ਪੁਲਿਸ ਮੁਲਾਜ਼ਮ ਦੀ ਘਿਨੌਣੀ ਕਰਤੂਤ, ਦੂਜੀ ਪਤਨੀ ਮਿਲ ਕੇ ਪਹਿਲੀ ਪਤਨੀ ਤੇ ਭਤੀਜੀ ਦਾ ਕੀਤਾ ਕਤਲ

Murder

ਪੁਲਿਸ ਮੁਲਾਜ਼ਮ ਦੀ ਘਿਨੌਣੀ ਕਰਤੂਤ, ਦੂਜੀ ਪਤਨੀ ਮਿਲ ਕੇ ਪਹਿਲੀ ਪਤਨੀ ਤੇ ਭਤੀਜੀ ਦਾ ਕੀਤਾ ਕਤਲ,ਗੁਰਦਾਸਪੁਰ: ਗੁਰਦਾਸਪੁਰ ਦੇ ਪਿੰਡ ਗੱਗੋਵਾਲੀ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇੱਕ ASI ਨੇ ਆਪਣੀ ਪਤਨੀ ਅਤੇ ਭਤੀਜੀਦਾ ਕਤਲ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਮੁਲਾਜ਼ਮ ਏ.ਐੱਸ.ਆਈ ਮੰਗਲ ਸਿੰਘ ਨੇ 2 ਵਿਆਹ ਕਰਵਾਏ ਹੋਏ ਹਨ।

Murderਉਸ ਨੇ ਆਪਣੀ ਦੂਸਰੀ ਪਤਨੀ ਨਾਲ ਮਿਲ ਕੇ ਪਹਿਲੀ ਪਤਨੀ ਤੇ ਭਤੀਜੀ ਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਇਹ ਕਤਲ ਜਾਇਦਾਦ ਦੀ ਆੜ ‘ਚ ਕੀਤੇ ਹਨ।

ਹੋਰ ਪੜ੍ਹੋ: ਅਦਾਕਾਰਾ ਸੁਰਵੀਨ ਚਾਵਲਾ ਦੇ ਫੈਨਜ਼ ਲਈ ਖ਼ੁਸ਼ਖ਼ਬਰੀ ,ਇੰਸਟਾਗ੍ਰਾਮ ’ਤੇ ਕੀਤਾ ਵੱਡਾ ਖੁਲਾਸਾ

Murderਉਧਰ ਪੀੜਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਉਥੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਮੁੱਖ ਦੋਸ਼ੀ ਮੰਗਲ ਸਿੰਘ ਦੂਸਰਾ ਉਸ ਦੀ ਪਤਨੀ ਤੇ ਤੀਸਰਾ ਦੋਸ਼ੀ ਦੇ ਪਿਤਾ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਹੈ।

-PTC News