ਦੀ ਮਦਦ ਕੀਤੀ ਗਈ ਹੈ ਅਤੇ ਪੈਨਸ਼ਨ ਲਗਾਉਣ ਦੇ ਨਾਲ ਨਾਲ ਇਕ ਕਾਉਂਟਰ ਲਗਾ ਕੇ ਉਸ ਦਾ ਪੱਕਾ ਅੱਡਾ ਬਣਾਉਣ ਦਾ ਫੈਸਲਾ ਕੀਤਾ। [caption id="attachment_528092" align="aligncenter" width="300"] ਗੁਰਦਾਸਪੁਰ : ਕੜੀ ਚੌਲ ਵੇਚ ਕੇ ਗੁਜ਼ਾਰਾ ਕਰਨ ਵਾਲੀ ਗਰਭਵਤੀ ਮਹਿਲਾ ਨੂੰ ਮਿਲਣ ਪਹੁੰਚੀ ਮਨੀਸ਼ਾ ਗੁਲਾਟੀ[/caption] ਰਜਨੀ ਨਾਲ ਮੁਲਾਕਾਤ ਕਰਦਿਆਂ ਦੀ ਵੀਡੀਓ ਨੂੰ ਮਨੀਸ਼ਾ ਗੁਲਾਟੀ ਨੇ ਅਪਣੇ ਫੇਸਬੁੱਕ ਪੇਜ਼ 'ਤੇ ਵੀ ਸਾਂਝਾ ਕੀਤਾ ਹੈ। ਮਨੀਸ਼ਾ ਗੁਲਾਟੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ 'ਮੇਰੇ ਤੱਕ ਵੀਡੀਓ ਪਹੁੰਚੀ ,ਜਿਸ ਵਿਚ ਗੁਰਦਾਸਪੁਰ ਦੀ ਵਾਸੀ ਰਜਨੀ ਬਾਲਾ ਇੱਕ ਗਰਭਵਤੀ ਮਹਿਲਾ ਆਪਣਾ ਘਰ ਚਲਾਉਣ ਵਾਸਤੇ ਪਰਿਵਾਰ ਲਈ ਰੋਜ਼ੀ ਰੋਟੀ ਕਮਾਉਣ ਵਾਸਤੇ ਸੜਕ 'ਤੇ ਚਾਵਲ ਬਣਾ ਕੇ ਵੇਚ ਰਹੀ ਸੀ। [caption id="attachment_528095" align="aligncenter" width="300"] ਗੁਰਦਾਸਪੁਰ : ਕੜੀ ਚੌਲ ਵੇਚ ਕੇ ਗੁਜ਼ਾਰਾ ਕਰਨ ਵਾਲੀ ਗਰਭਵਤੀ ਮਹਿਲਾ ਨੂੰ ਮਿਲਣ ਪਹੁੰਚੀ ਮਨੀਸ਼ਾ ਗੁਲਾਟੀ[/caption] ਕੰਮ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ ਪਰ ਮੈਂ ਇਹਨਾਂ ਦੀ ਹਿੰਮਤ ਤੇ ਜਜ਼ਬੇ ਨੂੰ ਸਲਾਮ ਕਰਦੀ ਹਾਂ, ਜੋ ਇਹਨਾਂ ਨੇ ਇਸ ਹਾਲਤ ਵਿਚ ਵੀ ਹਿੰਮਤ ਨਹੀਂ ਹਾਰੀ ਤੇ ਮਿਹਨਤ ਕਰਕੇ ਰੋਜ਼ੀ ਰੋਟੀ ਕਮਾਉਣ ਵਾਲੀ ਸੋਚ ਰੱਖੀ। ਇਹਨਾਂ ਨੂੰ ਜੋ ਵੀ ਮਦਦ ਦੀ ਲੋੜ ਹੋਵੇਗੀ ਅਸੀਂ ਕਰਾਂਗੇ, ਬਾਕੀ ਇਹਨਾਂ ਦੀ ਤੰਦਰੁਸਤੀ ਦੀ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ। -PTCNews


Top News view more...

Latest News view more...