Fri, Apr 19, 2024
Whatsapp

ਵਿੰਗ ਕਮਾਂਡਰ ਅਭਿਨੰਦਨ ਦੀ ਭਾਰਤ ਵਾਪਸੀ ਤੋਂ ਬਾਅਦ ਹੁਣ ਜਵਾਨ ਸੁਜਾਨ ਸਿੰਘ ਨੂੰ ਰਿਹਾਅ ਕਰਵਾਉਣ ਦੀ ਉੱਠੀ ਮੰਗ

Written by  Jashan A -- March 03rd 2019 12:59 PM -- Updated: March 03rd 2019 01:03 PM
ਵਿੰਗ ਕਮਾਂਡਰ ਅਭਿਨੰਦਨ ਦੀ ਭਾਰਤ ਵਾਪਸੀ ਤੋਂ ਬਾਅਦ ਹੁਣ ਜਵਾਨ ਸੁਜਾਨ ਸਿੰਘ ਨੂੰ ਰਿਹਾਅ ਕਰਵਾਉਣ ਦੀ ਉੱਠੀ ਮੰਗ

ਵਿੰਗ ਕਮਾਂਡਰ ਅਭਿਨੰਦਨ ਦੀ ਭਾਰਤ ਵਾਪਸੀ ਤੋਂ ਬਾਅਦ ਹੁਣ ਜਵਾਨ ਸੁਜਾਨ ਸਿੰਘ ਨੂੰ ਰਿਹਾਅ ਕਰਵਾਉਣ ਦੀ ਉੱਠੀ ਮੰਗ

ਵਿੰਗ ਕਮਾਂਡਰ ਅਭਿਨੰਦਨ ਦੀ ਭਾਰਤ ਵਾਪਸੀ ਤੋਂ ਬਾਅਦ ਹੁਣ ਜਵਾਨ ਸੁਜਾਨ ਸਿੰਘ ਨੂੰ ਰਿਹਾਅ ਕਰਵਾਉਣ ਦੀ ਉੱਠੀ ਮੰਗ, ਗੁਰਦਾਸਪੁਰ: ਪਿਛਲੇ ਦਿਨੀ ਗੁਆਂਢੀ ਮੁਲਕ ਪਾਕਿਸਤਾਨ ਵੱਲੋਂ ਵਿੰਗ ਕਮਾਂਡਰ ਅਭਿਨੰਦਨ ਨੂੰ ਰਿਹਾ ਕਰ ਦਿੱਤਾ ਹੈ। ਜਿਸ ਦੌਰਾਨ ਹੁਣ 1965 ਦੀ ਯੁੱਧ ਬੰਦੀ ਦੌਰਾਨ ਪਾਕਿਸਤਾਨ 'ਚ ਬੰਦੀ ਬਣਾਏ ਗਏ ਗੁਰਦਾਸਪੁਰ ਦੇ ਪਿੰਡ ਬਰਨਾਲਾ ਦੇ ਰਹਿਣ ਵਾਲੇ ਜਵਾਨ ਸੁਜਾਨ ਸਿੰਘ ਨੂੰ ਰਿਹਾਅ ਕਰਨ ਦੀ ਮੰਗ ਉਠਾਈ ਹੈ। [caption id="attachment_264259" align="aligncenter" width="300"]sujan singh ਵਿੰਗ ਕਮਾਂਡਰ ਅਭਿਨੰਦਨ ਦੀ ਭਾਰਤ ਵਾਪਸੀ ਤੋਂ ਬਾਅਦ, ਹੁਣ ਜਵਾਨ ਸੁਜਾਨ ਸਿੰਘ ਨੂੰ ਰਿਹਾਅ ਕਰਵਾਉਣ ਦੀ ਉੱਠੀ ਮੰਗ[/caption] ਇਸ ਮਾਮਲੇ ਸਬੰਧੀ ਪਰਿਵਾਰ ਵਾਲਿਆਂ ਨੇ ਭਾਰਤ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਉਹ ਸੁਜਾਨ ਸਿੰਘ ਨੂੰ ਵੀ ਰਿਹਾਅ ਕਰਵਾਉਣ। ਦੱਸ ਦੇਈਏ ਕਿ ਸੁਜਾਨ ਸਿੰਘ ਪਿਛਲੇ 55 ਸਾਲਾਂ ਤੋਂ ਪਾਕਿ ਜ਼ੇਲ੍ਹ 'ਚ ਬੰਦ ਹੈ।ਪਰਿਵਾਰਿਕ ਮੈਬਰਾਂ ਅਨੁਸਾਰ ਸੁਜਾਨ ਸਿੰਘ 1957 ਨੂੰ ਭਾਰਤੀ ਫੌਜ ਦੀ 14 ਫੀਲਡ ਰੈਜ਼ੀਮੈਂਟ 'ਚ ਭਰਤੀ ਹੋਇਆ ਸੀ ਤੇ 1965 'ਚ ਭਾਰਤ-ਪਾਕਿ ਦੀ ਜੰਗ 'ਚ ਸੁਜਾਨ ਸਿੰਘ ਛੰਬ ਜੋੜੀਆਂ ਦੇ ਦੇਬਾ ਬਟਾਲਾ ਸੈਕਟਰ 'ਚ ਪਾਕਿ ਫੌਜ ਵੱਲੋਂ ਬੰਦੀ ਬਣਾ ਲਿਆ ਗਿਆ ਸੀ। ਯੁੱਧ ਖਤਮ ਹੋਣ ਦੇ ਐਲਾਨ ਤੋਂ ਬਾਅਦ ਉਹ ਵਾਪਸ ਨਹੀਂ ਆਇਆ। [caption id="attachment_264258" align="aligncenter" width="300"]sujan singh ਵਿੰਗ ਕਮਾਂਡਰ ਅਭਿਨੰਦਨ ਦੀ ਭਾਰਤ ਵਾਪਸੀ ਤੋਂ ਬਾਅਦ, ਹੁਣ ਜਵਾਨ ਸੁਜਾਨ ਸਿੰਘ ਨੂੰ ਰਿਹਾਅ ਕਰਵਾਉਣ ਦੀ ਉੱਠੀ ਮੰਗ[/caption] ਜਵਾਨ ਸੁਜਾਨ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਨੂੰ ਮੰਗ ਕੀਤੀ ਹੈ ਕਿ ਜੇਕਰ ਵਿੰਗ ਕਮਾਂਡਰ ਅਭਿਨੰਦਨ ਪਾਕਿਸਤਾਨ ਤੋਂ 2 ਦਿਨ ਵਾਪਸ ਆ ਸਕਦਾ ਹੈ ਤਾਂ ਭਾਰਤ ਸਰਕਾਰ ਕੋਈ ਸਖਤ ਕਦਮ ਚੁੱਕ ਕੇ ਸੁਜਾਨ ਸਿੰਘ ਨੂੰ ਵੀ ਰਿਹਾਅ ਕਰਵਾਏ। -PTC News


Top News view more...

Latest News view more...