ਚੋਰਾਂ ਨੂੰ ਫੜ੍ਹਨ ਵਾਲੀ ਪੁਲਿਸ ਖੁਦ ਹੋਈ ਚੋਰਾਂ ਦਾ ਸ਼ਿਕਾਰ…

ਚੋਰਾਂ ਨੂੰ ਫੜ੍ਹਨ ਵਾਲੀ ਪੁਲਿਸ ਖੁਦ ਹੋਈ ਚੋਰਾਂ ਦਾ ਸ਼ਿਕਾਰ…,ਗੁਰਦਾਸਪੁਰ: ਕਹਿੰਦੇ ਹਨ ਪੰਜਾਬ ਪੁਲਿਸ ਲੋਕਾਂ ਦੀ ਸੁਰੱਖਿਆ ਕਰਦੀ ਹੈ, ਪੰਜਾਬ ਪੁਲਿਸ ਦੇ ਹੁੰਦਿਆਂ ਆਮ ਲੋਕ ਸੁਰੱਖਿਅਤ ਹਨ। ਪਰ ਗੁਰਦਾਸਪੁਰ ਤੋਂ ਇੱਕ ਅਜਿਹਾਮਾਮਲਾ ਸਾਹਮਣੇ ਆ ਰਿਹਾ ਹੈ।

ਜਿਸ ਨੂੰ ਦੇਖ ਜਾਪਦਾ ਹੈ ਕਿ ਆਮ ਲੋਕ ਸੁਰੱਖਿਅਤ ਨਹੀਂ ਹਨ।ਦਰਅਸਲ, ਇਥੇ ਚੋਰਾਂ ਨੂੰ ਫੜਨ ਵਾਲੀ ਪੰਜਾਬ ਪੁਲਿਸ ਖੁਦ ਹੀ ਚੋਰਾਂ ਦਾ ਸ਼ਿਕਾਰ ਹੋ ਗਈ।

ਬੀਤੀ ਸ਼ਾਮ ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਮਾਰਗ ‘ਤੇ ਮੋਟਰਸਾਈਕਲ ਉਪਰ ਸਵਾਰ ਹੋ ਕੇ ਆ ਰਹੇ ਪੰਜਾਬ ਪੁਲਸ ਦੇ ਇਕ ਏ. ਐੱਸ. ਆਈ. ਅਤੇ ਉਸ ਦੀ ਪਤਨੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਣਪਛਾਤੇ ਮੋਟਰਸਾਈਕਲ ਸਵਾਰ ਝਪਟਮਾਰਾਂ ਨੇ ਏ.ਐੱਸ.ਆਈ. ਦੀ ਜੇਬ ਕੱਟ ਕੇ ਕਰੀਬ 18 ਹਜ਼ਾਰ ਰੁਪਏ ਉਡਾ ਲਏ।

ਹੋਰ ਪੜ੍ਹੋ:ਬਠਿੰਡਾ ‘ਚ ਨਿਰਮਾਣ ਅਧੀਨ ਇਮਾਰਤ ਢਹਿ-ਢੇਰੀ , 6 ਵਿਅਕਤੀ ਜ਼ਖ਼ਮੀ

ਜਿਸ ਤੋਂ ਬਾਅਦ ਕਈ ਸਵਾਲ ਖੜੇ ਹੋ ਰਹੇ ਹਨ ਕਿ ਜੇ ਪੰਜਾਬ ਪੁਲਿਸ ਦਾ ਅਧਿਕਾਰੀ ਹੀ ਸੁਰੱਖਿਅਤ ਨਹੀਂ ਤਾਂ ਆਮ ਲੋਕ ਦਾ ਕੀ ਬਣੇਗਾ।

-PTC News